India Punjab

ਕਾਂਗਰਸੀ MLA ਨੂੰ ਵੱਡਾ ਝਟਕਾ ! 5 ਕੰਪਨੀਆਂ ‘ਤੇ 2 ਸਾਲ ਲਈ ਪਾਬੰਦੀ,63 ਕਰੋੜ ਦਾ ਜੁਰਮਾਨਾ

 

ਬਿਉਰੋ ਰਿਪੋਰਟ – ਕਪੂਰਥਲਾ ਦੇ ਵਿਧਾਇਕ ਅਤੇ ਕਾਂਗਰਸੀ ਆਗੂ ਰਾਣਾ ਗੁਰਜੀਤ ਸਿੰਘ (Kapurthala Mla Rana Gurjeet singh) ਦੇ ਪਰਿਵਾਰ ਨੂੰ ਸਕਿਉਰਟੀ ਐਂਡ ਐਕਸਚੇਂਜ ਬੋਰਡ ਆਫ ਇੰਡੀਆ (SEBI) ਨੇ ਵੱਡਾ ਝਟਕਾ ਦਿੱਤਾ ਹੈ । ਜਿਸ ਨਾਲ ਰਾਣਾ ਪਰਿਵਾਰ ਦੀ ਰਾਣਾ ਸ਼ੂਗਰ ਲਿਮਟਿਡ (RSL) ਦੀਆਂ ਕਾਫੀ ਵੱਧ ਗਈਆਂ ਹਨ । SEBI ਨੇ RSL ਦੇ ਡਾਇਰੈਕਟਰ ਸਮੇਤ 5 ਫਰਮਾਂ ‘ਤੇ 2 ਸਾਲਾਂ ਲਈ ਪਾਬੰਦੀ ਲੱਗਾ ਦਿੱਤੀ ਹੈ । ਉਧਰ RSL ਸਮੇਤ 6 ਫਰਮਾ,ਚੇਅਰਮੈਨ,ਐੱਮਡੀ,ਡਾਇਰੈਕਟਰ ਅਤੇ ਪ੍ਰਮੋਟਰ,ਰਾਣਾ ਪਰਿਵਾਰ ਦੇ ਮੈਂਬਰਾਂ ‘ਤੇ 63 ਕਰੋੜ ਦਾ ਜੁਰਮਾਨਾ ਲਗਾਇਆ ਹੈ ।

SEBI ਦੇ MD ਵੱਲੋਂ ਜਾਰੀ ਆਰਡਰ ਵਿੱਚ 45 ਦਿਨਾਂ ਦੇ ਅੰਦਰ ਆਨਲਾਈਨ ਭੁਗਤਾਨ ਕਰਨ ਦੇ ਨਿਰਦੇਸ਼ ਵੀ ਦਿੱਤੇ ਹਨ । ਇਸ ਦੇ ਨਾਲ RSL ਦੀਆਂ ਪੰਜ ਫਰਮਾਂ ਨੂੰ 15 ਕਰੋੜ ਰੁਪਏ ਜੁਰਮਾਨੇ ਦੀ ਰਕਮ 60 ਦਿਨ ਦੇ ਅੰਦਰ ਰਿਕਵਰ ਕਰਨ ਦੇ ਨਿਰਦੇਸ਼ ਵੀ ਜਾਰੀ ਕੀਤੇ ਹਨ ।

SEBI ਦੇ ਵੱਲੋਂ 27 ਅਗਸਤ ਨੂੰ ਇੱਕ ਫਾਈਨਲ ਆਰਡਰ ਜਾਰੀ ਕੀਤਾ ਹੈ । ਇਸ ਵਿੱਚ RSL ਦੇ ਪ੍ਰਮੋਟਰਸ ਨਾਲ ਸਬੰਧਤ RSL ਤੋਂ ਫੰਡ ਡਾਇਵਰਟ, RSL ਦੇ ਵਿੱਤੀ ਕੰਮਾਂ ਵਿੱਚ ਗਲਤ ਬਿਆਨ ਸਮੇਤ ਕਈ ਕਾਰਵਾਈਆਂ ਦਾ ਇਲਜ਼ਾਮ ਲਗਾਇਆ ਗਿਆ ਹੈ । ਜਿਸ ਵਿੱਚ ਸੇਬੀ ਐਕਟ-1992,ਸੇਬੀ ਦੇ PHUTP ਰੈਗੂਲੇਸ਼ਨ -2003 ਅਤੇ LODR ਰੈਗੂਲੇਸ਼ਨ -2015 ਦੇ ਬਾਰੇ ਦੱਸਿਆ ਗਿਆ ਹੈ । ਇਸ ਦੀ ਜਾਂਚ ਵਿੱਤੀ ਸਾਲ 2014-15 ਤੋਂ 2020-21 ਤੱਕ ਮੰਨੀ ਗਈ ਹੈ ।

SEBI ਦੀ ਜਾਂਚ ਵਿੱਚ ਇਲਜ਼ਾਮ ਲਗਾਏ ਗਏ ਹਨ ਕਿ ਕੰਪਨੀ ਆਪਣੇ MD,ਚੇਅਰਮੈਨ ਅਤੇ ਪਰਿਵਾਰ ਦੇ ਹੋਰ ਮੈਂਬਰਾਂ ਸਮੇਤ ਪ੍ਰਮੋਟਰ ਡਾਇਰੈਕਟਰਾਂ ਦੇ ਨਾਲ ਮਿਲ ਕੇ RSL ਦੇ MD ਅਤੇ ਉਨ੍ਹਾਂ ਦੇ ਪਰਿਵਾਰ ਦੇ ਮੈਂਬਰਾਂ ਦੇ ਵੱਲੋਂ ਅਸਿੱਧੇ ਤੌਰ ਤੇ ਕੰਟਰੋਲ ਕੀਤੀਆਂ ਜਾ ਰਹੀਆਂ ਕੁਝ ਨਿੱਜੀ ਕੰਪਨੀਆਂ ਦੀ ਵਰਤੋਂ ਕਰਕੇ ਕੰਪਨੀਆਂ ਦੀ ਕਮਾਈ ਨੂੰ ਡਾਇਵਰਟ ਕਰਨ ਦੀ ਤਿਆਰ ਕੀਤੀ ਸੀ ।
ਇਸ ‘ਤੇ SEBI ਨੇ RSL ਦੇ MD ਅਤੇ ਪ੍ਰਮੋਟਰ ਇੰਦਰ ਪ੍ਰਤਾਪ ਸਿੰਘ ਰਾਣਾ,ਚੇਅਰਮੈਨ ਰਣਜੀਤ ਸਿੰਘ ਰਾਣਾ,ਡਾਇਰੈਕਟਰ ਵੀਰ ਪ੍ਰਤਾਪ ਸਿੰਘ,ਗੁਰਜੀਤ ਸਿੰਘ ਰਾਣਾ,ਕਰਣ ਪ੍ਰਤਾਪ ਸਿੰਘ ਰਾਣਾ,ਰਾਜਬੰਸ ਕੌਰ ਰਾਣਾ,ਪ੍ਰੀਤ ਇੰਦਰ ਸਿੰਘ ਰਾਣਾ,ਸੁਖਜਿੰਦਰ ਕੌਰ,ਮਨੋਜ ਗੁਪਤਾ ਅਤੇ ਪੰਜ ਫਰਮ ਫਲਾਲੇਸ ਟ੍ਰੇਡਰਸ ਪ੍ਰਾਇਵੇਟ ਲਿਮਟਿਡ,ਸੈਂਚੁਰੀ ਐਗਰੋ ਪ੍ਰਾਈਵੇਟ ਲਿਮਟਿਡ ਦੇ ਸਟਾਕ ਮਾਰਕੇਟ ਵਿੱਚ ਐਂਟਰੀ ‘ਤੇ ਰੋਕ ਲੱਗਾ ਦਿੱਤੀ ਹੈ ।