Punjab

ਸੁਖਪਾਲ ਸਿੰਘ ਖਹਿਰਾ ਖਿਲਾਫ FIR ਦਰਜ ! SDM ਨੇ ਲਗਾਏ ਇਲਜ਼ਾਮ

ਬਿਊਰੋ ਰਿਪੋਰਟ : ਕਾਂਗਰਸ ਦੇ ਸੀਨੀਅਰ ਆਗੂ ਅਤੇ ਭੁੱਲਥ ਤੋਂ ਵਿਧਾਇਕ ਸੁਖਪਾਲ ਸਿੰਘ ਖਹਿਲਾ ਨੇ ਆਪਣੇ ਖਿਲਾਫ SDM ਨੂੰ ਧਮਕਾਉਣ ਨੂੰ ਲੈ ਕੇ ਦਰਜ ਕੀਤੀ ਗਈ FIR ‘ਤੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਚਿਤਾਨਵੀ ਦਿੱਤੀ ਹੈ। ਉਨ੍ਹਾਂ ਕਿਹਾ ਕਿ ਮੈਂ ਇਨ੍ਹਾਂ ਝੂਠੀਆਂ FIR ਤੋਂ ਡਰਨ ਵਾਲਾ ਨਹੀਂ ਹਾਂ। ਪੰਜਾਬ ਅਤੇ ਸਿੱਖਾਂ ਖਿਲਾਫ ਸੂਬਾ ਸਰਕਾਰ ਵੱਲੋਂ ਕੀਤੀਆਂ ਜਾ ਰਹੀਆਂ ਕਾਰਵਾਈ ਦਾ ਉਹ ਡੱਟ ਕੇ ਵਿਰੋਧ ਕਰਦੇ ਰਹਿਣਗੇ । ਸੁਖਪਾਲ ਸਿੰਘ ਖਹਿਰਾ ਨੇ ਆਪਣੇ ਖਿਲਾਫ ਦਰਜ ਕੀਤੀ ਗਈ FIR ਬਾਰੇ ਵੀ ਜਾਣਕਾਰੀ ਦਿੱਤੀ ਹੈ । ਉਧਰ ਨਵਜੋਤ ਸਿੰਘ ਸਿੱਧੂ ਸੁਖਪਾਲ ਸਿੰਘ ਖਹਿਰਾ ਦੇ ਹੱਕ ਵਿੱਚ ਆਏ ਹਨ ਉਨ੍ਹਾਂ ਨੇ ਕਿਹਾ ਬੋਲਣ ਦਾ ਸਭ ਨੂੁੰ ਅਧਿਕਾਰ ਹੈ ਪਰ ਆਮ ਆਦਮੀ ਪਾਰਟੀ ਤਾਨਾਸ਼ਾਹੀ ‘ਤੇ ਉਤਰ ਆਈ ਹੈ

ਇਸ ਮਾਮਲੇ ਵਿੱਚ FIR ਦਰਜ

ਕਾਂਗਰਸ ਦੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਦੱਸਿਆ ਕਿ ਮੀਂਹ ਦੀ ਵਜ੍ਹਾ ਕਰਕੇ ਕਿਸਾਨਾਂ ਦੀ ਫਸਲਾਂ ਬਰਬਾਦ ਹੋ ਗਈਆਂ ਸਨ 10 ਅਪ੍ਰੈਲ 2023 ਨੂੰ ਉਹ ਸਪੈਲਸ਼ ਗਿਰਦਾਵਰੀ ਵਿੱਚ ਹੋਈ ਦੇਰੀ ਨੂੰ ਲੈਕੇ ਪ੍ਰਦਰਸ਼ਨ ਕਰ ਰਹੇ ਸਨ । ਇਸ ਦੌਰਾਨ SDM ਧਰਨੇ ਵਾਲੀ
ਥਾਂ ‘ਤੇ ਪਹੁੰਚੇ ਅਤੇ ਮਾਈਕ ‘ਤੇ ਉਨ੍ਹਾਂ ਨੇ ਮੰਨਿਆ ਕਿ ਪਟਵਾਰੀਆਂ ਦੀ ਗਿਣਤੀ ਘੱਟ ਹੈ ਇਸ ਲਈ ਗਿਰਦਾਵਰੀ ਵਿੱਚ ਦੇਰੀ ਹੋ ਰਹੀ ਹੈ ਉਹ ਜਲਦ ਤੋਂ ਜਲਦ ਸਪੈਸ਼ਲ ਗਿਰਦਾਵਰੀ ਕਰਨ ਦੀ ਪੂਰੀ ਕੋਸ਼ਿਸ਼ ਕਰਨਗੇ। ਖਹਿਰਾ ਨੇ ਕਿਹਾ ਇਸ ਵਿੱਚ ਧਮਕਾਉਣ ਵਾਲੀ
ਕੋਈ ਗੱਲ ਹੀ ਨਹੀਂ ਸੀ, ਮੇਰੀ ਅਤੇ SDM ਦੀ ਸਾਰੀ ਸਪੀਚ FACE BOOK ਅਕਾਊਂਟ ‘ਤੇ ਪਈ ਹੈ । ਜਦਕਿ ਹੁਣ SDM ਵੱਲੋਂ ਕੇਸ ਦਰਜ ਕਰਵਾਇਆ ਗਿਆ ਹੈ ਕਿ ਮੈਂ ਉਨ੍ਹਾਂ ਨੂੰ ਧਮਕੀ ਦਿੱਤੀ ਸੀ ।

ਇੱਕ ਹੋਰ ਮਾਮਲੇ ਵਿੱਚ ਧਮਕਾਉਣ ਦਾ ਇਲਜ਼ਾਮ

ਇਸ ਤੋਂ ਇਲਾਵਾ ਸੁਖਪਾਲ ਸਿੰਘ ਖਹਿਰਾ ਨੇ ਇੱਕ ਹੋਰ ਮਾਮਲੇ ਦਾ ਜ਼ਿਕਰ ਕਰਦੇ ਹੋਏ ਦੱਸਿਆ ਕਿ 29 ਮਾਰਚ ਨੂੰ ਮੇਰੇ ਹਲਕੇ ਵਿੱਚ ਗੈਰ ਕਾਨੂੰਨੀ ਤਰੀਕੇ ਨਾਲ ਆਪ ਦੇ ਹਾਰੇ ਹੋਏ ਉਮੀਦਵਾਰ ਵੱਲੋਂ ਨੀਂਹ ਪੱਥਰ ਰੱਖਿਆ ਜਾ ਰਿਹਾ ਸੀ ਜੋ ਕਿ ਕਦੇ ਪੰਚਾਇਤ ਦਾ ਮੈਂਬਰ ਵੀ ਨਹੀਂ ਰਿਹਾ। ਜਦੋਂ SDM ਕੋਲ ਗਿਆ ਤਾਂ ਉਹ ਦਫਤਰ ਵਿੱਚ ਮੌਜੂਦ ਨਹੀਂ ਸੀ ਤਾਂ ਉਨ੍ਹਾਂ ਨੂੰ ਫੋਨ ਕੀਤਾ ਅਤੇ ਬਿਨਾਂ ਕਿਸੇ ਗੈਰ ਸੰਵਿਧਾਨਿਕ ਭਾਸ਼ਾ ਦੀ ਵਰਤੋਂ ਕੀਤੇ ਉਨ੍ਹਾਂ ਤੋਂ ਸਵਾਲ ਪੁੱਛਿਆ, ਖਹਿਰਾ ਨੇ ਕਿਹਾ ਇਸ ਦੀ ਵੀ ਆਡੀਓ ਰਿਕਾਰਡਿੰਗ ਮੇਰੇ ਫੇਸਬੁਕ ‘ਤੇ ਹੈ । ਇਸ ਦੇ ਬਾਵਜੂਦ ਮੇਰੇ ਖਿਲਾਫ ਝੂਠਾ ਕੇਸ ਦਰਜ ਕੀਤਾ ਗਿਆ ਹੈ ।

‘ਆਪਣੇ ਵਿਧਾਇਕਾਂ ਖਿਲਾਫ ਕਦੋਂ ਕਰਨਗੇ ਕਾਰਵਾਈ’

ਸੁਖਪਾਲ ਸਿੰਘ ਖਹਿਰਾ ਨੇ ਇਲਜ਼ਾਮ ਲਗਾਇਆ ਕਿ ਭਗਵੰਤ ਸਿੰਘ ਮਾਨ ਆਪ ਪਾਰਲੀਮੈਂਟ ਤੋਂ ਲਾਈਵ ਹੋ ਕੇ ਨਿਯਮ ਤੋੜ ਚੁੱਕੇ ਹਨ, ਉਨ੍ਹਾਂ ਦੇ ਆਪਣੇ ਵਿਧਾਇਕਾਂ ਨੇ ਸੋਸ਼ਲ ਮੀਡੀਆ ‘ਤੇ ਲਾਈਵ ਹੋ ਕੇ ਵਿਰੋਧੀ ਧਿਰ ਵਿੱਚ ਰਹਿੰਦੇ ਹੋਏ ਸਕੂਲ,ਹਸਪਤਾਲਾਂ,ਪੁਲਿਸ ਸਟੇਸ਼ਨਾਂ ਦੀ
ਵੀਡੀਓ ਬਣਾਈ ਹੈ । ਮੈਂ ਭਗਵੰਤ ਮਾਨ ਨੂੰ ਪੁੱਛ ਦਾ ਹਾਂ ਕਿ ਉਨ੍ਹਾਂ ਨੇ ਆਪਣੇ ਵਿਧਾਇਕਾਂ ਖਿਲਾਫ ਕੀ ਐਕਸ਼ਨ ਲਿਆ ਹੈ । ਖਹਿਰਾ ਨੇ ਪੁੱਛਿਆ ਕਿ ਲਾਰੈਂਸ ਬਿਸ਼ਨੋਈ ਦਾ ਇੰਟਰਵਿਊ ਪੰਜਾਬ ਦੀ ਹਾਈ ਸਕਿਉਰਟੀ ਜੇਲ੍ਹ ਤੋਂ ਕਿਵੇਂ ਹੋ ਜਾਂਦਾ ਹੈ ? ਉਨ੍ਹਾਂ ਇਲਜ਼ਾਮ ਲਗਾਇਆ ਕਿ ਭਗਵੰਤ ਮਾਨ ਮੇਰੇ ਤੋਂ ਬਹੁਤ ਨਫਰਤ ਕਰਦੇ ਹਨ ਜੋ ਪਿਛਲੇ ਵਿਧਾਨਸਭਾ ਸੈਸ਼ਨ ਵਿੱਚ ਵੀ ਵਿਖਾਈ ਦਿੱਤੀ ਸੀ ਅਤੇ ਹੁਣ ਮੇਰੇ ਖਿਲਾਫ FIR ਦਰਜ ਕਰਕੇ ਸਾਬਿਤ ਹੋਇਆ ਹੈ ।

‘ਮੈਂ ਆਵਾਜ਼ ਬੁਲੰਦ ਕਰਦਾ ਰਵਾਂਗਾ’

ਖਹਿਰਾ ਨੇ ਇਲਜ਼ਾਮ ਲਗਾਇਆ ਕਿ ਮੁੱਖ ਸਕੱਤਰ ਤੋਂ ਲੈਕੇ ਪੁਲਿਸ ਦੇ ਆਲਾ ਅਧਿਕਾਰੀਆਂ ਨੂੰ ਮੇਰੇ ਖਿਲਾਫ ਇਸਤਮਾਲ ਕੀਤਾ ਜਾ ਰਿਹਾ ਹੈ, ਇਹ ਸਰਕਾਰੀ ਮਸ਼ੀਨਰੀ ਦੀ ਦੁਰਵਰਤੋਂ ਹੈ । ਭਗਵੰਤ ਮਾਨ ਉਨ੍ਹਾਂ ਨੂੰ ਇਸ ਲਈ ਟਾਰਗੇਟ ਕਰ ਰਹੇ ਹਨ ਕਿਉਂਕਿ ਸਿੱਖਾਂ ਦੇ ਖਿਲਾਫ NSA ਲਗਾਉਣ ਅਤੇ ਅਸਾਮ ਜੇਲ੍ਹ ਭੇਜਣ ਦਾ ਉਨ੍ਹਾਂ ਵੱਲੋਂ ਵਿਰੋਧ ਕੀਤਾ ਗਿਆ ਸੀ । ਖਹਿਰਾ ਨੇ ਕਿਹਾ ਬੇਕਸੂਰ ਸਿੱਖ ਨੌਜਵਾਨਾਂ,ਔਰਤਾਂ,ਬੱਚਿਆਂ ਨੂੰ ਫੜਿਆ ਗਿਆ। ਉਨ੍ਹਾਂ ਕਿਹਾ ਕਿ ਮੈਂ ਭਗਵੰਤ ਮਾਨ ਸਰਕਾਰ ਦੇ ਭ੍ਰਿਸ਼ਟਾਚਾਰ, ਐਂਟੀ ਸਿੱਖ ਪਾਲਿਸੀ ਦੇ ਖਿਲਾਫ ਲੜ ਦਾ ਰਵਾਂਗਾ ।