The Khalas Tv Blog Punjab ਪੰਜਾਬ ਦਾ ਬਹਾਦਰ SDM ! 6 ਘੰਟੇ ਤੋਂ ਫਸੇ ਨੌਜਵਾਨ ਨੂੰ 15 ਫੁੱਟ ਗਹਿਰੇ ਪਾਣੀ ‘ਚ ਛਾਲ ਮਾਰ ਕੇ ਬਚਾਇਆ !
Punjab

ਪੰਜਾਬ ਦਾ ਬਹਾਦਰ SDM ! 6 ਘੰਟੇ ਤੋਂ ਫਸੇ ਨੌਜਵਾਨ ਨੂੰ 15 ਫੁੱਟ ਗਹਿਰੇ ਪਾਣੀ ‘ਚ ਛਾਲ ਮਾਰ ਕੇ ਬਚਾਇਆ !

 

ਬਿਊਰੋ ਰਿਪੋਰਟ : ਹੜ੍ਹ ਦੇ ਇਸ ਔਖੇ ਸਮੇਂ ਪੰਜਾਬ ਦਾ ਹਰ ਇਸ ਬਸ਼ਿੰਦਾ ਸੁਰੱਖਿਅਤ ਰਹੇ ਇਸ ਨੂੰ ਲੈਕੇ ਆਮ ਲੋਕਾਂ ਤੋਂ ਲੈਕੇ ਪ੍ਰਸ਼ਾਸਨ ਦੇ ਵੱਡੇ ਅਧਿਕਾਰੀ ਵੀ ਦਿਨ ਰਾਤ ਇੱਕ ਕਰ ਰਹੇ ਹਨ । ਇਸ ਦੌਰਾਨ SDM ਖਮਾਨੋ ਦੇ ਸੰਜੀਵ ਕੁਮਾਰ ਦਾ ਇੱਕ ਬਹਾਦੁਰੀ ਵਾਲਾ ਵੀਡੀਓ ਸਾਹਮਣੇ ਆਇਆ ਜਿਸ ਵਿੱਚ ਉਨ੍ਹਾਂ ਨੇ ਗਹਿਰੇ ਪਾਣੀ ਦੀ ਪਰਵਾ ਕੀਤੇ ਬਗੈਰ ਛਾਲ ਮਾਰੀ ਅਤੇ ਇੱਕ ਸ਼ਖਸ ਦੀ ਜਾਨ ਬਚਾਈ। SDM ਸਾਹਬ 400 ਮੀਟਰ ਤੱਕ ਤੈਰ ਦੇ ਹੋਏ 6 ਘੰਟੇ ਤੋਂ ਫਸੇ ਨੌਜਵਾਨ ਤੱਕ ਪਹੁੰਚੇ ਅਤੇ ਉਸ ਨੂੰ ਸੁਰੱਖਿਅਤ ਬਾਹਰ ਕੱਢਿਆ। ਦੱਸਿਆ ਜਾ ਰਿਹਾ ਹੈ ਜਿਸ ਹੜ੍ਹ ਦੇ ਪਾਣੀ ਵਿੱਚ SDM ਸੰਜੀਵ ਕੁਮਾਰ ਨੇ ਛਾਲ ਮਾਰੀ ਉਹ 15 ਫੁੱਟ ਡੂੰਗਾ ਸੀ ।

NDRF ਦੀ ਟੀਮ ਨੂੰ ਪਹੁੰਚਣ ਵਿੱਚ ਸਮਾਂ ਲੱਗਣਾ ਸੀ

SDM ਨੇ ਉਸ ਵੇਲੇ ਛਾਲ ਮਾਰ ਕੇ ਨੌਜਵਾਨ ਦੀ ਜਾਨ ਬਚਾਈ ਜਦੋਂ ਸੋਮਵਾਰ ਨੂੰ ਇੱਕ ਦਮ ਤੇਜ਼ ਹੜ੍ਹ ਨੇ ਪੂਰੇ ਇਲਾਕੇ ਨੂੰ ਘੇਰ ਲਿਆ ਸੀ। ਬੀਬਨਗੜ੍ਹ ਗੁਰਦੁਆਰਾ ਹੜ੍ਹ ਦੇ ਪਾਣੀ ਨਾਲ ਭਰ ਗਿਆ ਸੀ । NDRF ਦੀ ਟੀਮ ਨੂੰ ਪਹੁੰਚਣ ਵਿੱਚ ਸਮਾਂ ਲੱਗਣਾ ਸੀ ਪਰ ਪਾਣੀ ਦੇ ਨੌਜਵਾਨ ਦੀ ਗਰਦਨ ਤੱਕ ਪਹੁੰਚਣ ਦੀ ਵਜ੍ਹਾਂ ਕਰਕੇ ਉਹ ਪੂਰੀ ਤਰ੍ਹਾਂ ਨਾਲ ਡਰ ਗਿਆ ਸੀ । ਜਿਸ ਤੋਂ ਬਾਅਦ SDM ਸੰਜੀਵ ਕੁਮਾਰ ਨੇ ਆਪ ਹੜ੍ਹ ਵਾਲੇ ਪਾਣੀ ਵਿੱਚ ਲਾਈਫ ਜੈਕਟ ਦੇ ਜ਼ਰੀਏ ਛਾਲ ਮਾਰੀ ਅਤੇ ਉਸ ਨੂੰ ਸੁਰੱਖਿਅਤ ਬਾਹਰ ਕੱਢ ਲਿਆ ।

ਫਤਿਹਗੜ੍ਹ ਸਾਹਿਬ ਮੀਟਿੰਗ ਲਈ ਪਹੁੰਚੇ ਸਨ SDM

ਸੰਜੀਵ ਕੁਮਾਰ ਖਮਾਨੋ ਦੇ SDM ਹਨ ਪਰ ਸੋਮਵਾਰ ਨੂੰ ਉਹ ਫਤਿਹਗੜ੍ਹ ਸਾਹਿਬ ਡਿਪਟੀ ਕਮਿਸ਼ਨਰ ਦੇ ਬੁਲਾਉਣ ‘ਤੇ ਹੜ੍ਹ ਦੇ ਹਾਲਾਤ ਬਾਰੇ ਮੀਟਿੰਗ ਕਰਨ ਦੇ ਲਈ ਆਏ ਸਨ । ਉਨ੍ਹਾਂ ਦੱਸਿਆ ਕਿ ਮੈਂ ਪਹਿਲਾਂ ਫਤਿਹਗੜ੍ਹ ਸਾਹਿਬ ਕੰਮ ਕਰ ਚੁੱਕਾ ਹਾਂ। ਡਿਪਟੀ ਕਮਿਸ਼ਨਰ ਪਰਨੀਤ ਕੌਰ ਸ਼ੇਰਗਿੱਲ ਨੇ ਦੱਸਿਆ ਕਿ ਉਹ ਅਤੇ SDM ਸੰਜੀਪ ਕੁਮਾਰ ਹੜ੍ਹ ਪ੍ਰਭਾਵਿਤ ਇਲਾਕਿਆਂ ਬਾਰੇ ਰਣਨੀਤੀ ਬਣਾ ਰਹੇ ਸਨ । ਕਿ ਅਚਾਨਕ ਕੁਝ ਲੋਕ ਆਏ ਅਤੇ ਉਨ੍ਹਾਂ ਨੇ ਦੱਸਿਆ ਕਿ 2 ਲੋਕ ਹੜ੍ਹ ਦੇ ਪਾਣੀ ਵਿੱਚ ਫਸ ਗਏ ਹਨ। ਉਨ੍ਹਾਂ ਦੀ ਉਮਰ 20 ਸਾਲ ਦੇ ਕਰੀਬ ਸੀ ।

DC ਨੇ ਵੀਡੀਓ ਸੋਸ਼ਲ ਮੀਡੀਆ ‘ਤੇ ਪਾਈ

ਜਦੋਂ SDM ਨੇ ਇੱਕ ਨੌਜਵਾਨ ਨੂੰ ਬਚਾਇਆ ਤਾਂ ਦੂਜੇ ਵਿੱਚ ਵੀ ਹੌਸਲਾ ਆ ਗਿਆ ਅਤੇ ਉਹ ਨਾਲੋ ਨਾਲ SDM ਦੇ ਨਾਲ ਬਾਹਰ ਨਿਕਲਿਆ । ਸੰਜੀਵ ਕੁਮਾਰ ਨੇ ਕਿਹਾ ਉਹ ਆਪਣੀ ਡਿਉਟੀ ‘ਤੇ ਵਾਪਸ ਆ ਗਏ ਸੀ ਪਰ ਬੁੱਧਵਾਰ ਨੂੰ ਡਿਪਟੀ ਕਮਿਸ਼ਨਪਰਨੀਤ ਕੌਰ ਸ਼ੇਰਗਿੱਲ ਨੇ ਇਸ ਵੀਡੀਓ ਨੂੰ ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤਾ ਅਤੇ ਲਿਖਿਆ ਕਿ SDM ਦਾ ਕੰਮ ਬਹਾਦੁਰੀ ਵਾਲਾ ਸੀ । ਉਸ ਤੋਂ ਬਾਅਦ ਸੋਸ਼ਲ ਮੀਡੀਆ ‘ਤੇ ਲੋਕਾਂ ਨੇ ਉਨ੍ਹਾਂ ਦੀ ਜਮਕੇ ਤਾਰੀਫ ਕੀਤੀ ।

Exit mobile version