Khetibadi Punjab

ਅਧਿਆਪਕਾਂ ’ਤੇ ਡਿੱਗੀ ਪਰਾਲੀ ਸਾੜਨ ਦੀ ਗਾਜ਼, SDM ਵੱਲੋਂ ਟੀਚਰਾਂ ਨੂੰ ਕਾਰਨ ਦੱਸੋ ਨੋਟਿਸ ਜਾਰੀ

ਫਿਰੋਜ਼ਪੁਰ : ਜ਼ੀਰਾ ਤੋਂ ਬਾਅਦ ਹੁਣ ਫਿਰੋਜ਼ਪੁਰ ਵਿੱਚ ਵੀ SDM ਵੱਲੋਂ ਇਲਾਕੇ ਵਿੱਚ ਵੱਧ ਪਰਾਲੀ ਸਾੜਨ ਦੇ ਮਾਮਲੇ ਵਿੱਚ ਅਧਿਆਪਕਾਂ ਨੂੰ ਨੋਟਿਸ ਜਾਰੀ ਕਰ ਦਿੱਤਾ ਗਿਆ ਹੈ। ਅਧਿਆਕਾਰੀਆਂ ਤੋਂ ਜਵਾਬ ਮੰਗਿਆ ਗਿਆ ਹੈ ਕਿ ਤੁਹਾਡੀ ਪਿੰਡ ਵਾਲਿਆਂ ਨੂੰ ਪਰਾਲੀ ਸਾੜਨ ਖਿਲਾਫ ਜਾਗਰੂਰ ਕਰਨ ਦੀ ਡਿਊਟੀ ਲਗਾਈ ਗਈ ਸੀ ਪਰ ਤੁਸੀਂ ਆਪਣੀ ਡਿਊਟੀ ਸਹੀ ਢੰਗ ਦੇ ਨਾਲ ਨਹੀਂ ਨਿਭਾਈ ਤੁਹਾਡੇ ਇਲਾਕੇ ਵਿੱਚ ਵੱਧ ਪਰਾਲੀ ਸਾੜੀ ਗਈ ਹੈ, ਜੇਕਰ ਤੁਹਾਡੀ ਜਵਾਬ ਸੰਤੁਸ਼ਟੀ ਵਾਲਾ ਨਹੀਂ ਰਿਹਾ ਤਾਂ ਤੁਹਾਡੇ ਖਿਲਾਫ ਕਾਰਵਾਈ ਕੀਤੀ ਜਾਵੇਗੀ।

ਖਾਸ ਗੱਲ ਇਹ ਹੈ ਕਿ ਨੋਟਿਸ ਵਿੱਚ ਸੁਪਰੀਮ ਕੋਰਟ ਦੇ ਹੁਕਮਾਂ ਦਾ ਵੀ ਹਵਾਲਾ ਦਿੱਤਾ ਗਿਆ ਹੈ । ਉਧਰ ਕਈ ਅਧਿਆਪਕਾਂ ਨੇ ਆਪਣਾ ਜਵਾਬ ਸਰਕਾਰ ਨੂੰ ਭੇਜ ਦੇ ਹੋਏ ਕਿਹਾ ਹੈ ਕਿ ਸਾਡਾ ਕੰਮ ਬੱਚਿਆਂ ਨੂੰ ਸਿੱਖਿਆ ਦੇਣਾ ਹੈ ਪਰਾਲੀ ਸਾੜਨ ਨੂੰ ਰੋਕਣਾ ਨਹੀਂ ਹੈ। ਫਿਰੋਜ਼ਪੁਰ ਪਰਾਲੀ ਸਾੜਨ ਦੇ ਮਾਮਲੇ ਵਿੱਚ ਇਸ ਵੇਲੇ ਦੂਜੇ ਨੰਬਰ ‘ਤੇ ਹੈ। ਹੁਣ ਤੱਕ ਢਾਈ ਸੌ ਦੇ ਕਰੀਬ ਅਫਸਰਾਂ ਨੂੰ ਨੋਟਿਸ ਜਾਰੀ ਕਰ ਦਿੱਤਾ ਗਿਆ ਹੈ।

ਦੂਜੇ ਬੰਨੇ SDM ਦੇ ਨੋਟਿਸ ਦਾ ਅਧਿਆਪਕਾਂ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ। ਅਧਿਆਪਕਾਂ ਦਾ ਕਹਿਣਾ ਹੈ ਕਿ ਸਾਡਾ ਕੰਮ ਪੜ੍ਹਾਉਣਾ ਹੈ ਨਾ ਕਿ ਕੋਈ ਹੋਰ ਕੰਮ ਕਰਨਾ। ਅਅਧਿਆਪਕਾਂ ਨੇ ਕਿਹਾ ਕਿ ਸਾਡੇ ਤੋਂ ਸਕੂਲ ਦੇ ਕੰਮ ਤੋਂ ਇਲਾਵਾ ਹੋਰ ਕੋਈ ਕੰਮ ਨਾ ਲਿਆ ਜਾਵੇ।

ਉਧਰ ਅਕਾਲੀ ਦਲ ਨੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਨੇ ਵੀ ਇਸ ‘ਤੇ ਸੂਬਾ ਸਰਕਾਰ ਨੂੰ ਘੇਰਿਆ ਹੈ। ਮਜੀਠੀਆ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ‘ਤੇ ਲਿਖਿਆ ਪੰਜਾਬ ਵਿੱਚ ਸਿੱਖਿਆ ਕ੍ਰਾਂਤੀ ਦੇ ਦਾਅਵੇ ਕਰਨ ਵਾਲਿਆਂ ਦਾ ਸੱਚ ਸਾਹਮਣੇ ਆਇਆ। ਜ਼ੀਰਾ ਤੋਂ ਪੰਜਾਬ ਸਰਕਾਰ ਦਾ ਇੱਕ ਹੋਰ ਤੁਗਲਕੀ ਫ਼ਰਮਾਨ ਅਧਿਆਪਕਾਂ ਨੂੰ ਜਾਰੀ ਹੋਇਆ।

ਪਰਾਲੀ ਸਾੜਨ ਦੇ ਮਾਮਲੇ ਸਾਹਮਣੇ ਆਉਣ ਤੇ ਅਧਿਆਪਕਾਂ ਨੂੰ ਕਾਰਨ ਦੱਸੋ ਨੋਟਿਸ ਜਾਰੀ ਕਰ ਸਪੱਸ਼ਟੀਕਰਨ ਮੰਗਿਆ ਅਤੇ ਤਸੱਲੀਬਖਸ਼ ਜਵਾਬ ਨਾ ਮਿਲਣ ਤੇ ਅਧਿਆਪਕਾਂ ਖਿਲਾਫ਼ ਕਾਰਵਾਈ ਕਰਨ ਦੀ ਗੱਲ ਕੀਤੀ।  ਸਿੱਖਿਆ ਮੰਤਰੀ ਜੀ ਅਧਿਆਪਕਾਂ ਦਾ ਕੰਮ ਸਿੱਖਿਆ ਪ੍ਰਦਾਨ ਕਰਨਾ ਹੈ ਜਾਂ ਕਿਸਾਨਾਂ ਨੂੰ ਜਾਗਰੂਕ ਕਰਨਾ❓ਮੁੱਖ ਮੰਤਰੀ ਜੀ ਤੁਸੀਂ ਖੁਦ ਇੱਕ ਅਧਿਆਪਕ ਦੇ ਪੁੱਤਰ ਹੋ, ਤੁਸੀਂ ‘ਤੇ ਅਧਿਆਪਕਾਂ ਦੀ ਕਦਰ ਕਰੋ❗️