‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):-ਪਿਛਲੇ ਦੋ ਸਾਲ ਤੋਂ ਪੂਰੇ ਸੰਸਾਰ ਵਿੱਚ ਜੋ ਹਾਲਾਤ ਬਣੇ ਹਨ, ਉਨ੍ਹਾਂ ਨੂੰ ਮਨੁੱਖ ਜਾਤੀ ਰਹਿੰਦੀ ਦੁਨੀਆਂ ਤੱਕ ਨਹੀਂ ਭੁਲਾ ਸਕਦੀ ਹੈ। ਕੋਰੋਨਾ ਦੀ ਪਹਿਲੀ ਲਹਿਰ ਦੇ ਭਿਆਨਕ ਦੌਰ ਤੋਂ ਬਾਅਦ ਆਈ ਕੋਰੋਨਾ ਦੀ ਦੂਜੀ ਲਹਿਰਾ ਦਾ ਖਤਰਾ ਹਾਲੇ ਵੀ ਲੋਕਾਂ ਦੇ ਸਿਰਾਂ ਉੱਤੇ ਮੰਡਰਾ ਰਿਹਾ ਹੈ ਤੇ ਹੁਣ ਇਸੇ ਖਤਰੇ ਵਿੱਚ ਵਿਗਿਆਨੀਆਂ ਨੇ ਤੀਜੀ ਲਹਿਰ ਨੂੰ ਲੈ ਕੇ ਅਲਰਟ ਜਾਰੀ ਕੀਤਾ ਹੈ। ਉਨ੍ਹਾਂ ਚੇਤਾਵਨੀ ਦਿੱਤੀ ਹੈ ਕਿ ਕੋਰੋਨਾ ਨੂੰ ਲੈ ਕੇ ਜਾਰੀ ਸਾਵਧਾਨੀਆਂ ਦੀ ਜੇਕਰ ਪਾਲਣ ਨਾ ਕੀਤੀ ਗਈ ਤਾਂ ਅਕਤੂਬਰ-ਨਵੰਬਰ ਵਿਚ ਕੋਰੋਨਾ ਦੀ ਤੀਜੀ ਲਹਿਰ ਬਹੁਤ ਖਤਰਨਾਕ ਤੇ ਜਾਨਲੇਵਾ ਸਾਬਿਤ ਹੋਣ ਵਾਲੀ ਹੈ।
ਜਾਣਕਾਰੀ ਅਨੁਸਾਰ ਵਿਗਿਆਨ ਅਤੇ ਤਕਨਾਲੋਜੀ ਵਿਭਾਗ ਦੇ ਇਕ ਮੈਂਬਰ ਮਨਿੰਦਰ ਅਗਰਵਾਲ ਨੇ ਦੱਸਿਆ ਹੈ ਕੋਵਿਡ-19 ਲਈ ਜੋ ਮਾਡਲ ਬਣਾਇਆ ਗਿਆ ਹੈ ਉਸ ਵਿਚ ਤਿੰਨ ਸੰਭਾਵਨਾਵਾਂ ਬਾਰੇ ਗੱਲ ਕੀਤੀ ਗਈ ਹੈ- ਆਸ਼ਾਵਾਦੀ, ਵਿਚਕਾਰਲਾ ਅਤੇ ਨਿਰਾਸ਼ਾਵਾਦੀ।
ਅਗਰਵਾਲ ਨੇ ਦੱਸਿਆ ਕਿ ‘ਆਸ਼ਾਵਾਦੀ’ ਵਿਚ ਇਹ ਮੰਨਿਆ ਜਾ ਰਿਹਾ ਹੈ ਕਿ ਅਗਸਤ ਤੱਕ ਜ਼ਿੰਦਗੀ ਆਮ ਹੋ ਜਾਵੇਗੀ ਅਤੇ ਕੋਈ ਨਵਾਂ ਪਰਿਵਰਤਨ ਨਹੀਂ ਹੋਵੇਗਾ।ਵਿਚਕਾਰਲੇ ਦੌਰ ਵਿਚ ਅਗਸਤ ਤੋਂ ਜ਼ਿੰਦਗੀ ਆਮ ਹੋਣ ਦੇ ਨਾਲ ਟੀਕਾਕਰਨ ਵਿਚ 20 ਪ੍ਰਤੀਸ਼ਤ ਘੱਟ ਪ੍ਰਭਾਵੀ ਹੋਵੇਗਾ।
ਨਿਰਾਸ਼ਾਵਾਦੀ ਇਸ ਵਿੱਚ ਕੋਰੋਨਾ ਦਾ ਇੱਕ ਨਵਾਂ ਰੂਪ ਤੇਜ਼ੀ ਨਾਲ ਫੈਲਣ ਦੀ ਸੰਭਾਵਨਾ ਹੈ।ਅਕਤੂਬਰ ਅਤੇ ਨਵੰਬਰ ਦੇ ਵਿਚਕਾਰ ਕੋਰੋਨਾ ਆਪਣੇ ਸਿਖਰ ‘ਤੇ ਹੋਵੇਗਾ ਤੇ ਦੇਸ਼ ਵਿਚ ਇਹ ਕੇਸ 1,50,000 ਤੋਂ 2,00,000 ਦੇ ਵਿਚਕਾਰ ਵਧ ਸਕਦੇ ਹਨ ।