The Khalas Tv Blog Punjab ਪੰਜਾਬ ਸਿੱਖਿਆ ਵਿਭਾਗ ਨੂੰ ਨਾ ਸਰਕਾਰ ਦੀ ਨਾ ਬੱਚਿਆਂ ਦੀ ਜਾਨ ਦੀ ਪਰਵਾਹ
Punjab

ਪੰਜਾਬ ਸਿੱਖਿਆ ਵਿਭਾਗ ਨੂੰ ਨਾ ਸਰਕਾਰ ਦੀ ਨਾ ਬੱਚਿਆਂ ਦੀ ਜਾਨ ਦੀ ਪਰਵਾਹ

‘ਦ ਖ਼ਾਲਸ ਬਿਊਰੋ :- ਪੰਜਾਬ ਵਿੱਚ ਅੱਜ ਤੋਂ ਦਸਵੀਂ ਤੋਂ ਲੈ ਕੇ 12ਵੀਂ ਤੱਕ ਦੇ ਸਰਕਾਰੀ ਅਤੇ ਗੈਰ-ਸਰਕਾਰੀ ਸਕੂਲ ਖੁੱਲ੍ਹ ਗਏ ਹਨ। ਸਿੱਖਿਆ ਵਿਭਾਗ ਨੇ ਸਕੂਲ ਤਾਂ ਖੋਲ੍ਹ ਦਿੱਤੇ ਪਰ ਸਰਕਾਰ ਦੀਆਂ ਹਦਾਇਤਾਂ ਨੂੰ ਟਿੱਚ ਨਹੀਂ ਜਾਣਿਆ। ਬੱਚਿਆਂ ਦੀ ਜਾਨ ਦੀ ਪਰਵਾਹ ਵੀ ਨਹੀਂ ਕੀਤੀ। ਪੰਜਾਬ ਸਰਕਾਰ ਵੱਲੋਂ ਸਕੂਲ ਖੋਲ੍ਹਣ ਵੇਲੇ ਇਹ ਆਦੇਸ਼ ਜਾਰੀ ਕੀਤੇ ਸਨ ਕਿ ਸਿਰਫ ਉਹੀ ਅਧਿਆਪਕ ਸਕੂਲਾਂ ਵਿੱਚ ਜਾ ਸਕਣਗੇ, ਜਿਨ੍ਹਾਂ ਨੇ ਵੈਕਸੀਨ ਦੀਆਂ ਪੂਰੀਆਂ ਦੋ ਡੋਜ਼ ਲਗਵਾ ਲਈਆਂ ਹੋਣਗੀਆਂ। ਦੂਜੇ ਪਾਸੇ ਅੰਕੜੇ ਦੱਸਦੇ ਹਨ ਕਿ ਵੱਡੀ ਗਿਣਤੀ ਵਿੱਚ ਅਧਿਆਪਕਾਂ ਨੇ ਸਿਰਫ ਇੱਕ ਡੋਜ਼ ਹੀ ਲਗਵਾਈ ਹੈ। ਸਿੱਖਿਆ ਵਿਭਾਗ ਦੀ ਅਲਗਰਜੀ ਇੱਥੋਂ ਤੱਕ ਸਾਹਮਣੇ ਆਈ ਹੈ ਕਿ ਅਧਿਆਪਕਾਂ ਨੂੰ ਫੈਸਲੇ ਦੀ ਸੂਚਨਾ ਵੀ ਨਹੀਂ ਦਿੱਤੀ ਗਈ। ਹੁਣ ਦੋ ਡੋਜ਼ ਨਾ ਲਗਵਾਉਣ ਵਾਲੇ ਅਧਿਆਪਕ ਕਲਾਸਾਂ ਲੈਂਦੇ ਹਨ ਤਾਂ ਵਿਦਿਆਰਥੀਆਂ ਨੂੰ ਲਾਗ ਲੱਗਣ ਦਾ ਡਰ ਬਣਦਾ ਹੈ ਤਾਂ ਜ਼ਿੰਮੇਵਾਰ ਕੌਣ ਹੈ। ਸਰਕਾਰ ਨੇ ਇਹ ਵੀ ਫੈਸਲਾ ਕੀਤਾ ਸੀ ਕਿ ਸਕੂਲ ਆਉਣ ਵਾਲੇ ਬੱਚਿਆਂ ਦੇ ਮਾਪਿਆਂ ਤੋਂ ਅਗਾਊਂ ਇਜਾਜ਼ਤ ਮੰਗੀ ਜਾਵੇ ਪਰ ਇਸਦੀ ਲੋੜ ਵੀ ਨਹੀਂ ਸਮਝੀ ਗਈ।

ਇੱਕ ਤਾਜ਼ਾ ਰਿਪੋਰਟ ਤੋਂ ਇਹ ਗੱਲ ਸਾਹਮਣੇ ਆਈ ਹੈ ਕਿ ਵੈਕਸੀਨ ਦੀਆਂ ਦੋ ਡੋਜ਼ ਲਗਵਾ ਚੁੱਕੇ ਵਿਅਕਤੀਆਂ ਤੋਂ ਕਰੋਨਾ ਦੀ ਲਾਗ ਦਾ ਖਤਰਾ ਨਾ-ਮਾਤਰ ਰਹਿ ਜਾਂਦਾ ਹੈ। ਸਿੱਖਿਆ ਸ਼ਾਸਤਰੀ ਵਿਭਾਗ ਦੇ ਇਸ ਫੈਸਲੇ ਤੋਂ ਚਿੰਤਤ ਹਨ, ਦੂਜੇ ਪਾਸੇ ਸਰਕਾਰ ਵੀ ਅੱਖਾਂ ਬੰਦ ਕਰੀ ਬੈਠੀ ਹੈ।

Exit mobile version