India Punjab

ਕਿਸਾਨਾਂ ਮੂਹਰੇ ਸਰਕਾਰਾਂ ਪਈਆਂ ਛਿੱਥੀਆਂ

‘ਦ ਖ਼ਾਲਸ ਬਿਊਰੋ :- ਤਿੰਨ ਕਾਲੇ ਖੇਤੀ ਕਾਨੂੰਨਾਂ ਦੇ ਖਿਲਾਫ ਚੱਲ ਰਹੇ ਅੰਦੋਲਨ ਨੇ ਅੱਜ ਇੱਕ ਨਵਾਂ ਇਤਿਹਾਸ ਰਚ ਦਿੱਤਾ ਹੈ। ਜੋ ਦੇਸ਼ ਦੀਆਂ ਸਰਕਾਰਾਂ ਨਹੀਂ ਕਰ ਸਕੀਆਂ, ਉਹ ਕਿਸਾਨਾਂ ਨੇ ਕਰ ਦਿਖਾਇਆ।

ਸਰਕਾਰ ਅਤੇ ਸਿਆਸੀ ਪਾਰਟੀਆਂ ਦੀ ਔਰਤਾਂ ਨੂੰ 33 ਫੀਸਦੀ ਨੁਮਾਇੰਦਗੀ ਦੇਣ ਦੇ ਦਾਅਵੇ ਥੋਥੇ ਨਿਕਲੇ ਜਦੋਂਕਿ ਕਿਸਾਨਾਂ ਨ ਅੱਜ ਤੀਜੇ ਦਿਨ ਦੀ ਸੰਸਦ ਦੀ ਅਗਵਾਈ ਔਰਤਾਂ ਨੂੰ ਦੇ ਕੇ ਸਿੱਧ ਕਰ ਦਿੱਤਾ ਕਿ ਉਹ ਕਿਸੇ ਤਰ੍ਹਾਂ ਵੀ ਪਿੱਛੇ ਨਹੀਂ ਹਨ। ਪਹਿਲੇ ਦੋ ਦਿਨ ਦੀ ਸੰਸਦ ਪੁਰਸ਼ ਕਿਸਾਨਾਂ ਨੇ ਚਲਾਈ ਸੀ।

ਸੰਸਦ ਦੌਰਾਨ ਔਰਤਾਂ ਖੇਤੀਬਾੜੀ ਕਾਨੂੰਨਾਂ ਦੇ ਸਾਰੇ ਪਹਿਲੂਆਂ ਅਤੇ ਮੌਜੂਦਾ ਭਾਰਤੀ ਖੇਤੀਬਾੜੀ ਪ੍ਰਣਾਲੀ ਬਨਾਮ ਅੰਦੋਲਨ ਵਿੱਚ ਆਪਣੀ ਭੂਮਿਕਾ ਬਾਰੇ ਰਾਏ ਦੇਣਗੀਆਂ।

ਦਿੱਲੀ ਪੁਲਿਸ ਵੱਲੋਂ ਜੰਤਰ-ਮੰਤਰ ਲਈ ਰਵਾਨਾ ਹੋਈਆਂ ਔਰਤਾਂ ਨੂੰ ਅੱਜ ਫਿਰ ਪਰੇਸ਼ਾਨ ਕੀਤਾ ਗਿਆ। ਅੱਜ ਤੀਜੇ ਦਿਨ ਵੀ ਪੁਲਿਸ ਨੇ ਕਿਸਾਨ ਸੰਸਦ ਨੂੰ ਜਾਂਦੀਆਂ ਬੱਸਾਂ ਰੋਕ ਕੇ ਚੈਕਿੰਗ ਕੀਤੀ।