‘ਦ ਖਾਲਸ ਬਿਉਰੋ:ਦੇਸ਼ ਦੇ ਦੱਖਣੀ ਰਾਜ ਕੇਰਲ ਵਿੱਚ ਲਗਾਤਾਰ ਪੈ ਰਹੇ ਮੀਂਹ ਕਾਰਨ ਤਿੰਨ ਮੌਤਾਂ ਹੋਣ ਦੀ ਖਬਰ ਸਾਹਮਣੇ ਆਈ ਹੈ। ਸੂਬੇ ਦੇ ਚਾਰ ਜਿਲ੍ਹਿਆਂ ਚੇਨੱਈ, ਤਿਰੁਵਾਲੁਰ, ਕਾਂਚੀਪੂਰਮ ਅਤੇ ਚੇਂਗਲਪੇਟੁ ਵਿੱਚ ਭਾਰੀ ਮੀਂਹ ਕਾਰਨ ਆਮ ਜਿੰਦਗੀ ਬਹੁਤ ਪ੍ਰਭਾਵਤ ਹੋ ਰਹੀ ਹੈ।
ਭਾਰਤੀ ਮੌਸਮ ਵਿਭਾਗ ਵੱਲੋਂ ਰੈੱਡ ਅਲਰਟ ਜਾਰੀ ਹੋਣ ਮਗਰੋਂ ਇਹਨਾਂ ਸਾਰੇ ਜਿਲ੍ਹਿਆਂ ਵਿੱਚ ਸਾਰੇ ਸਰਕਾਰੀ ਦਫ਼ਤਰ ਅਤੇ ਸਕੂਲ-ਕਾਲਜ਼ ਬੰਦ ਕਰ ਦਿੱਤੇ ਗਏ ਹਨ। ਆਉਣ ਵਾਲੇ ਦੋ ਦਿਨਾਂ ਵਿੱਚ ਇੱਥੇ ਭਾਰੀ ਮੀਂਹ ਪੈਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ। ਪਾਣੀ ਭਰਨ ਕਾਰਨ ਰਾਜਮਾਰਗ ਵੀ ਬੰਦ ਹੋ ਗਏ ਹਨ।