The Khalas Tv Blog Punjab ਬੱਚਿਆਂ ਨਾਲ ਭਰੀ ਸਕੂਲ ਬੱਸ ਖੇਤ ‘ਚ ਪਲਟੀ: ਖਰਾਬ ਮੌਸਮ ਕਾਰਨ ਵਾਪਰਿਆ ਹਾਦਸਾ
Punjab

ਬੱਚਿਆਂ ਨਾਲ ਭਰੀ ਸਕੂਲ ਬੱਸ ਖੇਤ ‘ਚ ਪਲਟੀ: ਖਰਾਬ ਮੌਸਮ ਕਾਰਨ ਵਾਪਰਿਆ ਹਾਦਸਾ

ਗੁਰਦਾਸਪੁਰ ਦੇ ਦੀਨਾਨਗਰ ਬਾਈਪਾਸ ਨੇੜੇ ਇੱਕ ਪਿੰਡ ਵਿੱਚ ਗ੍ਰੀਨਲੈਂਡ ਪਬਲਿਕ ਸਕੂਲ ਦੀ ਬੱਸ ਪਲਟਣ ਦੀ ਘਟਨਾ ਵਾਪਰੀ। ਇਸ ਬੱਸ ਵਿੱਚ ਛੋਟੇ ਬੱਚੇ ਸਕੂਲ ਜਾ ਰਹੇ ਸਨ, ਪਰ ਰਾਹਤ ਦੀ ਗੱਲ ਹੈ ਕਿ ਸਾਰੇ ਬੱਚੇ ਸੁਰੱਖਿਅਤ ਰਹੇ ਅਤੇ ਕਿਸੇ ਨੂੰ ਗੰਭੀਰ ਸੱਟ ਨਹੀਂ ਲੱਗੀ।

ਖ਼ਬਰ ਮਿਲਦਿਆਂ ਹੀ ਬੱਚਿਆਂ ਦੇ ਮਾਪੇ ਘਬਰਾਹਟ ਵਿੱਚ ਮੌਕੇ ‘ਤੇ ਪਹੁੰਚੇ। ਪਿੰਡ ਵਾਸੀਆਂ ਨੇ ਤੁਰੰਤ ਬੱਚਿਆਂ ਨੂੰ ਬੱਸ ਵਿੱਚੋਂ ਸੁਰੱਖਿਅਤ ਕੱਢਣ ਵਿੱਚ ਮਦਦ ਕੀਤੀ, ਜਿਸ ਨਾਲ ਵੱਡਾ ਹਾਦਸਾ ਟਲ ਗਿਆ।ਘਟਨਾ ਕਾਰਨ ਇਲਾਕੇ ਵਿੱਚ ਹਫੜਾ-ਦਫੜੀ ਮਚ ਗਈ ਅਤੇ ਵੱਡੀ ਭੀੜ ਇਕੱਠੀ ਹੋ ਗਈ। ਸਕੂਲ ਦੀ ਪ੍ਰਿੰਸੀਪਲ ਵੀ ਤੁਰੰਤ ਮੌਕੇ ‘ਤੇ ਪਹੁੰਚੀ ਅਤੇ ਬੱਚਿਆਂ ਦਾ ਹਾਲ-ਚਾਲ ਜਾਣਿਆ।

ਮੀਡੀਆ ਨਾਲ ਗੱਲਬਾਤ ਦੌਰਾਨ ਉਨ੍ਹਾਂ ਦੱਸਿਆ ਕਿ ਖਰਾਬ ਮੌਸਮ ਅਤੇ ਤੰਗ ਸੜਕ ਕਾਰਨ ਬੱਸ ਪਲਟ ਗਈ। ਉਨ੍ਹਾਂ ਪੁਸ਼ਟੀ ਕੀਤੀ ਕਿ ਸਾਰੇ ਬੱਚੇ ਸੁਰੱਖਿਅਤ ਹਨ। ਇਹ ਹਾਦਸਾ ਸਵੇਰੇ ਸਕੂਲ ਸਮੇਂ ਵਾਪਰਿਆ, ਪਰ ਸਥਾਨਕ ਲੋਕਾਂ ਦੀ ਸਮੇਂ ਸਿਰ ਮਦਦ ਨੇ ਵੱਡੀ ਅਨਹੋਣੀ ਨੂੰ ਰੋਕਿਆ।

 

Exit mobile version