Punjab

ਖੰਨਾ ਵਿੱਚ ਸਕੂਲ ਬੱਸ ਹਾਦਸੇ ਦਾ ਸ਼ਿਕਾਰ! ਚੀਕਾਂ ਮਾਰ ਦੇ ਰਹੇ ਬੱਚੇ! ਡਰਾਈਵਰ ਦੀ ਲਾਪਰਵਾਹੀ ਨਾਕਾਬਿਲੇ ਮੁਆਫ਼!

ਬਿਉਰੋ ਰਿਪੋਰਟ – ਖੰਨਾ ਦੇ ਲਲਹੇੜੀ ਰੋਡ ਚੌਕ ਦੇ ਨਜ਼ਦੀਕ ਇੱਕ ਨਿੱਜੀ ਸਕੂਲ ਬੱਸ ਹਾਦਸੇ ਦਾ ਸ਼ਿਕਾਰ ਹੋ ਗਈ ਹੈ। ਇਸ ਹਾਦਸੇ ਦਾ ਵੀਡੀਓ ਵੀ ਸਾਹਮਣੇ ਆਇਆ ਹੈ। ਇਸ ਵਿੱਚ ਡਰਾਈਵਰ ਦੀ ਲਾਪਰਵਾਹੀ ਦੱਸੀ ਜਾ ਰਹੀ ਹੈ। ਸਕੂਲ ਦੀ ਬੱਸ ਲਲਹੇੜੀ ਰੋਡ ਚੌਕ ਵਿੱਚ ਲੱਗੇ ਐਡਵਰਟਾਇਜ਼ਮੈਂਟ ਬੋਰਡ ’ਤੇ ਟਕਰਾਈ ਹੈ। ਜਿਸ ਨਾਲ ਇੱਕ ਸਾਈਡ ਦਾ ਸ਼ੀਸ਼ਾ ਟੁੱਟ ਗਿਆ।

ਗੋਬਿੰਦਗੜ੍ਹ ਸਕੂਲ ਬੱਸ ਛੁੱਟੀ ਦੇ ਬਾਅਦ ਬੱਚਿਆਂ ਨੂੰ ਛੱਡਣ ਜਾ ਰਹੀ ਸੀ। ਖੰਨਾ ਲਲਹੇੜੀ ਚੌਕ ’ਤੇ ਬੱਸ ਨੂੰ ਡਰਾਈਵਰ ਗ਼ਲਤ ਸਾਈਡ ’ਤੇ ਲੈ ਕੇ ਆਇਆ। ਜਿਵੇਂ ਹੀ ਚੌਕ ਤੋਂ ਕੱਟ ਮਾਰਿਆ ਤਾਂ ਬੱਸ ਯੂਨੀਪੋਲ ਨਾਲ ਟਕਰਾ ਗਈ। ਸ਼ੀਸ਼ੇ ਟੁੱਟ ਕੇ ਸੀਟ ’ਤੇ ਡਿੱਗ ਗਏ। ਕੱਚ ਦੇ ਨਾਲ ਕੁਝ ਟੁਕੜੇ ਬੱਚਿਆਂ ਨੂੰ ਲੱਗੇ। ਗਨੀਮਤ ਰਹੀ ਕਿ ਵੱਡਾ ਹਾਦਸਾ ਨਹੀਂ ਹੋਇਆ। ਡਰੇ ਬੱਚਿਆਂ ਨੇ ਚੀਕਾਂ ਮਾਰੀਆਂ ਤਾਂ ਹੀ ਆਲੇ-ਦੁਆਲੇ ਦੇ ਲੋਕ ਇਕੱਠੇ ਹੋਏ ਅਤੇ ਇਸੇ ਵਿਚਾਲੇ ਡਰਾਈਵਰ ਬੱਸ ਨੂੰ ਅੱਗੇ ਲੈ ਗਿਆ।

ਡਰਾਈਵਰ ਦੀ ਗ਼ਲਤੀ

ਮੌਕੇ ’ਤੇ ਮੌਜੂਦ ਲੋਕਾਂ ਨੇ ਦੱਸਿਆ ਕਿ ਇਸ ਵਿੱਚ ਡਰਾਈਵਰ ਦੀ ਗ਼ਲਤੀ ਸੀ। ਚੌਕ ਵਿੱਚ ਟਰੈਫ਼ਿਕ ਲਾਈਟਾਂ ਵਿੱਚ ਰੁਕਣ ਤੋਂ ਬਚਣ ਲਈ ਉਹ ਪੁੱਠੇ ਪਾਸੇ ਬੱਸ ਲੈ ਕੇ ਗਿਆ। ਇੱਕ ਦਮ ਕੱਟ ਮਾਰਿਆ ਤਾਂ ਯੂਨੀਪੋਲ ਨਾਲ ਬੱਸ ਨੇ ਟੱਕਰ ਮਾਰੀ। ਵੱਡਾ ਹਾਦਸਾ ਹੋਣ ਤੋਂ ਬਚਾਅ ਰਿਹਾ। ਯੂਨੀਪੋਲ ਬਿਜਲੀ ਨਾਲ ਚੱਲਦਾ ਹੈ, ਤਾਰਾਂ ਵਿੱਚ ਸਪਾਰਕ ਹੋਣ ਨਾਲ ਕਰੰਟ ਵੀ ਆ ਸਕਦਾ ਸੀ।

ਸਕੂਲ ਪ੍ਰਸ਼ਾਸਨ ਨੂੰ ਡਰਾਈਵਰ ਦੀ ਇਸ ਹਰਕਤ ਦਾ ਸਖ਼ਤ ਨੋਟਿਸ ਲੈਣਾ ਚਾਹੀਦਾ ਹੈ। ਜਲਦਬਾਜ਼ੀ ਵਿੱਚ ਬਚਿਆਂ ਦੀ ਜਾਨ ਨੂੰ ਖ਼ਤਰੇ ਵਿੱਚ ਪਾਉਣ ’ਤੇ ਕਾਰਵਾਈ ਹੋਣੀ ਚਾਹੀਦੀ ਹੈ।

ਇਹ ਖ਼ਾਸ ਲੇਖ ਵੀ ਪੜ੍ਹੋ – ਦੁਨੀਆ ਦਾ ਸਭ ਤੋਂ ਮਹਿੰਗਾ ਵਿਆਹ – ₹5,630 ਕਰੋੜ ਦੀ ਲਾਗਤ, 20M ਫੁੱਲਾਂ ਦੀ ਸਜਾਵਟ, 5000 ਸਭ ਤੋਂ ਅਮੀਰ ਪ੍ਰਾਹੁਣੇ, ਬਾਲੀਵੁੱਡ ਸਿਤਾਰਿਆਂ ਦੀ ਮਹਿਫ਼ਲ ਤੇ 37,000 ਤੋਂ ਵੱਧ ਪਕਵਾਨ