Punjab

ਸਕੂਲ ਬੱਸ ਹੋਈ ਹਾਦਸਾਗ੍ਰਸਤ, 25 ਤੋਂ 30 ਬੱਚੇ ਸਨ ਸਵਾਰ…

ਫ਼ਿਰੋਜ਼ਪੁਰ : ਅੱਜ ਬੱਚਿਆਂ ਨਾਲ ਭਰੀ ਸਕੂਲੀ ਬੱਸ ਹਾਦਸੇ ਦਾ ਸ਼ਿਕਾਰ ਹੋ ਗਈ ਹੈ। ਸਕੂਲ ਬੱਸ ਨਾਲੇ ਵਿੱਚ ਜਾ ਡਿੱਗੀ। ਇਹ ਸਕੂਲ ਬੱਸ 25/30 ਬੱਚਿਆਂ ਨੂੰ ਲੈ ਕੇ ਜਾ ਰਹੀ ਸੀ। ਜਾਣਕਾਰੀ ਮੁਤਾਬਕ ਇਹ ਹਾਦਸਾ ਫ਼ਿਰੋਜ਼ਪੁਰ ਦੇ ਪਿੰਡ ਹਸਤੀਵਾਲਾ ਨੇੜੇ ਵਾਪਰਿਆ।  ਹਾਦਸੇ ਵਿਚ ਬੱਚਿਆਂ ਨੂੰ ਲੱਗੀਆਂ ਮਾਮੂਲੀ ਸੱਟਾਂ ਲੱਗੀਆਂ ਹਨ। ਜਿਨ੍ਹਾਂ ਨੂੰ ਨੇੜਲੇ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ। ਜਾਣਕਾਰੀ ਅਨੁਸਾਰ ਬੱਸ ਵਿਚ 20 ਤੋਂ 30 ਬੱਚੇ ਸਵਾਰ ਸਨ।

ਹਾਦਸਾ ਇੰਨਾ ਭਿਆਨਕ ਸੀ ਕਿ ਬੱਸ ਦੇ ਸ਼ੀਸ਼ੇ ਤੇ ਸੀਟਾਂ ਉੱਖੜ ਗਈਆਂ ਤੇ ਮੌਕੇ ‘ਤੇ ਚੀਕ-ਚਿਹਾੜਾ ਪੈ ਗਿਆ। ਪਰ ਰਾਹਤ ਦੀ ਗੱਲ ਰਹੀ ਕਿ ਇਸ ਹਾਦਸੇ ‘ਚ ਕਿਸੇ ਤਰ੍ਹਾਂ ਦੇ ਜਾਨੀ ਨੁਕਸਾਨ ਤੋਂ ਬਚਾਅ ਰਿਹਾ। ਫ਼ਿਲਹਾਲ ਬੱਚਿਆਂ ਨੂੰ ਬਾਹਰ ਕੱਢ ਲਿਆ ਗਿਆ ਹੈ ਤੇ ਬੱਸ ਨੂੰ ਵੀ ਬਾਹਰ ਕੱਢਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ।