The Khalas Tv Blog Punjab ਵਜ਼ੀਫਾ ਘੁਟਾਲਾ ਮਾਮਲਾ: ਪ੍ਰਦਰਸ਼ਨ ਕਰ ਰਹੇ ‘ਆਪ’ ਪਾਰਟੀ ਵਰਕਰਾਂ ਖਿਲਾਫ਼ ਕੇਸ ਦਰਜ
Punjab

ਵਜ਼ੀਫਾ ਘੁਟਾਲਾ ਮਾਮਲਾ: ਪ੍ਰਦਰਸ਼ਨ ਕਰ ਰਹੇ ‘ਆਪ’ ਪਾਰਟੀ ਵਰਕਰਾਂ ਖਿਲਾਫ਼ ਕੇਸ ਦਰਜ

‘ਦ ਖ਼ਾਲਸ ਬਿਊਰੋ:- ਪੁਲਿਸ ਵੱਲੋਂ ਆਮ ਆਦਮੀ ਪਾਰਟੀ ਜ਼ਿਲ੍ਹਾ ਫਤਹਿਗੜ੍ਹ ਸਾਹਿਬ ਦੀ ਇਕਾਈ ਦੇ 28 ਦੇ ਕਰੀਬ ਆਗੂਆਂ ਅਤੇ ਵਰਕਰਾਂ ਖ਼ਿਲਾਫ਼ ਕੇਸ ਦਰਜ ਕੀਤੇ ਗਏ ਹਨ। ਕਾਂਗਰਸ ਦੇ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਵੱਲੋਂ ਵਜ਼ੀਫ਼ੇ ਵਿੱਚ ਕਥਿਤ ਘੁਟਾਲੇ ਸਬੰਧੀ ‘ਆਪ’ ਦੀ ਜ਼ਿਲ੍ਹਾ ਇਕਾਈ ਵੱਲੋਂ ਕੀਤੇ ਰੋਸ ਪ੍ਰਦਰਸ਼ਨ ਵਿੱਚ ਮੰਤਰੀ ਦਾ ਪੁਤਲਾ ਫੂਕਿਆ ਗਿਆ ਸੀ।

ਇਸ ਮੌਕੇ ਸਾਬਕਾ ਜ਼ਿਲ੍ਹਾ ਪ੍ਰਧਾਨ ਗੁਰਵਿੰਦਰ ਸਿੰਘ ਢਿੱਲੋਂ ਤੇ ਸੰਤੋਖ ਸਿੰਘ ਸਲਾਣਾ ਨੇ ਕਿਹਾ ਕਿ ਸੂਬੇ ਵਿੱਚ ਕਿੰਨੀ ਹਨੇਰ-ਗਰਦੀ ਫੈਲੀ ਹੋਈ ਹੈ, ਦਲਿਤ ਵਿਦਿਆਰਥੀਆਂ ਦੇ ਵਜ਼ੀਫ਼ੇ ਖਾਣ ਵਾਲੇ ਮੰਤਰੀ ਨੂੰ ਗ੍ਰਿਫ਼ਤਾਰ ਕਰਨ ਦੀ ਥਾਂ ਮੁਜ਼ਾਹਰਾ ਕਰਨ ਵਾਲਿਆਂ ਖ਼ਿਲਾਫ਼ ਕੇਸ ਦਰਜ ਕੀਤੇ ਜਾ ਰਹੇ ਹਨ।

ਉਨ੍ਹਾਂ ਕਿਹਾ ਕਿ ਜਦੋਂ ਤੋਂ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਬਣੀ ਹੈ ਉਦੋਂ ਤੋਂ ਹੀ ਲੋਕ ਹਿੱਤ ਦੇ ਮੁੱਦੇ ਚੁੱਕਣ ਵਾਲਿਆਂ ਖ਼ਿਲਾਫ਼ ਕੇਸ ਦਰਜ ਕੀਤੇ ਜਾ ਰਹੇ ਹਨ। ਉਨ੍ਹਾਂ ਮੰਗ ਕੀਤੀ ਕਿ ਦਲਿਤ ਵਿਦਿਆਰਥੀਆਂ ਦੇ ਨਾਂ ਆਉਣ ਵਾਲੇ ਵਜ਼ੀਫੇ ਦੀ ਰਕਮ ਬਾਰੇ ਸੀਬੀਆਈ ਜਾਂਚ ਕਰਵਾਈ ਜਾਵੇ।

ਢਿੱਲੋਂ ਨੇ ਕਿਹਾ ਕਿ ਸੰਤੋਖ ਸਿੰਘ ਸਲਾਣਾ, ਸਾਬਕਾ ਜ਼ਿਲ੍ਹਾ ਪ੍ਰਧਾਨ ਗੁਰਵਿੰਦਰ ਸਿੰਘ ਢਿੱਲੋਂ, ਐਡਵੋਕੇਟ ਨਰਿੰਦਰ ਸਿੰਘ ਟਿਵਾਣਾ, ਸੁਖਦੇਵ ਸਿੰਘ ਵਾਸੀ ਖੰਟ, ਅਮਰਿੰਦਰ ਸਿੰਘ ਵਾਸੀ ਮੰਡੋਫ਼ਲ, ਹੈਪੀ ਵਾਸੀ ਬਹਾਦਰਗੜ੍ਹ, ਪ੍ਰਦੀਪ ਮਲਹੋਤਰਾ ਬਸੀ ਪਠਾਣਾ, ਸੁਖਵਿੰਦਰ ਕੌਰ ਅਮਲੋਹ, ਰਾਹੁਲ ਕੁਮਾਰ ਵਾਸੀ ਬਸੀ ਪਠਾਣਾ ਸਮੇਤ 28 ਵਰਕਰਾਂ ’ਤੇ ਕੇਸ ਦਰਜ ਕੀਤੇ ਗਏ ਹਨ।

Exit mobile version