The Khalas Tv Blog Punjab ਪੰਜਾਬ ਦੀ ਮਹਿਲਾ IAS ਅਫਸਰ ਨੂੰ ਗ੍ਰਿਫਤਾਰ ਕਰਨ ਦੇ ਹੁਕਮ !
Punjab

ਪੰਜਾਬ ਦੀ ਮਹਿਲਾ IAS ਅਫਸਰ ਨੂੰ ਗ੍ਰਿਫਤਾਰ ਕਰਨ ਦੇ ਹੁਕਮ !

IAS OFFICER JASPREET TALWAR ARREST

2 ਜਨਵਰੀ ਨੂੰ IAS ਜਸਪ੍ਰੀਤ ਤਲਵਾਰ ਕਮਿਸ਼ਨ ਦੇ ਸਾਹਮਣੇ ਪੇਸ਼ ਨਹੀਂ ਹੋਏ ਸਨ

ਬਿਊਰੋ ਰਿਪੋਰਟ : ਕੌਮੀ SC ਕਮਿਸ਼ਨ ਨੇ ਪੰਜਾਬ ਦੀ ਪ੍ਰਿੰਸੀਪਲ ਸਕੱਤਰ ਸਿੱਖਿਆ ਵਿਭਾਗ ਜਸਪ੍ਰੀਤ ਤਲਵਾਰ ਨੂੰ ਫੌਰਨ ਗ੍ਰਿਫਤਾਰ ਕਰਨ ਦੇ ਨਿਰਦੇਸ਼ ਦਿੱਤੇ ਹਨ । ਕਮਿਸ਼ਨ ਨੇ ਡੀਜੀਪੀ ਗੌਰਵ ਯਾਦਵ ਨੂੰ ਕਿਹਾ ਕਿ ਜਲਦ ਤੋਂ ਜਲਦ IAS ਤਲਵਾਰ ਖਿਲਾਫ ਵਾਰੰਟ ਕੱਢੇ ਜਾਣ ਅਤੇ ਉਨ੍ਹਾਂ ਨੂੰ ਗ੍ਰਿਫਤਾਰ ਕੀਤਾ ਜਾਵੇਂ। ਕੌਮੀ SC ਕਮਿਸ਼ਨ ਦੇ ਕੋਰਟ ਅਫਸਰ ਨੇ ਜਾਰੀ ਹੁਕਮ ਵਿੱਚ ਕਿਹਾ ਹੈ ਕਿ ਇਸ IAS ਨੂੰ ਕਮਿਸ਼ਨ ਦੇ ਨਵੀਂ ਦਿੱਲੀ ਹੈੱਡਕੁਆਟਰ ਵਿੱਚ 17 ਜਨਵਰੀ ਸਵੇਰ 11 ਵਜੇ ਪੇਸ਼ ਕੀਤਾ ਜਾਵੇਂ।

ਜੂਨੀਅਰ ਐਂਡ ਜਨਰਲ ਕੈਟੇਗਰੀ ਦੇ ਪ੍ਰਿੰਸੀਪਲ ਨੂੰ ਸਿੱਖਿਆ ਅਧਿਕਾਰੀ /ਪ੍ਰਿੰਸੀਪਲ ਨਿਯੁਕਤ ਕਰਨ ਦੇ 2010 ਦੇ ਮਾਮਲੇ ਦੀ ਸੁਣਵਾਈ ਦੌਰਾਨ ਜਸਪ੍ਰੀਤ ਤਲਵਾਰ ਨੂੰ ਸਮਨ ਜਾਰੀ ਕੀਤਾ ਗਿਆ ਸੀ । ਪਰ ਇਸ ਦੇ ਬਾਵਜੂਦ ਉਹ ਪੇਸ਼ ਨਹੀਂ ਹੋਈ । ਜਿਸ ਤੋਂ ਬਾਅਦ ਕਮਿਸ਼ਨ ਨੇ ਸਖਤ ਫੈਸਲਾ ਲੈਂਦੇ ਹੋਏ ਸਬੰਧਤ ਅਧਿਕਾਰੀ ਖਿਲਾਫ ਗ੍ਰਿਫਤਾਰੀ ਵਾਰੰਟ ਜਾਰੀ ਕਰਨ ਦੇ ਨਿਰਦੇਸ਼ ਦਿੱਤੇ ਹਨ । ਡੀਜੀਪੀ ਗੌਰਵ ਯਾਦਵ ਨੂੰ ਨਿਰਦੇਸ਼ ਜਾਰੀ ਕਰਦੇ ਹੋਏ ਕਿਹਾ ਹੈ ਕੀ ਉਹ IAS ਜਸਪ੍ਰੀਤ ਤਲਵਾਰ ਨੂੰ ਪੇਸ਼ ਕਰਨ ।

ਕਮਿਸ਼ਨ ਵੱਲੋਂ ਜਾਰੀ ਹੁਕਮਾਂ ਵਿੱਚ ਸਾਫ ਤੌਰ ‘ਤੇ ਕਿਹਾ ਗਿਆ ਹੈ ਕੀ 2 ਜਨਵਰੀ ਨੂੰ ਜਸਪ੍ਰੀਤ ਤਲਵਾਰ ਨੂੰ ਕਮਿਸ਼ਨ ਦੇ ਸਾਹਮਣੇ ਪੇਸ਼ ਹੋਣਾ ਸੀ ਪਰ ਉਹ ਨਹੀਂ ਹੋਏ । ਡੀਜੀਪੀ ਨੂੰ ਕਿਹਾ ਗਿਆ ਹੈ ਕਿ ਉਹ ਕਮਿਸ਼ਨ ਦੇ ਹੁਕਮਾਂ ਦਾ ਸਖਤੀ ਨਾਲ ਪਾਲਨ ਕਰਨ ਜੇਕਰ ਉਹ ਨਹੀਂ ਕਰਦੇ ਹਨ ਤਾਂ ਉਸ ਦਾ ਕਾਰਨ ਦੱਸਿਆ ਜਾਵੇਂ। SC ਕਮਿਸ਼ਨ ਨੇ ਇਸ ਮਾਮਲੇ ਦੀ ਜਾਂਚ PES ਆਫੀਸ਼ਲ ਵੈਲਫੇਅਰ ਐਸੋਸੀਏਸ਼ਨ ਫਗਵਾੜਾ ਦੇ ਚੇਅਰਮੈਨ ਸੁਰਿੰਦਰ ਪਾਲ ਦੇ ਮੰਗ ਪੱਤਰ ‘ਤੇ ਸ਼ੁਰੂ ਕੀਤੀ ਸੀ। ਇਸ ਵਿੱਚ 2010 ਵਿੱਚ ਨਿਯੁਕਤੀ ਦਾ ਮੁੱਦਾ ਚੁੱਕਿਆ ਗਿਆ ਸੀ ।

Exit mobile version