The Khalas Tv Blog India SBI ਨੇ SBI PO 2020 ਦੀਆਂ ਪ੍ਰੀਖਿਆਵਾਂ ਦੀ ਤਰੀਕ ਦਾ ਕੀਤਾ ਐਲਾਨ
India

SBI ਨੇ SBI PO 2020 ਦੀਆਂ ਪ੍ਰੀਖਿਆਵਾਂ ਦੀ ਤਰੀਕ ਦਾ ਕੀਤਾ ਐਲਾਨ

‘ਦ ਖ਼ਾਲਸ ਬਿਊਰੋ :- ਭਾਰਤੀ ਸਟੇਟ ਬੈਂਕ ਨੇ SBI PO 2020 ਦੀਆਂ ਪ੍ਰੀਖਿਆਵਾਂ ਦੀ ਤਰੀਕ ਦਾ ਐਲਾਨ ਕਰ ਦਿੱਤਾ ਹੈ। ਭਾਰਤੀ ਸਟੇਟ ਬੈਂਕ ਨੇ ਆਪਣੀ ਅਧਿਕਾਰਕ ਵੈੱਬਸਾਈਟ sbi.co.in ‘ਤੇ ਇਹ ਜਾਣਕਾਰੀ ਜਾਰੀ ਕੀਤੀ ਹੈ। ਉਮੀਦਵਾਰ ਵੈੱਬਸਾਈਟ ‘ਤੇ ਜਾ ਕੇ ਡਿਟੇਲ ਵੇਖ ਸਕਦੇ ਹਨ। SBI Po 2020 ਦੀ ਅਰਜ਼ੀ ਦੇ ਲਈ ਆਨਲਾਈਨ ਫਾਰਮ 14 ਨਵੰਬਰ ਨੂੰ ਜਾਰੀ ਕੀਤਾ ਗਿਆ ਸੀ ਅਤੇ ਫਾਰਮ ਭਰਨ ਦੀ ਅਖੀਰਲੀ ਤਰੀਕ 4 ਨਵੰਬਰ 2020 ਹੈ।

SBI ਨੇ PO 2020 ਪ੍ਰੀਖਿਆ ਦੇ ਲਈ ਫ਼ੀਸ ਜਨਰਲ/EWS,OBC ਉਮੀਦਵਾਰਾਂ ਦੇ ਲਈ 750 ਰੁਪਏ ਰੱਖੀ ਹੈ ਅਤੇ SC/ST/PWUD ਉਮੀਦਵਾਰ ਨੂੰ ਇਹ ਫ਼ੀਸ ਨਹੀਂ ਦੇਣੀ ਹੋਵੇਗੀ।

SBI PO 2020 ਲਈ ਜਾਰੀ ਨੋਟੀਫਿਕੇਸ਼ਨ ਮੁਤਾਬਿਕ ਸ਼ੁਰੂਆਤੀ ਪ੍ਰੀਖਿਆ 31 ਦਸੰਬਰ 2020, 2 ਜਨਵਰੀ, 4 ਜਨਵਰੀ ਅਤੇ 5 ਜਨਵਰੀ 2021 ਨੂੰ ਹੋਵੇਗੀ। ਉਮੀਦਵਾਰ SBI ਦੀ ਅਧਿਕਾਰਕ ਵੈੱਬਸਾਈਟ ‘ਤੇ ਜਾ ਕੇ ਅਰਜ਼ੀ ਦੇ ਸਕਦੇ ਹਨ।

ਅਰਜ਼ੀ ਦੇਣ ਵਾਲਿਆਂ ਲਈ ਗਰੈਜੁਏਸ਼ਨ ਦੀ ਡਿਗਰੀ ਜ਼ਰੂਰੀ ਹੈ। ਜੋ ਉਮੀਦਵਾਰ ਅਖ਼ੀਰਲੇ ਸਾਲ ਵਿੱਚ ਹੈ ਜਾਂ ਫਿਰ ਅਖ਼ੀਰਲੇ ਸਮੈਸਟਰ ਵਿੱਚ ਹੈ, ਉਹ ਅਰਜ਼ੀ ਦੇ ਸਕਦਾ ਹੈ। ਜੇਕਰ ਇੰਟਰਵਿਊ ਵਿੱਚ ਬੁਲਾਇਆ ਜਾਂਦਾ ਹੈ ਤਾਂ ਉਨ੍ਹਾਂ ਨੂੰ 31 ਦਸੰਬਰ ਤੱਕ ਡਿੱਗਰੀ ਵਿਖਾਉਣਾ ਜ਼ਰੂਰੀ ਹੋਵੇਗੀ।

SBI ਦੀ ਪ੍ਰੀਖਿਆ ਅਤੇ ਇੰਟਰਵਿਊ ਤੋਂ ਬਾਅਦ ਜਿਹੜਾ ਉਮੀਦਵਾਰ ਚੁਣਿਆ ਜਾਂਦਾ ਹੈ, ਉਸ ਨੂੰ ਸ਼ੁਰੂਆਤੀ ਤਨਖ਼ਾਹ 27,620 ਰੁਪਏ ਦੇ ਨਾਲ 4 ਐਡਵਾਂਸ ਇਨਕ੍ਰੀਮੈਂਟ ਅਤੇ DA, CCA, HRD ਵੀ ਮਿਲੇਗਾ। ਇਸ ਦੇ ਲਈ ਉਮੀਦਵਾਰ ਨੂੰ ਬੈਂਕ ਦੇ ਨਾਲ 2 ਸਾਲ ਬਾਂਡ ਸਾਈਨ ਕਰਨਾ ਹੋਵੇਗਾ।

Exit mobile version