India International Punjab Religion

ਸਵਰਨਜੀਤ ਸਿੰਘ ਖ਼ਾਲਸਾ ਨੇ ਪਹਿਲਾ ਸਿੱਖ ਕੌਂਸਲਰ ਬਣ ਕੇ ਕੌਮ ਦੀ ਸ਼ਾਨ ਵਧਾਈ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਪ੍ਰਵਾਸੀ ਪੰਜਾਬੀ ਸਵਰਨਜੀਤ ਸਿੰਘ ਖਾਲਸਾ ਨੂੰ ਅਮਰੀਕਾ ਦਾ ਪਹਿਲਾ ਸਿੱਖ ਕੌਂਸਲਰ ਬਣਨ ਦਾ ਮਾਣ ਪ੍ਰਾਪਤ ਹੋਇਆ ਹੈ। ਉਹ ਅਮਰੀਕਾ ਦੇ ਸ਼ਹਿਰ ਨੌਰਵਿਚ ਦੇ ਕਨੈਕਟੀਕਟ ਵਿੱਚ ਸਿਟੀ ਕੌਂਸਲਰ ਲਈ ਚੁਣੇ ਗਏ ਹਨ। ਜਲੰਧਰ ਜ਼ਿਲ੍ਹੇ ਨਾਲ ਸਬੰਧਿਤ ਸਰਦਾਰ ਖ਼ਾਲਸਾ ਸੱਤ ਦਸੰਬਰ ਨੂੰ ਅਹੁਦੇ ਦੀ ਸਹੁੰ ਚੁੱਕਣਗੇ।

ਉਨ੍ਹਾਂ ਨੇ ਅਮਰੀਕਾ ਦੀ ਧਰਤੀ ‘ਤੇ ਨਵਾਂ ਇਤਿਹਾਸ ਰਚਿਆ ਹੈ ਅਤੇ ਉਹ ਸਿਟੀ ਕੌਂਸਲਰ ਲਈ ਚੁਣੇ ਜਾਣ ਵਾਲੇ ਪਹਿਲੇ ਸਿੱਖ ਹਨ। ਉਨ੍ਹਾਂ ਦੇ ਦਾਦਾ ਜੀ ਲੰਮਾ ਸਮਾਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਰਹੇ ਹਨ ਅਤੇ ਪਿਤਾ ਸਰਦਾਰ ਪਰਮਿੰਦਰਪਾਲ ਸਿੰਘ ਖ਼ਾਲਸਾ ਦਾ ਨਾਂ ਉੱਘੇ ਸਮਾਜ ਸੇਵੀਆਂ ਵਿੱਚ ਗਿਣਿਆ ਜਾਂਦਾ ਹੈ। ਉਨ੍ਹਾਂ ਨੇ ਇਹ ਚੋਣ ਡੈਮੋਕ੍ਰੇਟਿਕ ਪਾਰਟੀ ਵੱਲੋਂ ਲੜੀ ਸੀ। ਜਿੱਤਣ ਤੋਂ ਬਾਅਦ ਉਨ੍ਹਾਂ ਨੇ ਕਿਹਾ ਕਿ ਉਹ ਪਿਛਲੇ ਲੰਮੇ ਸਮੇਂ ਤੋਂ ਸੰਗਤਾਂ ਵਿੱਚ ਸੇਵਾਦਾਰ ਵਜੋਂ ਵਿਚਰਦੇ ਆਏ ਹਨ ਅਤੇ ਉਨ੍ਹਾਂ ਦੀ ਇੱਛਾ ਵੀ ਭਵਿੱਖ ਵਿੱਚ ਸੇਵਾ ਕਰਨ ਦੀ ਹੈ। ਸਵਰਨਜੀਤ ਸਿੰਘ ਨੇ ਲੋਕਾਂ ਦਾ ਨੌਰਵਿਚ ਸਿਟੀ ਕੌਂਸਲ ਦੀ ਸੇਵਾ ਕਰਨ ਵਿੱਚ ਮਦਦ ਕਰਨ ਦਾ ਧੰਨਵਾਦ ਕੀਤਾ।

ਅਮਰੀਕਾ ਵਿੱਚ 9 ਨਵੰਬਰ ਨੂੰ ਹੋਏ ਹਮਲੇ ਮਗਰੋਂ ਕਈ ਥਾਂਈਂ ਸਿੱਖ ਨਸ ਲੀ ਹਮ ਲਿਆਂ ਦਾ ਸ਼ਿ ਕਾਰ ਹੁੰਦੇ ਰਹੇ ਹਨ। ਗੋਰੇ ਸਿੱਖਾਂ ਨੂੰ ਵੀ ਤਾਲਿ ਬਾਨੀ ਸਮਝ ਕੇ ਘੇਰਦੇ ਰਹੇ ਹਨ। ਪਰ ਸਵਰਨਜੀਤ ਸਿੰਘ ਖ਼ਾਲਸਾ ਨੇ ਅਮਰੀਕੀਆਂ ਨੂੰ ਸਿੱਖਾਂ ਦੀ ਵੱਖਰੀ ਪਛਾਣ ਬਾਰੇ ਜਾਗਰੂਕ ਕੀਤਾ। ਉਨ੍ਹਾਂ ਨੇ ਸਿੱਖਾਂ ਦੇ ਵੱਖਰੇ ਪਹਿਰਾਵੇ ਅਤੇ ਸਿੱਖ ਧਰਮ ਦੀ ਪਰਿਭਾਸ਼ਾ ਵੀ ਦੱਸੀ। ਸਿੱਖ ਕੁਲੀਸ਼ਨ ਐਡਵੋਕੇਸੀ ਗਰੁੱਪ ਅਨੁਸਾਰ ਅਮਰੀਕਾ ਵਿੱਚ ਇਸ ਵੇਲੇ ਵੱਸਦੇ ਸਿੱਖਾਂ ਦੀ ਗਿਣਤੀ ਪੰਜ ਲੱਖ ਦੇ ਕਰੀਬ ਹੈ। ਸਿੱਖਾਂ ਦੇ ਹਰਮਨ ਪਿਆਰੇ ਨੌਜਵਾਨ ਸਵਰਨਜੀਤ ਸਿੰਘ ਖ਼ਾਲਸਾ ਨੇ ਕੌਂਸਲਰ ਦੀ ਚੋਣ ਜਿੱਤ ਕੇ ਸਿੱਖਾਂ ਦਾ ਸਿਰ ਮਾਣ ਨਾਲ ਹੋਰ ਉੱਚਾ ਕਰ ਦਿੱਤਾ ਹੈ।