India

ਐਲ ਜੀ ਸਕਸੈਨਾ ਨੇ ਸੌਰਭ ਭਾਰਦਵਾਜ ਦੇ OSD ਨੂੰ ਕੀਤਾ ਮੁਅੱਤਲ

ਦਿੱਲੀ ਦੇ ਉਪ ਰਾਜਪਾਲ ਵੀਕੇ ਸਕਸੈਨਾ ਨੇ ਸਿਹਤ ਮੰਤਰੀ ਸੌਰਭ ਭਾਰਦਵਾਜ ਦੇ ਵਿਸ਼ੇਸ਼ ਡਿਊਟੀ ਅਧਿਕਾਰੀ (ਓਐਸਡੀ) ਆਰ ਐਨ ਦਾਸ ਨੂੰ ਤੁਰੰਤ ਪ੍ਰਭਾਵ ਨਾਲ ਮੁਅੱਤਲ ਕਰ ਦਿੱਤਾ। ਉਸ ‘ਤੇ ਪ੍ਰਾਈਵੇਟ ਨਰਸਿੰਗ ਹੋਮਜ਼ ਦੀ ਬੇਨਿਯਮੀ ਅਤੇ ਗੈਰ-ਕਾਨੂੰਨੀ ਰਜਿਸਟਰੇਸ਼ਨ ਵਿਚ ਕਥਿਤ ਸ਼ਮੂਲੀਅਤ ਦਾ ਦੋਸ਼ ਹੈ। ਮੁਅੱਤਲੀ ਦਾ ਕਾਰਨ ਇਹ ਹੈ ਕਿ ਜਦੋਂ ਆਰ.ਐਨ.ਦਾਸ ਨਰਸਿੰਗ ਹੋਮ ਸੈੱਲ ਦਾ ਮੈਡੀਕਲ ਸੁਪਰਡੈਂਟ ਸੀ ਤਾਂ ਉਸ ਨੇ ਸ਼ਾਹਦਰਾ ਦੇ ਜੋਤੀ ਨਰਸਿੰਗ ਹੋਮ ਅਨਿਯਮਿਤ ਅਤੇ ਗੈਰ-ਕਾਨੂੰਨੀ ਰਜਿਸਟ੍ਰੇਸ਼ਨ ’ਚ ਕਥਿਤ ਸ਼ਮੂਲੀਅਤ ਲਈ ਮੁਅੱਤਲ ਕਰਨ ਦੀ ਪ੍ਰਵਾਨਗੀ ਦੇ ਦਿੱਤੀ ਹੈ। ਇਸ ਸਾਰੀ ਘਟਨਾ ਦਾ ਪਤਾ ਉਸ ਸਮੇਂ ਲੱਗਾ ਜਦੋਂ ਦਿੱਲੀ ਦੇ ਇਕ ਹਸਪਤਾਲ ਵਿੱਚ ਅੱਗ ਲੱਗਣ ਕਾਰਨ 6 ਬੱਚਿਆਂ ਦੀ ਮੌਤ ਹੋਈ ਸੀ।

ਇਹ ਜਾਰੀ ਹੋਏ ਪੱਤਰ ਵਿੱਚ ਡਾਇਰੈਕਟੋਰੇਟ ਨੇ ਕਿਹਾ ਕਿ ਸੀਸੀਐਸ ਦੇ 1965 ਦੇ ਨਿਯਮ-10 ਦੇ ਉਪ-ਨਿਯਮ (1) ਦੁਆਰਾ ਪ੍ਰਦਾਨ ਕੀਤੀਆਂ ਸ਼ਕਤੀਆਂ ਦੀ ਵਰਤੋਂ ਕਰਦੇ ਹੋਏ ਉਪ ਰਾਜਪਾਲ ਦਿੱਲੀ ਵੱਲੋਂ ਸਿਹਤ ਮੰਤਰੀ, ਜੀਐਨਸੀਟੀਡੀ ਅਫ਼ਸਰ ਆਨ ਸਪੈਸ਼ਲ ਡਿਊਟੀ (OSD) ਡਾ ਆਰ ਐਨ ਦਾਸ ਨੂੰ ਤੁਰੰਤ ਪ੍ਰਭਾਵ ਨਾਲ ਮੁਅੱਤਲ ਕੀਤਾ ਜਾਂਦਾ ਹੈ।

ਸੌਰਭ ਭਾਰਦਵਾਜ ਦਾ ਜਵਾਬ ਆਇਆ

ਸੌਰਭ ਭਾਰਦਵਾਜ ਨੇ ਐਕਸ ‘ਤੇ ਇਸ ਮਾਮਲੇ ‘ਤੇ ਕਿਹਾ ਕਿ ਐਲਜੀ ਸਾਹਬ ਨੂੰ ਪਤਾ ਨਹੀਂ ਹੈ ਕਿ ਮੇਰੇ ਸਿਹਤ ਵਿਭਾਗ ਨੇ 18 ਅਪ੍ਰੈਲ ਨੂੰ ਹੀ ਉਨ੍ਹਾਂ ਦੇ ਅਧੀਨ ਦਿੱਲੀ ਪੁਲਿਸ ਵਿਭਾਗ ਨੂੰ ਗਰਮੀ ਦੀ ਲਹਿਰ ਬਾਰੇ ਦੱਸ ਦਿੱਤਾ ਸੀ। ਇਸ ਦੇ ਨਾਲ ਹੀ ਕੇਂਦਰ ਸਰਕਾਰ ਦੇ ਸਾਰੇ ਹਸਪਤਾਲਾਂ ਨੂੰ ਹੀਟ ਵੇਵ ਦੀ ਐਡਵਾਇਜਰੀ ਭੇਜੀ ਸੀ

ਜਿਸ ਤੋਂ ਬਾਅਦ  27 ਮਈ ਨੂੰ ਮੈਂ ਇਸ ਦੀ ਸਮੀਖਿਆ ਕੀਤੀ ਸੀ ਅਤੇ ਫਿਰ ਦੁਬਾਰਾ ਸਾਰੇ ਵਿਭਾਗਾਂ ਨੂੰ ਐਡਵਾਈਜ਼ਰੀ ਭੇਜੀ ਸੀ। ਇੰਨੇ ਵੱਡੇ ਅਹੁਦੇ ‘ਤੇ ਹੋ ਕੇ ਤੁਹਾਡੇ ਸਲਾਹਕਾਰ ਤੁਹਾਨੂੰ ਸਹੀ ਸਲਾਹ ਨਹੀਂ ਦੇ ਰਹੇ ਹਨ। ਦਿੱਲੀ ਨੂੰ ਨਕਾਰਾਤਮਕਤਾ ਵੱਲ ਲਿਜਾ ਰਿਹਾ ਹੈ।

ਇਹ ਵੀ ਪੜ੍ਹੋ –   ਕਿਸਾਨ ਦਾ ਭਾਜਪਾ ਖ਼ਿਲਾਫ਼ ਪ੍ਰਦਰਸ਼ਨ ਜਾਰੀ, ਕੇਂਦਰੀ ਲੀਡਰ ਦਾ ਬਾਘਾ ਪੁਰਾਣਾ ‘ਚ ਕੀਤਾ ਵਿਰੋਧ