India

ਲਹਿੰਗਾ ਦੇ ਬਟਨ ‘ਚ ਲੁਕੋਏ ਸੀ 41 ਲੱਖ ਦੇ ਸਾਊਦੀ ਰਿਆਲ, ਏਅਰਪੋਰਟ ‘ਤੇ ਫੜਿਆ ਗਿਆ

Saudi Riyal worth 41 lakhs was hidden in the button of the lehenga

ਨਵੀਂ ਦਿੱਲੀ : ਦਿੱਲੀ ਹਵਾਈ ਅੱਡੇ (Delhi airport) ‘ਤੇ 41 ਲੱਖ ਰੁਪਏ ਦੇ ਸਾਊਦੀ ਰਿਆਲ(Saudi riyals) ਕਥਿਤ ਤੌਰ ‘ਤੇ ਲਹਿੰਗਾ ਬਟਨਾਂ ਵਿੱਚ ਲੁਕਾ ਕੇ ਦੁਬਈ ਜਾ ਰਹੇ ਇੱਕ ਭਾਰਤੀ ਯਾਤਰੀ ਨੂੰ ਫੜਿਆ। ਕੇਂਦਰੀ ਉਦਯੋਗਿਕ ਸੁਰੱਖਿਆ ਬਲ (CISF) ਦੇ ਕਰਮਚਾਰੀਆਂ ਨੇ ਮੰਗਲਵਾਰ ਨੂੰ ਇਹ ਸਫਲਤਾ ਹਾਸਲ ਕੀਤੀ। ਇਸ ਸਬੰਧੀ ਜਾਣਕਾਰੀ ਦਿੰਦਿਆਂ ਅਧਿਕਾਰੀਆਂ ਨੇ ਦੱਸਿਆ ਕਿ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ(Indira Gandhi International Airport) ਦੇ ਟਰਮੀਨਲ-3 ‘ਤੇ ਸੁਰੱਖਿਆ ਕਰਮਚਾਰੀਆਂ ਵੱਲੋਂ ਸਵੇਰੇ 4 ਵਜੇ ਸੁਰੱਖਿਆ ਜਾਂਚ ਦੌਰਾਨ ਵਿਅਕਤੀ ਨੂੰ ਰੋਕਿਆ ਗਿਆ।

ਅਧਿਕਾਰੀਆਂ ਨੇ ਦੱਸਿਆ ਕਿ ਡਿਊਟੀ ‘ਤੇ ਮੌਜੂਦ ਕਰਮਚਾਰੀਆਂ ਨੇ ਐਕਸ-ਰੇ ਸਕੈਨਰ ਮਾਨੀਟਰ ‘ਤੇ ਯਾਤਰੀ ਦੇ ਬੈਗ ‘ਚ ਰੱਖੇ ਬਟਨਾਂ ਦੀਆਂ ਸ਼ੱਕੀ ਤਸਵੀਰਾਂ ਦੇਖੀਆਂ ਅਤੇ ਜਾਂਚ ਕਰਨ ਦਾ ਫੈਸਲਾ ਕੀਤਾ।

ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਯਾਤਰੀ ਨੇ ਸਪਾਈਸਜੈੱਟ ਦੀ ਫਲਾਈਟ ‘ਚ ਦੁਬਈ ਜਾਣਾ ਸੀ। ਉਸ ਨੇ ਦੱਸਿਆ ਕਿ 41 ਲੱਖ ਰੁਪਏ ਦੀ ਕੀਮਤ ਦੇ 1,85,500 ਸਾਊਦੀ ਰਿਆਲ ਲਹਿੰਗਾ ਦੇ ਬਟਨਾਂ ਦੇ ਅੰਦਰ ਸਾਫ਼-ਸੁਥਰੇ ਛੁਪਾ ਕੇ ਰੱਖੇ ਗਏ ਸਨ। ਅਧਿਕਾਰੀ ਨੇ ਕਿਹਾ ਕਿ ਯਾਤਰੀ ਨੂੰ ਉਤਾਰ ਦਿੱਤਾ ਗਿਆ ਅਤੇ ਅਗਲੀ ਜਾਂਚ ਲਈ ਕਸਟਮ ਅਧਿਕਾਰੀਆਂ ਨੂੰ ਸੌਂਪ ਦਿੱਤਾ ਗਿਆ।