International

ਸਾਊਦੀ ਕ੍ਰਾਊਨ ਪ੍ਰਿੰਸ ਦੀ ਰੂਸ ਦੇ ਵਿਸ਼ੇਸ਼ ਦੂਤ ਨਾਲ ਹੋਈ ਮੁਲਾਕਾਤ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਸਾਊਦੀ ਅਰਬ ਦੇ ਕ੍ਰਾਊਨ ਪ੍ਰਿੰਸ ਮੁਹੰਮਦ ਬਿਨ ਸਲਮਾਨ ਨੇ ਕੱਲ੍ਹ ਰੂਸ ਦੇ ਵਿਸ਼ੇਸ਼ ਦੂਤ ਅਲੈਕਜ਼ੈਂਡਰ ਲੇਵਰੇਂਟਾਈਵ ਦੇ ਨਾਲ ਮੁਲਾਕਾਤ ਕੀਤੀ ਹੈ। ਸਾਊਦੀ ਅਰਬ ਦੇ ਇੱਕ ਸਰਕਾਰੀ ਟੀਵੀ ਚੈਨਲ ਨੇ ਦੱਸਿਆ ਕਿ ਸੀਰੀਆਈ ਮਾਮਲਿਆਂ ਦੇ ਰੂਸ ਦੇ ਵਿਸ਼ੇਸ਼ ਦੂਤ ਅਲੈਕਜ਼ੈਂਡਰ ਦੋਵਾਂ ਦੇਸ਼ਾਂ ਦੇ ਸਬੰਧਾਂ ਦੀ ਚਰਚਾ ਦੇ ਲਈ ਸਾਊਦੀ ਅਰਬ ਦੀ ਰਾਜਧਾਨੀ ਰਿਆਦ ਪਹੁੰਚੇ ਸਨ। ਰੂਸ ਅਤੇ ਇਰਾਨ ਸੀਰੀਆ ਵਿੱਚ ਰਾਸ਼ਟਰਪਤੀ ਬਸ਼ਰ ਅਲ ਅਸਦ ਦਾ ਸਮਰਥਨ ਕਰਦੇ ਹਨ ਜਦਕਿ ਰਿਆਦ ਉੱਥੇ ਕੁੱਝ ਵਿਰੋਧੀਆਂ ਦਾ ਸਮਰਥਨ ਕਰਦਾ ਹੈ।

ਅਲੈਕਜ਼ਂਡਰ ਦਾ ਦੌਰਾ ਇਸ ਤਰ੍ਹਾਂ ਦੇ ਸਮੇਂ ਹੋਇਆ ਹੈ ਜਦੋਂ ਇਰਾਨ ਦੇ ਰਾਸ਼ਟਰਪਤੀ ਇਬਰਾਹਿਮ ਰਇਸੀ ਦੋ ਦਿਨ ਦੇ ਦੌਰੇ ‘ਤੇ ਬੁੱਧਵਾਰ ਨੂੰ ਮਾਸਕੋ ਪਹੁੰਚੇ ਹਨ। ਉਹ ਉੱਥੇ ਸੀਰੀਆ ਦੇ ਮੁੱਦੇ ‘ਵੀ ਚਰਾ ਕਰਨਗੇ।