‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ) :- ਹੁਣ ਸਊਦੀ ਅਰਬ ਆਪਣੇ ਵਿਦਿਆਰਥੀਆਂ ਨੂੰ ਗੀਤਾ ਦੇ ਗਿਆਨ ਤੋਂ ਜਾਣੂੰ ਕਰਵਾਇਗਾ। ਵਿਦਿਆਰਥੀਆਂ ਲਈ ਨਵੀਂ ਪਾਠ ਪੁਸਤਕ ਵਿਚ ਰਾਮਾਇਣ ਤੇ ਮਹਾਂਭਾਰਤ ਦੇ ਪਾਠ ਸ਼ਾਮਿਲ ਕੀਤੇ ਗਏ ਹਨ। ਸਊਦੀ ਅਰਬ ਦੇ ਵਿਦਿਆਰਥੀਆਂ ਨੂੰ ਭਾਰਤ ਦੀ ਸੰਸਕ੍ਰਿਤੀ ਦੀ ਜਾਣਕਾਰੀ ਦਿੱਤੀ ਜਾਵੇਗੀ।
ਜਾਣਕਾਰੀ ਅਨੁਸਾਰ ਸਊਦੀ ਅਰਬ ਦੀ ਸਰਕਾਰ ਨੇ ਨਵੇਂ ਪਾਠਕ੍ਰਮ ਵਿੱਚ ਰਾਮਾਇਣ ਤੇ ਮਹਾਂਭਾਰਤ ਦੇ ਨਾਲ -ਨਾਲ ਹਿੰਦੂ ਧਰਮ ਬਾਰੇ ਸਿੱਖਿਆ ਨੂੰ ਸ਼ਾਮਿਲ ਕੀਤਾ ਹੈ। ਸਊਦੀ ਅਰਬ ਦੇ ਰਾਜਕੁਮਾਰ ਮੁਹੰਮਦ ਬਿਨ ਸਲਮਾਨ ਨੇ ਸਊਦੀ ਅਰਬ ਲਈ ਇੱਕ ਨਵੀਂ ਸਿੱਖਿਆ ਪ੍ਰਣਾਲੀ ਜਾਰੀ ਕੀਤੀ ਹੈ , ਇਸ ਵਿੱਚ ਇਹ ਵਿਸ਼ੇ ਸ਼ਾਮਿਲ ਕੀਤੇ ਗਏ ਹਨ।
ਇਸ ਤੋਂ ਇਲਾਵਾ ਸਊਦੀ ਅਰਬ ਦੀ ਸਰਕਾਰ ਨੇ ਯੋਗ ਅਤੇ ਆਯੁਰਵੈਦ ਨੂੰ ਵੀ ਵੱਖ-ਵੱਖ ਕਲਾਸਾਂ ਦੀਆਂ ਕਿਤਾਬਾਂ ਵਿਚ ਸ਼ਾਮਲ ਕੀਤਾ ਹੈ।
ਸਊਦੀ ਅਰਬ ਦੇ ਰਾਜਕੁਮਾਰ ਮੁਹੰਮਦ ਬਿਨ ਸਲਮਾਨ ਨੇ ਵਿਜ਼ਨ -2030 ਜਾਰੀ ਕੀਤਾ ਹੈ, ਜਿਸ ਵਿੱਚ ਭਾਰਤੀ ਸੱਭਿਆਚਾਰ ਅਤੇ ਰਾਮਾਇਣ-ਮਹਾਂਭਾਰਤ ਨੂੰ ਪ੍ਰਮੁੱਖ ਰੂਪ ਵਿੱਚ ਦਰਸਾਇਆ ਗਿਆ ਹੈ। ਹੁਣ ਸਊਦੀ ਅਰਬ ਦੇ ਵਿਦਿਆਰਥੀਆਂ ਲਈ ਅੰਗ੍ਰੇਜ਼ੀ ਦੀ ਪੜ੍ਹਾਈ ਕਰਨੀ ਲਾਜ਼ਮੀ ਕੀਤੀ ਗਈ ਹੈ।