ਬਿਊਰੋ ਰਿਪੋਰਟ : ਲੁਧਿਆਣਾ ਵਿੱਚ ਪੰਜਾਬ ਦੇ ਮਸ਼ਹੂਰ ਗਾਇਕ ਸਤਿੰਦਰ ਸਰਤਾਜ ਦਾ ਪ੍ਰੋਗਰਾਮ ਸੀ,ਪਰ ਇੱਕ ਖਬਰ ਨੇ ਨਾ ਸਿਰਫ਼ ਮਜ਼ਾ ਖਰਾਬ ਕੀਤਾ ਬਲਕਿ ਖੌਫਜ਼ਦਾ ਵੀ ਕਰ ਦਿੱਤਾ । ਪ੍ਰੋਗਰਾਮ ਲੁਧਿਆਣਾ ਦੇ ਪਕਖੋਵਾਲ ਰੋਡ ਸਥਿਤ ਇੰਡੋਰ ਸਟੇਡੀਅਮ ਵਿੱਚ ਚੱਲ ਰਿਹਾ ਸੀ,ਉਸੀ ਦੌਰਾਨ ਪੁਲਿਸ ਕੰਟਰੋਲ ਰੂਮ ਤੋਂ ਫੋਨ ਆਇਆ ਪ੍ਰੋਗਰਾਮ ਵਾਲੀ ਥਾਂ ਬੰਬ ਹੈ। ਇੰਨਾਂ ਕਹਿੰਦੇ ਹੀ ਕਾਲ ਕਰਨ ਵਾਲੇ ਨੇ ਫੋਨ ਕੱਟ ਦਿੱਤਾ। ਇਸ ਤੋਂ ਬਾਅਦ ਪੰਜਾਬ ਪੁਲਿਸ ਹਰਕਤ ਵਿੱਚ ਆਈ। ਸਟੇਡੀਅਮ ਵਿੱਚ ਕਾਫੀ ਲੋਕ ਮੌਜੂਦ ਸਨ,ਕਿਸੇ ਤਰ੍ਹਾਂ ਭਗਦੜ ਨਾ ਹੋਵੇ ਇਸ ਲਈ ਸ਼ਾਂਤੀ ਨਾਲ ਪੁਲਿਸ ਨੇ ਸਟੇਡੀਅਮ ਵਿੱਚ ਸਰਚ ਕੀਤੀ । ਬਾਅਦ ਵਿੱਚ ਪਤਾ ਚਲਿਆ ਕਿ ਇਹ ਫੇਕ ਕਾਲ ਸੀ। ਪਰ ਪੁਲਿਸ ਨੇ ਜਦੋਂ ਪਤਾ ਲਗਾਇਆ ਕਿ ਇਹ ਫੋਨ ਕਿਸ ਨੰਬਰ ਤੋਂ ਆਇਆ ਸੀ ਜਾਣ ਤੇ ਪੁਲਿਸ ਵੀ ਹੈਰਾਨ ਹੋ ਗਈ।
ਪੁਲਿਸ ਨੇ ਨੰਬਰ ਕੀਤਾ ਟਰੇਸ
ਪੁਲਿਸ ਨੇ ਕਾਲ ਕਰਨ ਵਾਲੇ ਦਾ ਨੰਬਰ ਟਰੇਸ ਕਰ ਲਿਆ ਹੈ,ਦੱਸਿਆ ਜਾ ਰਿਹਾ ਹੈ ਕਿ ਜਿਸ ਨੰਬਰ ਤੋਂ ਕਾਲ ਕੀਤੀ ਗਈ ਹੈ,ਉਹ ਕਿਸੇ ਆਈਸਕ੍ਰੀ੍ਮ ਦੀ ਰੇਹੜੀ ਲਗਾਉਣ ਵਾਲੇ ਦਾ ਸੀ। ਉਸ ਦੇ ਕੋਲ ਸ਼ਖਸ ਆਇਸਕ੍ਰੀਮ ਖਾਣ ਦੇ ਲਈ ਆਇਆ ਸੀ ਉਸ ਨੇ ਬਹਾਨੇ ਦੇ ਨਾਲ ਰੇਹੜੀ ਵਾਲੇ ਦਾ ਫੋਨ ਲਿਆ ਅਤੇ ਪੁਲਿਸ ਕੰਟਰੋਲ ਰੂਮ ਵਿੱਚ ਫੋਨ ਕਰ ਦਿੱਤਾ । ਬਾਅਦ ਵਿੱਚੋ ਇਹ ਅਫਵਾਹ ਨਿਕਲੀ ਤਾਂ ਪੁਲਿਸ ਨੂੰ ਸਾਹ ਵਿੱਚ ਸਾਹ ਆਇਆ ।
ਦੱਸਿਆ ਜਾ ਰਿਹਾ ਹੈ ਕਿ ਕੁਝ ਲੋਕਾਂ ਨੂੰ ਸਤਿੰਦਰ ਸਰਤਾਜ ਦੇ ਪ੍ਰੋਗਰਾਮ ਦੀਆਂ ਟਿਕਟਾਂ ਨਹੀਂ ਮਿਲਿਆ ਸਨ,ਸ਼ੱਕ ਜਤਾਇਆ ਜਾ ਰਿਹਾ ਹੈ ਕਿ ਇਸੇ ਵਜ੍ਹਾ ਨਾਲ ਸ਼ਰਾਰਤੀ ਅਨਸਨ ਨੇ ਇਹ ਹਰਕਤ ਕੀਤੀ ਹੋ ਸਕਦੀ । ADCP ਸਮੀਰ ਵਰਮਾ ਦਾ ਕਹਿਣਾ ਹੈ ਪੁਲਿਸ ਮੁਲਜ਼ਮ ਦੀ ਤਲਾਸ਼ ਕਰ ਰਹੀ ਹੈ ।