Punjab

ਸਰਵਨ ਸਿੰਘ ਪੰਧੇਰ ਦਾ ਕੇਂਦਰ ਸਰਕਾਰ ਨੂੰ ਅਲਟੀਮੇਟਮ! ਇਸ ਦਿਨ ਤੋਂ ਬਾਅਦ ਦਿੱਲੀ ਕੂਚ ਦੀ ਤਿਆਰੀ

ਬਿਉਰੋ ਰਿਪੋਰਟ – ਕਿਸਾਨ ਲੀਡਰ ਸਰਵਨ ਸਿੰਘ ਪੰਧੇਰ (Sarwan Singh Pandher) ਨੇ ਖਨੌਰੀ ਬਾਰਡਰ (Khanoori Border) ਤੋਂ ਜਾਣਕਾਰੀ ਦਿੰਦੇ ਕਿਹਾ ਕਿ ਸੁਖਜੀਤ ਸਿੰਘ ਹਰਦੋਝੰਡੇ ਦਾ ਮਰਨ ਵਰਤ ਅੱਜ ਚੌਥੇ ਦਿਨ ਵਿਚ ਪਹੁੰਚ ਗਿਆ ਹੈ। ਉਨ੍ਹਾਂ ਕਿਹਾ ਕਿ ਅਮਨੋ ਆਮਾਨ ਦੇ ਨਾਲ ਅੰਦੋਲਨ ਦੇ ਹਰ ਇਕ ਨੂੰ ਹੱਕ ਹੈ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਦੇ ਏਜੰਟ ਕਿਸਾਨਾਂ ਲੀਡਰਾਂ ਤੇ ਪੰਜਾਬ ਦਾ ਮਾਹੌਲ ਖਰਾਬ ਕਰਨ ਦੇ ਇਲਜ਼ਾਮ ਲਗਾ ਰਹੇ ਹਨ ਪਰ ਅਸੀਂ ਉਨ੍ਹਾਂ ਨੂੰ ਦੱਸਣਾ ਚਾਹੁੰਦੇ ਹਾਂ ਕਿ ਹੁਣ ਤੱਕ ਹਰ ਕੀਤੇ ਸ਼ਾਤਮਈ ਅਤੇ ਅਮਨੋ ਅਮਾਨ ਦੇ ਨਾਲ ਅੰਦੋਲਨ ਚੱਲਿਆ ਹੈ। ਪੰਧੇਰ ਨੇ ਕਿਹਾ ਕਿ ਮਾਹੌਲ ਖਰਾਬ ਪੰਜਾਬ ਸਰਕਾਰ ਨੇ ਜਗਜੀਤ ਸਿੰਘ ਡੱਲੇਵਾਲ ਨੂੰ ਬਿਨਾ ਚੱਪਲਾ ਪਾਏ ਅਤੇ ਕੱਪੜੇ ਪਾਏ ਤੋਂ ਚੁੱਕ ਕੇ ਕੀਤਾ ਹੈ। ਅਸੀਂ ਸਰਕਾਰ ਨੂੰ ਪੁੱਛਣਾ ਚਾਹੁੰਦੇ ਹਾਂ ਕਿ ਇਹ ਅਮਨ ਲਈ ਖਤਰਾ ਨਹੀਂ ਹੈ। ਪੰਧੇਰ ਨੇ ਕਿਹਾ ਕਿ ਸਰਕਾਰ ਨੇ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਕਰਦਿਆਂ ਹੋਇਆਂ ਡੱਲੇਵਾਲ ਦੇ ਪਰਿਵਾਰ ਅਤੇ ਮੀਡੀਆਂ ਨੂੰ ਵੀ ਡੱਲੇਵਾਲ ਨਾਲ ਮੁਲਾਕਾਤ ਕਰਨ ਨਹੀਂ ਦਿੱਤੀ। ਉਨ੍ਹਾਂ ਕਿਹਾ ਕਿ ਸਰਕਾਰ ਚਾਹੇ ਕੋਈ ਵੀ ਹੋਵੇ ਉਹ ਦੇਸ਼ ਦੇ ਅਮਨ ਕਾਨੂੰਨ ਨੂੰ ਅੱਗ ਲਗਾ ਰਹੇ ਹਨ। ਇਹ ਰੋਜ਼ ਦੇਸ਼ ਵਿਚ ਘੱਟ ਗਿਣਤੀਆਂ ਦੇ ਧਰਮ ਅਸਥਾਨਾਂ ਦੀ ਢਾਹ ਰਹੀ ਹੈ। ਪੰਧੇਰ ਨੇ ਕਿਹਾ ਕਿ ਸਰਕਾਰ ਦੀਆਂ ਨੀਤੀਆਂ ਦੇ ਕਾਰਨ ਦੇਸ਼ ਦਾ ਕਿਸਾਨ ਅਤੇ ਮਜ਼ਦੂਰ ਤਬਾਹ ਹੋ ਗਿਆ ਹੈ।

ਦੋਵੇਂ ਮੋਰਚਿਆਂ ਦੀ ਬਣੀ ਕਮੇਟੀ ਨੇ ਸੁਪਰੀਮ ਕੋਰਟ ਵਿਚ ਆਪਣੀ ਦਾਖਲ ਰਿਪੋਰਟ ਵਿਚ ਕਿਹਾ ਕਿ 1996 ਤੋਂ ਲੈ ਕੇ ਅੱਜ ਤੱਕ 4 ਲੱਖ ਕਿਸਾਨ ਤੇ ਖੇਤ ਮਜ਼ਦੂਰ ਖੁਦਕੁਸ਼ੀਆਂ ਕਰ ਗਏ ਹਨ ਪਰ ਉਸ ਬਾਰੇ ਕੋਈ ਕੁਝ ਨਹੀਂ ਬੋਲ ਰਿਹਾ। ਉਨ੍ਹਾਂ ਕਿਹਾ ਕਿ ਰਿਪੋਰਟ ਦੇ ਮੁਤਾਬਕ ਹਰਿਆਣਾ ਦੀ ਡਬਲ ਇੰਜਣ ਦੀ ਸਰਕਾਰ ਤੇ 76 ਕਰੋੜ ਦਾ ਕਰਜ਼ਾ ਹੈ ਅਤੇ ਪੰਜਾਬ ਤੇ 73 ਹਜ਼ਾਰ ਕਰੋੜ ਦਾ ਕਰਜ਼ਾ ਹੈ। ਪੰਧੇਰ ਨੇ ਕਿਹਾ ਕਿ ਲਾਗਤ ਖਰਚੇ ਬਹੁਤ ਜ਼ਿਆਦਾ ਹਨ ਪਰ ਕਿਸਾਨਾਂ ਨੂੰ ਕਦੇ ਵੀ ਸਹੀ ਮੁੱਲ ਨਹੀਂ ਮਿਲਿਆ। ਇਸ ਕਰਕੇ ਕਿਸਾਨ ਐਮਐਸਪੀ ਲੀਗਲ ਕਾਨੂੰਨੀ ਗਰੰਟੀ ਦੀ ਮੰਗ ਕਰ ਰਹੇ ਹਨ। ਪੰਧੇਰ ਨੇ ਕਿਹਾ ਕਿ ਸਰਕਾਰ 18 ਫਰਵਰੀ ਦੀ ਚੁੱਪ ਬੈਠੀ ਹੈ ਅਤੇ ਹੁਣ ਮਰਨ ਵਰਤ ਨੂੰ ਚਾਰ ਦਿਨ ਹੋ ਗਏ ਹਨ ਅਤੇ ਸਰਕਾਰ ਕੋਲ ਚਾਰ ਦਿਨ ਹੋਰ ਬਚੇ ਹਨ ਅਤੇ ਜੇਕਰ ਕੇਂਦਰ ਸਰਕਾਰ ਫਿਰ ਵੀ ਕੋਈ ਗੱਲਬਾਤ ਨਹੀਂ ਕਰਦੀ ਤਾਂ ਫਿਰ 6 ਤਰੀਕ ਤੋਂ ਸੰਭੂ ਮੋਰਚੇ ਤੋਂ ਦਿੱਲੀ ਨੂੰ ਕਿਸਾਨ ਰਵਾਨ ਹੋਣਗੇ।

ਇਸ ਮੌਕੇ ਸੁਖਜੀਤ ਸਿੰਘ ਹਰਦੋਝੰਡੇ ਨੇ ਕਿਹਾ ਕਿ ਉਹ ਕਿਸਾਨਾਂ ਅਤੇ ਮਜ਼ਦੂਰਾਂ ਦੀਆਂ ਮੰਗਾਂ ਨੂੰ ਲੈ ਕੇ ਪਿਛਲੇ ਚਾਰ ਦਿਨ ਤੋਂ  ਮਰਨ ਵਰਤ ਤੇ ਬੈਠੇ ਹੋਏ ਹਨ ਅਤੇ ਉਹ ਪੂਰੀ ਤਰਾਂ ਨਾਲ ਚੜ੍ਹਦੀਕਲਾਂ ਵਿਚ ਹਨ। ਉਨ੍ਹਾਂ ਕਿਹਾ ਕਿ ਉਹ ਆਪਣੇ ਆਖਰੀ ਸਾਹ ਤੱਕ ਲੜਾਈ ਲੜਦੇ ਰਹਿਣਗੇ। ਉਨ੍ਹਾਂ ਪੂਰੇ ਦੇਸ਼ੇ ਦੇ ਕਿਸਾਨਾਂ ਮਜ਼ਦੂਰਾਂ ਨੂੰ ਸੰਬੋਧਨ ਹੁੰਦਿਆਂ ਕਿਹਾ ਕਿ ਇਹ ਅੰਦੋਲਨ ਸਾਰਿਆਂ ਦੀਆਂ ਹੱਕੀ ਮੰਗਾਂ ਨੂੰ ਲੈ ਕੇ ਲੜਿਆ ਜਾ ਰਿਹਾ ਹੈ ਅਤੇ ਸਾਰੇ ਲੋਕ ਸ਼ਾਮਲ਼ ਹੋ ਕੇ ਆਪਣੀਆਂ ਮੰਗਾਂ ਸਰਕਾਰ ਕੋਲੋ ਮੰਗਵਾਉਣ।

ਇਹ ਵੀ ਪੜ੍ਹੋ – ਰਹਿੰਦੇ 4 ਜ਼ਿਲ੍ਹਿਆਂ ਦੇ ਪੰਚਾਂ ਸਰਪੰਚਾਂ ਨੂੰ ਇਸ ਦਿਨ ਚੁਕਾਈ ਜਾਵੇਗੀ ਸਹੁੰ!