ਮੁਹਾਲੀ : ਐਤਵਾਰ ਨੂੰ ਕਿਸਾਨ ਮਜ਼ਦੂਰ ਮੋਰਚਾ ਦੇ ਕਨਵੀਨਰ ਸਰਵਣ ਸਿੰਘ ਪੰਧੇਰ ਨੇ ਪੰਜਾਬ ਦੀਆਂ ਸਾਰੀਆਂ ਕਿਸਾਨ ਯੂਨੀਅਨਾਂ ਨੂੰ ਪੱਤਰ ਲਿਖ ਕੇ ਇੱਕ ਮੰਚ ‘ਤੇ ਇਕੱਠੇ ਹੋਣ ਲਈ ਕਿਹਾ ਸੀ। ਜਿਸ ਤੋਂ ਬਾਅਦ ਕਈ ਮੀਡੀਆ ਅਦਾਰਿਆਂ ਨੇ ਇਸ ਗੱਲ ਨੂੰ ਵਧਾ ਚੜ੍ਹਾ ਕੇ ਪੇਸ਼ ਕੀਤਾ ਹੈ।
ਇਸ ਸਬੰਧੀ ਇੱਕ ਵੀਡੀਓ ਜਾਰੀ ਕਰਦਿਆਂ ਕਿਸਾਨ ਆਗੂ ਸਰਵਣ ਸਿੰਘ ਪੰਧੇਰ ਨੇ ਕਿਹਾ ਕਿ ਜਿਹੜੀ ਅਸੀਂ ਐਸਕੇਐਮ ਦੀਆਂ ਜਥੇਬੰਦੀਆਂ ਨੂੰ ਚਿੱਠੀ ਲਿਖੀ ਹੈ ਉਸ ਤੋਂ ਸਰਕਾਰਾਂ, ਏਜੰਸੀਆਂ ਅਤੇ ਕੁਝ ਚੈਨਲ ਔਖੇ ਹਨ। ਉਨ੍ਹਾਂ ਨੇ ਮੀਡੀਆ ਅਦਾਰੇ ਦੈਨਿਕ ਸਵੇਰਾ ਦਾ ਨਾਮ ਲੈਂਦਿਆਂ ਕਿਹਾ ਕਿ ਨ ਦੈਨਿਕ ਸਵੇਰਾ ਨੇ ਪਹਿਲਾਂ ਇਹ ਖਬਰ ਛਾਪੀ ਮਨਜੀਤ ਰਾਏ ਅਤੇ ਅਮਰਜੀਤ ਮੋੜੀ ਮੋਰਚਾ ਛੱਡ ਕੇ ਚਲੇ ਗਏ ਹਨ ਜਿਸ ਤੋਂ ਉਹ ਖ਼ਬਰ ਬੇਬੁਨਿਆਦ ਨਿਕਲੀ।
ਪੰਧੇਰ ਨੇ ਕਿਹਾ ਕਿ ਇਸ ਤੋਂ ਬਾਅਦ ਚੈਨਲ pro Punjab ਨੇ ਇਲਜ਼ਾਮ ਲਗਾਏ ਕਿ ਪੰਧੇਰ ਦੀ ਰਾਹੁਲ ਗਾਂਧੀ ਨਾਲ ਗੱਲ ਹੋ ਗਈ ਅਤੇ ਮੈਨੂੰ ਕਾਂਗਰਸੀ ਸਾਬਤ ਕਰਨ ਦੀ ਕੋਸ਼ਿਸ਼ ਕੀਤੀ ਗਈ। ਉਨ੍ਹਾਂ ਨੇ ਫਿਰ ਅਦਾਰਾ ਟਰਿਬਿਊਨ ਜਿੰਨੇ ਫਰੰਟ ਤੇ ਫੋਟੋ ਲਾ ਕੇ ਕਾਂਗਰਸੀ ਆਗੂ ਛਾਪਿਆ ਹੈ।
ਇਸ ਤੋਂ ਬਾਅਦ ਲਿਵਿੰਗ ਇੰਡੀਆ ਜਿਸਨੇ ਲੰਘੇ ਰਾਤ ਕਿਹਾ ਕਿ ਦੋਵੇਂ ਫੋਰਮਾਂ ਵਿਚਾਲੇ ਪਾੜ ਪੈ ਗਿਆ ਹੈ। ਉਨ੍ਹਾਂ ਨੇ ਪੰਜਾਬ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਕਿਸੇ ਦੀਆ ਗੱਲਾਂ ਵਿੱਚ ਨਾ ਆਉਣ ਅਤੇ ਇਸ ਲੜਾਈ ਨੂੰ ਜਿੱਤ ਤੱਕ ਲੈ ਕੇ ਜਾਵਾਂਗੇ।
ਉਨ੍ਹਾਂ ਨੇ ਕਿਹਾ ਕਿ ਜੇਕਰ ਮੋਦੀ ਸਰਕਾਰ ਦੀਆਂ ਜੜ੍ਹਾਂ ਹਿਲਾਉਣੀਆਂ ਹਨ ਤਾਂ ਪੰਜਾਬ ਦੇ 13 ਹਜਾਰ ਪਿੰਡਾਂ ਵਿੱਚ਼ਂ ਜਿੱਥੋਂ- ਜਿੱਥੋਂ ਰੇਲਵੇ ਲਾਈਨ ਨਿਕਲ ਰਹੀ ਹੈ ਉਸਨੂੰ 12 ਵਜੇ ਤੋਂ ਲੈ ਕੇ 3 ਵਜੇ ਤੱਕ ਜਾਮ ਕਰਨਾ ਹੈ। ਪੰਧੇਰ ਨੇ ਕਿਹਾ ਕਿ ਰੇਲਵੇ ਲਾਈਨਾਂ ਨੂੰ ਰੋਕਣ ਲਈ ਲੱਖਾਂ ਲੋਕ ਘਰਾਂ ਤੋਂ ਨਿਕਲਣੇ ਚਾਹੀਦੇ ਹਨ।
ਪੰਧੇਰ ਨੇ ਕਿਹਾ ਕਿ ਰੇਲ ਫਾਟਕ ਅਤੇ ਰੇਲ ਸਟੇਸ਼ਨ ਤੋਂ ਵਗੈਰ ਕੀਤੇ ਵੀ ਜਾਮ ਨਹੀਂ ਲਗਾਉਣਾ। ਉਨ੍ਹਾਂ ਨੇ ਧਾਰਮਿਕ ਸੰਸਥਾਵਾਂ ਨੂੰ ਅਪੀਲ ਕੀਤੀ ਕਿ ਸਟੇਸ਼ਨਾਂ ਦੇ ਭਾਈ ਲੰਗਰ ਲੈ ਜਾਣ ਕਿਉਂਕਿ ਤਿੰਨ ਘੰਟੇ ਯਾਤਰੀ ਪਰੇਸ਼ਾਨ ਨਾ ਹੋਣ।