Punjab

‘ਅਸੀਂ ਨਹੀਂ ਫਸੇ ਸਰਕਾਰ ਨੂੰ ਫਸਾ ਦਿੱਤਾ ਹੈ’ ! ‘ਹੁਣ ਕੇਂਦਰੀ ਬੱਲਾਂ ਨੂੰ ਕਿਉਂ ਭੇਜਿਆ ਪੰਜਾਬ’! ‘ਇਹ ਸਮਾਨ ਲੈਕੇ ਪਹੁੰਚੋ ਭੈਣੋ’ !

ਬਿਉਰੋ ਰਿਪੋਰਟ : ਸ਼ੰਭੂ ਅਤੇ ਖਨੌਰੀ ‘ਤੇ ਮੋਰਚ ਦੀ ਅਗਵਾਈ ਕਰ ਰਹੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਜਨਰਲ ਸਕੱਤਰ ਸਰਵਣ ਸਿੰਘ ਪੰਧੇਰ ਨੇ ਕੇਂਦਰ ਸਰਕਾਰ ਨੂੰ ਚਿਤਾਵਨੀ ਦਿੱਤੀ,ਅੰਦਲੋਨ ਦੇ ਸਵਾਲ ਚੁੱਕਣ ਵਾਲੇ ਕਿਸਾਨ ਆਗੂਆਂ ਅਤੇ ਬੁੱਧੀਜੀਵਿਆ ਨੂੰ ਨਸੀਹਤ ਦਿੱਤੀ । ਪੰਜਾਬ ਸਰਕਾਰ ਨੂੰ ਸਟੈਂਡ ਸਪੈਸ਼ਟ ਚੁਣੌਤੀ ਦਿੰਦੇ ਹੋਏ ਪੰਜਾਬ ਦੇ ਲੋਕਾਂ ਨੂੰ ਵੀ ਵੱਡੀ ਅਪੀਲ ਕੀਤੀ ਹੈ ।

ਕਿਸਾਨ ਆਗੂ ਸਵਰਣ ਸਿੰਘ ਪੰਧੇਨ ਨੇ ਕਿਹਾ ਸਾਡੀ ਮੰਗਾਂ ਵੱਡੀਆਂ ਹਨ ਮੋਰਚਾ ਲੰਮਾ ਚੱਲੇਗਾ ਇਸ ਲਈ ਪੰਜਾਬ ਦੇ ਲੋਕ ਅੱਗੇ ਆਉਣ ਅਤੇ ਗਰਮੀਆਂ ਦਾ ਜ਼ਰੂਰੀ ਸਮਾਨ ਮੋਰਚੇ ਵਾਲੀ ਥਾਂ ‘ਤੇ ਪਹੁੰਚਾਉਣ । ਉਨ੍ਹਾਂ ਕਿਹਾ ਸਾਨੂੰ ਪੱਖੇ ਅਤੇ ਹੋਰ ਕੱਪੜਿਆਂ ਦੀ ਜ਼ਰੂਰਤ ਪਏਗੀ। ਇਸ ਨਾਲ ਪੰਧੇਰ ਨੇ ਪੰਜਾਬ ਸਰਕਾਰ ਨੂੰ ਮੰਗ ਕੀਤਾ ਹੈ ਕਿ ਖਨੌਰੀ ਅਤੇ ਸ਼ੰਭੂ ਬਾਰਡਰ ‘ਤੇ ਲੱਗੇ ਬਿਜਲੀ ਦੇ ਟਰਾਂਸਫਾਰਮ ਛੋਟੇ ਹਨ ਪੱਖੇ ਚਲਾਉਣ ਵਿੱਚ ਪਰੇਸ਼ਾਨੀ ਆਵੇਗੀ ਇਸ ਲਈ ਵੱਡੇ ਟਰਾਂਸਫਾਰਮਰ ਲਗਾਏ ਜਾਣ। ਉਨ੍ਹਾਂ ਨੇ ਕਿਹਾ ਜਿਸ ਤਰ੍ਹਾਂ ਕੇਜਰੀਵਾਲ ਨੇ ਦਿੱਲੀ ਅੰਦੋਲਨ ਵਿੱਚ ਬਿਜਲੀ ਦੀ ਪਰੇਸ਼ਾਨੀ ਨਹੀਂ ਹੋਣ ਦਿੱਤੀ ਸੀ ਇਸੇ ਤਰ੍ਹਾਂ ਦੋਵੇ ਬਾਰਡਰਾਂ ‘ਤੇ ਵੀ ਕੀਤਾ ਜਾਵੇ। ਪੰਧੇਰ ਨੇ ਕਿਹਾ ਔਰਤਾਂ ਬਿਨਾਂ ਮੋਰਚਾ ਨਹੀਂ ਜਿੱਤਿਆ ਜਾਣਾ ਹੈ । ਨਸਲਾਂ ਅਤੇ ਫਸਲਾਂ ਬਚਾਉਣ ਲਈ ਉਨ੍ਹਾਂ ਨੂੰ ਵੱਡੀ ਗਿਣਤੀ ਵਿੱਚ ਮੋਰਚੇ ਵਿੱਚ ਸ਼ਾਮਲ ਹੋਣਾ ਹੋਵੇਗਾ।

ਪੰਧੇਰ ਨੇ ਕਿਹਾ SBI ਦੇ ਮਾਮਲੇ ਵਿੱਚ ਸੁਪਰੀਮ ਕੋਰਟ ਨੇ ਸਰਕਾਰ ਨੂੰ ਫਟਕਾਰ ਲਗਾਈ,ਕਿਸਾਨ ਅੰਦੋਲਨ ਦੀ ਵਜ੍ਹਾ ਕਰਕੇ ਸਰਕਾਰ ਫਸ ਗਈ ਹੈ । ਇਸੇ ਲਈ ਸਾਢੇ ਚਾਰ ਸਾਲ ਤੋਂ ਰੋਕੇ ਗਏ CAA ਨੂੰ ਲਾਗੂ ਕਰ ਦਿੱਤਾ ਹੈ ਤਾਂਕੀ ਧਿਆਨ ਭਟਕਾਇਆ ਜਾਵੇ। ਜੇਕਰ CAA ਇੰਨਾਂ ਹੀ ਚੰਗਾ ਹੈ ਤਾਂ ਸੁਰੱਖਿਆ ਮੁਲਾਜ਼ਮ ਕਿਉਂ ਵੱਡੀ ਗਿਣਤੀ ਵਿੱਚ ਤਾਇਨਾਤ ਕੀਤੇ ਗਏ ਹਨ । ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਜਨਰਲ ਸਕੱਤਰ ਨੇ ਪੰਜਾਬ ਵਿੱਚ ਚੋਣਾਂ ਦੇ ਲਈ ਕੇਂਦਰੀ ਬੱਲਾਂ ਨੂੰ ਭੇਜੇ ਜਾਣ ਦਾ ਇਤਜ਼ਾਰ ਜ਼ਾਹਿਰ ਕੀਤਾ ਅਤੇ ਪੰਜਾਬ ਸਰਕਾਰ ਕੋਲੋ ਸਪਸ਼ਟੀਕਰਨ ਮੰਗਿਆ ।

ਕਿਸਾਨ ਆਗੂ ਪੰਧੇਰ ਨੇ ਕਿਹਾ ਅਗਲੇ 2 ਦਿਨਾਂ ਦੇ ਅੰਦਰ SKM ਗੈਰ ਰਾਜਨੀਤਿਕ ਅਤੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੀ ਮੀਟਿੰਗ ਹੋਵੇਗੀ ਅਤੇ ਅਗਲੀ ਰਣਨੀਤੀ ਦਾ ਐਲਾਨ ਕੀਤਾ ਜਾਵੇਗਾ । ਉਨ੍ਹਾਂ ਕਿਹਾ ਕੁਝ ਬੁਧੀਜੀਵੀ ਇਹ ਦਾਅਵਾ ਕਰ ਰਹੇ ਹਨ ਕਿਸਾਨ ਫਸ ਗਏ ਹਨ,ਅਸੀਂ ਨਹੀਂ ਫਸੇ ਹਾਂ ਬਲਕਿ ਅਸੀਂ ਮੋਦੀ ਸਰਕਾਰ ਨੂੰ ਫਸਾ ਦਿੱਤਾ ਹੈ । ਤੁਸੀਂ ਕਹਿੰਦੇ ਹੋ ਅੰਦੋਲਨ 50 ਸਾਲ ਖੜਾ ਹੁੰਦਾ ਹੈ ਅਸੀਂ ਹੁਣੇ ਕਰਕੇ ਵਿਖਾਇਆ ਅਤੇ ਜਿੱਤ ਕੇ ਵਿਖਾਉਣਾ ਹੈ । ਅੱਜ ਸਰਕਾਰ ਦਬਾਅ ਵਿੱਚ ਹੈ ਚੋਣ ਜ਼ਾਬਤਾ ਅੱਗੇ ਵਧਾ ਦਿੱਤਾ ਹੈ ਅਕਾਲੀ ਦਲ ਨਾਲ ਗਠਜੋੜ ਨਹੀਂ ਕਰ ਪਾ ਰਹੀ ਹੈ,ਰਸਤਾ ਤਲਾਸ਼ ਰਹੀ ਹੈ ਕਿਵੇਂ ਇਸ ਨਾਲ ਨਿਪਟਿਆ ਜਾਵੇ । ਪੰਧੇਰ ਨੇ ਚਿਤਾਵਨੀ ਦਿੱਤੀ ਸਰਕਾਰ ਸਾਡਾ ਫੈਸਲਾ ਜਲਦੀ ਕਰੇ ਨਹੀਂ ਤਾਂ ਉਨ੍ਹਾਂ ਦੇ ਪੈਰਾਂ ਹੇਠਾਂ ਤੋਂ ਜ਼ਮੀਨ ਖਿਸਕਨ ਵਿੱਚ ਜ਼ਿਆਦਾ ਦੇਰ ਨਹੀਂ ਲੱਗੇਗੀ ।