ਬਿਊਰੋ ਰਿਪੋਰਟ : ਇੱਕ ਸ਼ਖਸ਼ ਰਿਸ਼ਵਤ ਨੂੰ ਲੈਕੇ ਇੰਨਾਂ ਪਰੇਸ਼ਾਨ ਸੀ ਕਿ ਉਸ ਨੇ ਪੰਚਾਇਤ ਸਮਿਤੀ ਦੇ ਸਾਹਮਣੇ 2 ਲੱਖ ਦੇ ਨੋਟ ਹਵਾ ਵਿੱਚ ਉੱਡਾ ਦਿੱਤੇ । ਦਰਅਸਲ ਸਮਿਤੀ ਦੇ ਇੱਕ ਅਧਿਕਾਰੀ ਨੇ ਖੂਹ ਬਣਾਉਣ ਦੇ ਮਤੇ ਨੂੰ ਮਨਜ਼ੂਰੀ ਦੇਣ ਦੇ ਲਈ ਕੁੱਲ ਬਜਟ ਵਿੱਚੋਂ 12 ਫੀਸਦੀ ਰਿਸ਼ਵਤ ਮੰਗੀ ਸੀ । ਇਸ ਦਾ ਵੀਡੀਓ ਕਾਫੀ ਵਾਇਰਲ ਹੋ ਰਿਹਾ ਹੈ ਜਿਸ ਵਿੱਚ ਸ਼ਖਸ ਨੋਟ ਉਡਾਉਂਦਾ ਹੋਇਆ ਨਜ਼ਰ ਆ ਰਿਹਾ ਹੈ ।
ਮਹਾਰਾਸ਼ਟਰ ਦੇ ਸੰਭਾਜੀਨਗਰ ਜ਼ਿਲ੍ਹੇ ਦੇ ਸਰਪੰਚ ਸੰਗੇਸ਼ ਨੇ ਕਿਹਾ ਕਿ ਪੰਚਾਇਤ ਸਮਿਤੀ ਦੇ ਦਫਤਰ ਨੇ ਖੂਹ,ਮਵੇਸ਼ੀਆ ਦੇ ਸ਼ੈਡ ਦੇ ਨਹਿਰੀ ਪ੍ਰੋਜੈਕਟ ਨੂੰ ਮਨਜੂਰ ਕਰਨ ਦੇ ਲਈ ਇੱਕ ਫਿਕਸ ਰਿਸ਼ਵਤ ਤੈਅ ਕੀਤੀ ਹੋਈ ਹੈ ਇਸ ਨਾਲ ਚੁਣੇ ਹੋਏ ਲੋਕਾਂ ਨੂੰ ਕੰਮ ਕਰਨ ਦਾ ਮੌਕਾ ਨਹੀਂ ਮਿਲ ਦਾ ਹੈ ਅਤੇ੍ ਪਰੇਸ਼ਾਨੀ ਹੁੰਦੀ ਹੈ ।
ਸਰਪੰਚ ਸਾਬਲੇ ਨੇ ਸ਼ੁੱਕਰਵਾਰ ਨੂੰ ਨੋਟਾਂ ਦੀ ਮਾਲਾ ਪਾਕੇ ਪੰਚਾਇਤ ਸਮਿਤੀ ਦੇ ਸਾਹਮਣੇ ਪ੍ਰਦਰਸ਼ਨ ਕਰਕੇ ਆਪਣਾ ਵਿਰੋਧ ਜਤਾਇਆ ਅਤੇ ਭ੍ਰਿਸ਼ਟਾਚਾਰ ਕਰਨ ਵਾਲਿਆਂ ਖਿਲਾਫ਼ ਕਾਰਵਾਈ ਦੀ ਮੰਗ ਕੀਤੀ, ਵਿਰੋਧ ਦੇ ਦੌਰਾਨ ਉਨ੍ਹਾਂ ਨੇ ਤਕਰੀਬਨ 2 ਲੱਖ ਰੁਪਏ ਹਵਾ ਵਿੱਚ ਉੱਡਾ ਦਿੱਤੇ । ਸਰਪੰਚ ਨੇ ਇਹ ਵੀ ਦੱਸਿਆ ਕਿ ਜੇਕਰ ਜ਼ਰੂਰਤ ਪਈ ਤਾਂ ਗਰੀਬ ਕਿਸਾਨਾਂ ਦੇ ਲਈ ਇਸੇ ਤਰ੍ਹਾਂ ਪੈਸੇ ਪਾਕੇ ਉਡਾਉਣਗੇ । ਇਸ ਦੌਰਾਨ ਆਲੇ-ਦੁਆਲੇ ਦੇ ਬੱਚਿਆਂ ਨੇ ਨੋਟ ਚੁੱਕ ਲਏ ਜਦਕਿ ਕੁਝ ਨੋਟ ਉੱਥੇ ਹੀ ਪਏ ਰਹੇ ।
ਬਲਾਕ ਡਵੈਲਪਮੈਂਟ ਅਫਸਰ ਨੇ 12 ਫੀਸਦੀ ਰਿਸ਼ਵਤ ਮੰਗੀ
ਸਾਬਲੇ ਨੇ ਦੱਸਿਆ ਕਿ ਉਨ੍ਹਾਂ ਦੇ ਪਿੰਡ ਵਿੱਚ ਖੂਹ ਦੇ 20 ਮਤੇ ਸਨ। ਬਲਾਕ ਡਵੈਲਪਮੈਂਟ ਅਫਸਰ ਉਨ੍ਹਾਂ ਮਤਿਆਂ ਨੂੰ ਪਾਸ ਕਰਨ ਦੇ ਲਈ ਕੁੱਲ 12 ਫੀਸਦੀ ਰੁਪਏ ਦੀ ਮੰਗ ਕਰ ਰਿਹਾ ਸੀ । ਉਨ੍ਹਾਂ ਨੇ ਦੱਸਿਆ ਕਿ ਬੁੱਧਵਾਰ ਨੂੰ ਜੂਨੀਅਰ ਇੰਜੀਨੀਅਰ ਗਾਇਕਵਾੜ ਅਤੇ ਗਰਾਮ ਰੁਜਗਾਰ ਸੇਵਕ 1 ਲੱਖ ਲੈਕੇ BDO ਕੋਲ ਪਹੁੰਚੇ । ਪਰ ਉਨ੍ਹਾਂ ਨੇ ਇੰਨਾਂ ਰੁਪਏ ਨੂੰ ਲੈਣ ਤੋਂ ਇਨਕਾਰ ਕਰਦੇ ਹੋਏ ਕਿਹਾ ਕਿ 12 ਫੀਸਦੀ ਪੈਸਾ ਹੀ ਲੈਣਗੇ । ਇਸੇ ਲਈ ਉਹ ਆਪਣ 2 ਲੱਖ ਲੈਕੇ ਪਹੁੰਚੇ ।