The Khalas Tv Blog Punjab ਪਿੰਡ ਦਾ ਸਰਪੰਚ ਨਿਕਲਿਆ ਬੈਂਕ ‘ਚ ਡਾਕੇ ਦਾ ਮੁਲਜ਼ਮ,17 ਲੱਖ ਹੋਏ ਬਰਾਮਦ
Punjab

ਪਿੰਡ ਦਾ ਸਰਪੰਚ ਨਿਕਲਿਆ ਬੈਂਕ ‘ਚ ਡਾਕੇ ਦਾ ਮੁਲਜ਼ਮ,17 ਲੱਖ ਹੋਏ ਬਰਾਮਦ

Sarpanch of the village turned out to be the accused of bank robbery 17 lakhs was recoveredSarpanch of the village turned out to be the accused of bank robbery 17 lakhs was recovered

ਪਿੰਡ ਦਾ ਸਰਪੰਚ ਨਿਕਲਿਆ ਬੈਂਕ ‘ਚ ਡਾਕੇ ਦਾ ਮੁਲਜ਼ਮ,17 ਲੱਖ ਹੋਏ ਬਰਾਮਦ

 ਪਟਿਆਲਾ : ਪੰਜਾਬ ਪੁਲਿਸ ਨੇ ਪਟਿਆਲਾ ਦੇ ਕਸਬਾ ਘਨੋਰ ਚ ਯੂਕੋ ਬੈਂਕ ਵਿੱਚ ਹੋਈ ਲੁੱਟ ਦੀ ਵਾਰਦਾਤ ਵਾਲਾ ਮਾਮਲਾ ਹੱਲ ਕਰ ਲਿਆ ਹੈ । ਇਸ ਮਾਮਲੇ ਵਿੱਚ ਪੰਜਾਬ ਦੇ ਪਟਿਆਲਾ ਜ਼ਿਲ੍ਹੇ ਨਾਲ ਸਬੰਧ ਰੱਖਣ ਵਾਲੇ ਇੱਕ ਸਰਪੰਚ ਨੂੰ ਮੁਲਜ਼ਮ ਠਹਿਰਾਇਆ ਗਿਆ ਹੈ,ਜਿਸ ਬਾਰੇ ਇਹ ਕਿਹਾ ਜਾ ਰਿਹਾ ਹੈ ਕਿ ਉਹ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦਾ ਕਰੀਬੀ ਹੈ। ਪੁਲਿਸ ਨੇ ਇਸ ਨੂੰ ਗ੍ਰਿਫਤਾਰ ਕਰ ਲਿਆ ਹੈ । ਮੁਲਜ਼ਮ ਸਰਪੰਚ ਦੇ ਨਾਲ ਇਸ ਘਟਨਾ ਵਿੱਚ 3 ਹੋਰ ਲੋਕ ਵੀ ਸ਼ਾਮਲ ਸਨ। ਇਹ ਘਟਨਾ ਸੋਮਵਾਰ ਸ਼ਾਮ 4 ਵਜੇ ਥਾਣਾ ਘਨੌਰ ਨੇੜੇ ਯੂਕੋ ਬੈਂਕ ਚ ਵਾਪਰੀ ਸੀ।

ਇਹਨਾਂ ਸਾਰਿਆਂ ਤੇ ਇਲਜ਼ਾਮ ਹੈ ਕਿ ਇਹਨਾਂ ਸਾਰਿਆਂ ਨੇ ਮਿਲ ਕੇ 15 ਮਿੰਟਾਂ ਵਿੱਚ ਬੈਂਕ ਵਿੱਚੋਂ 17 ਲੱਖ ਰੁਪਏ ਲੁੱਟ ਲਏ ਸਨ ਤੇ ਬਾਅਦ ਵਿੱਚ ਬੁਲਟ ਮੋਟਰਸਾਈਕਲ ‘ਤੇ ਫ਼ਰਾਰ ਹੋ ਗਏ ਸਨ। ਮੁਲਜ਼ਮਾਂ ਨੇ ਘਨੌਰ ਤੋਂ ਇੱਕ ਕਿਲੋਮੀਟਰ ਦੂਰ ਮੈਰਿਜ ਪੈਲੇਸ ਦੇ ਬਾਹਰ ਬੁਲੇਟ ਨੂੰ ਉਥੇ ਹੀ ਛੱਡ ਦਿੱਤਾ ਤੇ ਬਾਅਦ ਵਿੱਚ ਤਿੰਨੋਂ ਸਵਿਫਟ ਕਾਰ ਵਿੱਚ ਰੋਪੜ ਪੁੱਜੇ।

ਪੁਲਿਸ ਨੇ ਮਾਮਲੇ ਤੇ ਤੇਜੀ ਨਾਲ ਕਾਰਵਾਈ ਕਰਦਿਆਂ ਇਹਨਾਂ ਦਾ ਪਿੱਛਾ ਕੀਤਾ ਤੇ ਇਹਨਾਂ ਨੂੰ ਇੱਕ ਪਿੰਡ ਦੇ ਬਾਹਰਵਾਰ ਇੱਕ ਖੇਤ ਦੀ ਮੋਟਰ ਤੇ ਗ੍ਰਿਫਤਾਰ ਕਰ ਲਿਆ ਗਿਆ,ਜਿਥੇ ਇਹ ਸਾਰੇ ਆਪਸ ਵਿੱਚ ਪੈਸੇ ਵੰਡ ਰਹੇ ਸਨ।

ਪੁਲਿਸ ਦੇ ਅਨੁਸਾਰ ਮੁਲਜ਼ਮ ਸਰਪੰਚ ਅਮਨਦੀਪ ਸਿੰਘ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦਾ ਕਰੀਬੀ ਰਿਹਾ ਹੈ।

ਪੁਲਿਸ ਜਾਂਚ ਵਿੱਚ ਇਹ ਗੱਲ ਸਾਹਮਣੇ ਆਈ ਹੈ ਕਿ ਯੂਕੋ ਬੈਂਕ ਡਕੈਤੀ ਦਾ ਮੁੱਖ ਮਾਸਟਰਮਾਈਂਡ ਹਾਫਿਜ਼ਾਬਾਦ ਪਿੰਡ ਦਾ ਮੌਜੂਦਾ ਸਰਪੰਚ ਅਮਨਦੀਪ ਹੈ। ਪਹਿਲਾਂ ਉਸ ਨੇ ਘਨੌਰ ਸਥਿਤ ਯੂਕੋ ਬੈਂਕ ਦੀ ਰੇਕੀ ਕੀਤੀ, ਜਿਸ ਤੋਂ ਬਾਅਦ ਆਪਣੇ ਤਿੰਨ ਹੋਰ ਸਾਥੀਆਂ ਨਾਲ ਸੋਮਵਾਰ ਨੂੰ ਵਾਰਦਾਤ ਨੂੰ ਅੰਜਾਮ ਦੇਣ ਲਈ ਪਹੁੰਚਿਆ।

ਜਿਥੇ ਇਹਨਾਂ ਨੇ ਹਥਿਆਰ ਦਿਖਾ ਕੇ ਬੈਂਕ ਮੈਨੇਜਰ ਸਮੇਤ ਸਾਰੇ ਸਟਾਫ਼ ਨੂੰ ਬੰਧਕ ਬਣਾ ਲਿਆ ਤੇ 15 ਮਿੰਟ ਦੇ ਅੰਦਰ ਹੀ ਇਸ ਬੈਂਕ ‘ਚੋਂ 17 ਲੱਖ ਰੁਪਏ ਲੁੱਟ ਕੇ ਤਿੰਨੋਂ ਬੈਂਕ ਆਏ ਇੱਕ ਗਾਹਕ ਦਾ ਬੁਲੇਟ ਮੋਟਰਸਾਈਕਲ ਲੈ ਕੇ ਫਰਾਰ ਹੋ ਗਏ ਤੇ ਘਨੌਰ ਤੋਂ ਇੱਕ ਕਿਲੋਮੀਟਰ ਦੂਰ ਮੈਰਿਜ ਪੈਲੇਸ ਦੇ ਬਾਹਰ ਪਹੁੰਚੇ,ਜਿਥੇ ਮੁਲਜ਼ਮ ਪ੍ਰਭਦਿਆਲ ਸਿੰਘ ਸ਼ੰਭੂ ਰੋਡ ’ਤੇ ਸਵਿਫਟ ਕਾਰ ਲੈ ਕੇ ਇਹਨਾਂ ਨੂੰ ਉਡੀਕ ਰਿਹਾ ਸੀ। ਇਹਨਾਂ ਨੇ ਬੁਲੇਟ ਨੂੰ ਉਥੇ ਹੀ ਛੱਡ ਦਿੱਤਾ ਤੇ ਬਾਅਦ ਵਿੱਚ ਤਿੰਨੋਂ ਸਵਿਫਟ ਕਾਰ ਵਿੱਚ ਰੋਪੜ ਪੁੱਜੇ।

ਪੁਲਿਸ ਅਧਿਕਾਰੀਆਂ ਦਾ ਕਹਿਣਾ ਸੀ ਕਿ ਘਟਨਾ ਦੀ ਸੂਚਨਾ ਮਿਲਦਿਆਂ ਹੀ ਪੁਲਿਸ ਟੀਮ ਮੌਕੇ ’ਤੇ ਪਹੁੰਚ ਗਈ ਸੀ। ਇਸ ਤੋਂ ਬਾਅਦ ਤਕਨੀਕੀ ਜਾਂਚ ਸ਼ੁਰੂ ਕੀਤੀ ਗਈ। ਟੀਮਾਂ ਦੀ ਮਦਦ ਨਾਲ ਇਲਾਕੇ ‘ਚ ਲੱਗੇ ਸੀ.ਸੀ.ਟੀ.ਵੀ ਕੈਮਰਿਆਂ ਦੀ ਫੁਟੇਜ ਅਤੇ ਮੋਬਾਈਲ ਟਾਵਰ ਦੀ ਲੋਕੇਸ਼ਨ ਦਾ ਡੰਪ ਲੈ ਕੇ ਦੋਸ਼ੀਆਂ ਨੂੰ ਕਾਬੂ ਕੀਤਾ ਗਿਆ | ਪੁਲੀਸ ਨੇ ਮੁਲਜ਼ਮਾਂ ਕੋਲੋਂ ਸਾਰੀ ਰਕਮ ਬਰਾਮਦ ਕਰ ਲਈ ਹੈ।

Exit mobile version