ਸ਼੍ਰੋਮਣੀ ਅਕਾਲੀ ਦਲ ਦੀ ਦਿੱਲੀ ਇਕਾਈ ਦੇ ਪ੍ਰਧਾਨ ਪਰਮਜੀਤ ਸਿੰਘ ਸਰਨਾ ਨੇ ਬੀਜੇਪੀ ‘ਤੇ ਵੱਡਾ ਇਲਜ਼ਾਮ ਲਗਾਉਂਦੇ ਹੋਏ ਕਿਹਾ ਆਪਰੇਸ਼ਨ ਲੋਟਸ ਤਹਿਤ ਉਹ ਸਾਡੀ ਪਾਰਟੀ ਨੂੰ ਤੋੜਨ ਚਾਹੁੰਦੇ ਹਨ। ਮੈਂ ਸਾਬਿਤ ਕਰ ਸਕਦਾ ਹਾਂ ਕਿ ਅਕਾਲੀ ਲੀਡਰਾਂ ਵੱਲੋਂ ਬਗਾਵਤ ਕਰਨ ਪਿੱਛੇ ਬੀਜੇਪੀ ਹੈ। ਮੇਰੇ ਇਸ ਇਲਜ਼ਾਮ ਤੋਂ ਬਾਅਦ ਬੀਜੇਪੀ ਜੋ ਮੇਰੇ ਖ਼ਿਲਾਫ਼ ਐਕਸ਼ਨ ਲੈਣਾ ਹੈ ਲੈ ਸਕਦੀ ਹੈ। ਸਰਨਾ ਨੇ ਕਿਹਾ ਕਿ ਜੇਕਰ ਬੀਜੇਪੀ ਨੂੰ ਸ਼ੱਕ ਹੈ ਕਿ ਮੇਰੇ ਇਲਜ਼ਾਮ ਝੂਠੇ ਹਨ, ਉਹ ਕਿਸੇ ਵੀ ਥਾਂ ਉੱਤੇ ਮੇਰੇ ਨਾਲ ਬਹਿਸ ਕਰ ਸਕਦੇ ਹਨ।
ਸਰਨਾ ਨੇ ਇਲਜ਼ਾਮ ਲਗਾਇਆ ਕਿ ਬੀਜੇਪੀ ਖੇਤਰੀ ਪਾਰਟੀਆਂ ਨੂੰ ਖਤਮ ਕਰਨਾ ਚਾਹੁੰਦੀ ਹੈ ਪਰ ਉਨ੍ਹਾ ਨੂੰ ਅਸੀਂ ਕਾਮਯਾਬ ਨਹੀਂ ਹੋਣ ਦੇਣਗੇ। ਉਨ੍ਹਾਂ ਕਿਹਾ ਬਗਾਵਤ ਕਰਨ ਵਾਲਿਆਂ ਦਾ ਤਰੀਕਾ ਗਲਤ ਹੈ। ਉਨ੍ਹਾਂ ਨੂੰ ਪਾਰਟੀ ਵਿੱਚ ਗੱਲ ਰੱਖਣੀ ਚਾਹਿਦੀ ਹੈ। ਜੇਕਰ ਉਨ੍ਹਾਂ ਵਿੱਚ ਹਿੰਮਤ ਹੈ ਤਾਂ ਉਹ ਆਪਣੀ ਗੱਲ ਪਾਰਟੀ ਵਿੱਚ ਰੱਖਣ। ਉਨ੍ਹਾ ਕਿਹਾ ਕਿ ਜੇਕਰ ਕੋਈ 5-10 ਬੰਦੇ ਇਕੱਠੇ ਹੋ ਕੇ ਅਸਤੀਫਾ ਮੰਗ ਰਹੇ ਹਨ ਤਾਂ ਫਿਰ ਮੰਗੀ ਜਾਣ। ਸਰਨਾ ਨੇ ਕਿਹਾ ਕਿ ਅਸੀਂ ਕਾਹਲੀ ਵਿੱਚ ਨਹੀਂ ਹਾਂ। ਜੇਕਰ ਉਨ੍ਹਾਂ ਉੱਤੇ ਕੋਈ ਕਾਰਵਾਈ ਕਰਨੀ ਹੈ ਤਾਂ ਇਹ ਪ੍ਰਧਾਨ ਦਾ ਕੰਮ ਹੈ। ਉਹ ਇਸ ਉੱਤੇ ਫੈਸਲਾ ਲੈਣਗੇ।
ਪੱਤਰਕਾਰਾਂ ਵੱਲੋਂ ਸਵਾਲ ਪੁੱਛਿਆ ਗਿਆ ਕਿ ਬਗਾਵਤ ਕਰਨ ਵਾਲੇ ਲੀਡਰਾਂ ਨੇ ਕਿਹਾ ਕਿ ਉਨ੍ਹਾਂ ਵੱਲੋਂ ਕਈ ਵਾਰ ਪਾਰਟੀ ਫੋਰਮ ਵਿੱਚ ਆਪਣੀ ਗੱਲ ਰੱਖੀ ਹੈ। ਉਸ ਉੱਤੇ ਸਰਨਾ ਨੇ ਕਿਹਾ ਕਿ ਉਹ ਹਰ ਮੀਟਿੰਗ ਵਿੱਚ ਮੌਜੂਦ ਸਨ ਪਰ ਮੇਰੇ ਸਾਹਮਣੇ ਕਦੀ ਵੀ ਕਿਸੇ ਨੇ ਕੋਈ ਗੱਲ ਨਹੀਂ ਰੱਖੀ।
ਸਰਨਾ ਨੇ ਕਿਹਾ ਕਿ ਬਗਾਵਤ ਕਰਨ ਵਾਲੇ ਲੀਡਰਾਂ ਨੂੰ ਇਕੱਲੇ-ਇਕੱਲੇ ਜਾ ਪੰਜ-ਪੰਜ ਦੇ ਇਕੱਠ ਵਿੱਚ ਜਾ ਕੇ ਪ੍ਰਧਾਨ ਨਾਲ ਗੱਲ ਕਰਨੀ ਚਾਹੀਦੀ ਸੀ। ਉਨ੍ਹਾਂ ਬਗਾਵਤ ਕਰਨ ਵਾਲੇ ਲੀਡਰਾਂ ਨੂੰ ਪੁੱਛਿਆ ਕਿ ਉਹ ਹੁਣ ਕਿਉਂ ਸ੍ਰੀ ਅਕਾਲ ਤਖਤ ਸਾਹਿਬ ‘ਤੇ ਜਾ ਰਹੇ ਹਨ। ਇਹ 9 ਸਾਲ ਪਹਿਲਾਂ ਕਿਉਂ ਨਹੀਂ ਗਏ। ਉਨ੍ਹਾਂ ਕਿਹਾ ਕਿ ਜਦੋਂ ਸਮੁੱਚੀ ਪਾਰਟੀ ਪਹਿਲਾਂ ਹੀ ਅਕਾਲ ਤਖਤ ਸਾਹਿਬ ‘ਤੇ ਜਾ ਕੇ ਸਜ਼ਾ ਲਗਵਾ ਚੁੱਕੇ ਹਨ। ਉਨ੍ਹਾਂ ਕਿਹਾ ਕਿ ਇਹ ਪਾਰਟੀ ਕਿਸੇ ਕਮਰੇ ਵਿੱਚ ਨਹੀਂ ਬਣੀ ਹੈ। ਇਸ ਪਾਰਟੀ ਨੂੰ ਪਹਿਲਾਂ ਵੀ ਕਈ ਵਾਰ ਖਤਮ ਕਰਨ ਦੀ ਸਾਜਿਸ਼ਾ ਹੋ ਚੁੱਕੀਆਂ ਹਨ ਜੋ ਪਹਿਲਾਂ ਵੀ ਫੇਲ੍ਹ ਹੋਇਆ ਹਨ ਅਤੇ ਇਹ ਸਾਜਿਸ਼ ਵੀ ਫੇਲ੍ਹ ਹੋਵੇਗੀ
ਇਹ ਵੀ ਪੜ੍ਹੋ – ਮੁੱਖ ਮੰਤਰੀ ਨੇ ਜਲੰਧਰ ‘ਚ ਲਿਆ ਕਿਰਾਏ ‘ਤੇ ਘਰ