India Punjab

ਸੰਭੂ ਧਰਨੇ ਦੀ ਸਟੇਜ਼ ‘ਤੇ ਵਾਪਰੀ ਘਟਨਾ, ਸਰਵਨ ਪੰਧੇਰ ਹੋਏ ਤੱਤੇ, ਨਹੀਂ ਬਖਸ਼ਿਆ ਕਿਸੇ ਨੂੰ

ਕਿਸਾਨਾਂ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਸੰਭੂ ਬਾਰਡਰ ‘ਤੇ ਧਰਨਾ ਲਗਾਇਆ ਹੋਇਆ ਹੈ। ਇਸ ਧਰਨੇ ਦੀ ਸਟੇਜ ਉੱਤੇ ਅੱਜ ਅਚਾਨਕ ਹਫੜਾ ਦਫੜੀ ਮਚ ਗਈ।

ਸਰਵਨ ਸਿੰਘ ਪੰਧੇਰ ਭਾਜਪਾ ਅਤੇ ਆਪ ‘ਤੇ ਲਗਾਏ ਅਰੋਪ

ਸੀਨੀਅਰ ਕਿਸਾਨ ਆਗੂ ਸਰਵਨ ਸਿੰਘ ਪੰਧੇਰ ਨੇ ਕਿਹਾ ਕਿ ਕਿਸਾਨ ਆਪਣੀਆਂ ਮੰਗਾਂ ਨੂੰ ਲੈ ਕੇ 132 ਦਿਨਾਂ ਤੋਂ ਦੋਵੇਂ ਮੋਰਚਿਆਂ ‘ਤੇ ਡਟੇ ਹੋਏ ਹਨ। ਉਨ੍ਹਾਂ ਕਿਹਾ ਕਿ ਭਾਜਪਾ ਵੱਲੋਂ ਕਿਹਾ ਗਿਆ ਸੀ ਕਿ 2 ਜੂਨ ਤੋਂ ਬਾਅਦ ਕਿਸਾਨਾਂ ਨਾਲ ਨਿਬੜਾਂਗੇ, ਉਹ ਅੱਜ ਸੱਚ ਸਾਬਤ ਹੋ ਗਿਆ ਹੈ। ਕਿਉਂਕਿ ਭਾਜਪਾ ਦੇ ਗੁੰਡਿਆਂ, ਸਮਰਥਕਾਂ ਅਤੇ ਆਮ ਆਦਮੀ ਪਾਰਟੀ ਦੇ ਸਮਰਥਕਾਂ  ਖ਼ਾਸ ਕਰਕੇ ਮਾਇਨਿੰਗ ਮਾਫੀਆ ਨੇ ਸੰਭੂ ਦੀ ਸਟੇਜ ਤੇ ਕਬਜ਼ਾ ਕਰਨ ਦਾ ਯਤਨ ਕੀਤਾ ਹੈ।

ਪੰਜਾਬ ਪੁਲਿਸ ਨੇ ਨਹੀਂ ਕੀਤੀ ਕਾਰਵਾਈ- ਪੰਧੇਰ

ਸਰਵਨ ਸਿੰਘ ਪੰਧੇਰ ਨੇ ਕਿਹਾ ਕਿ ਜਦੋਂ ਇਨ੍ਹਾਂ ਗੁੰਡਿਆਂ ਵੱਲੋਂ ਸਟੇਜ ਉੱਤੇ ਕਬਜਾ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਪੰਜਾਬ ਪੁਲਿਸ ਇਕ ਮੌਕੇ ਮੂਕ ਦਰਸ਼ਕ ਬਣ ਕੇ ਸਭ ਦੇਖਦੀ ਰਹੀ। ਉਨ੍ਹਾਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਸਵਾਲ ਕਰਦਿਆਂ ਪੁੱਛਿਆ ਕਿ ਕੀ ਇਹ ਸਭ ਕੁਝ ਉਨ੍ਹਾਂ ਦੀ ਸਹਿ ਉੱਤੇ ਹੋਇਆ ਹੈ।

ਭਾਜਪਾ ਨੇ ਪਹਿਲਾਂ ਵੀ ਕੀਤੇ ਕਬਜ਼ੇ ਦੇ ਯਤਨ

ਪੰਧੇਰ ਨੇ ਕਿਹਾ ਕਿ ਇਸ ਤੋਂ ਪਹਿਲਾਂ ਵੀ ਪਹਿਲੇ ਕਿਸਾਨੀ ਅੰਦੋਲਨ ਦੌਰਾਨ ਵੀ ਭਾਜਪਾ ਦੇ ਗੁੰਡਿਆਂ ਨੇ ਸਿੰਘੂ ਵਿਖੇ ਲੱਗੀ ਸਟੇਜ ‘ਤੇ ਕਬਜਾ ਕਰਨ ਦੀ ਕੋਸ਼ਿਸ਼ ਕੀਤੀ ਸੀ। ਪੰਧੇਰ ਨੇ ਲੋਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਉਹ ਉਨ੍ਹਾਂ ਲੋਕਾਂ ਨੂੰ ਦੱਸਣਾ ਚਾਹੁੰਦੇ ਹਨ ਜਿਨ੍ਹਾਂ ਨੂੰ ਪੰਜਾਬ ਵਿੱਚ ਭਾਜਪਾ ਪਸੰਦ ਹੈ। ਜੇਕਰ ਇਹ ਪੰਜਾਬ ਵਿੱਚ ਸਰਕਾਰ ਬਣਾ ਗਏ ਤਾਂ ਇਹ ਲੋਕਾਂ ਨੂੰ ਗੁਰਦੁਆਰਿਆਂ, ਮੰਦਰਾਂ ਅਤੇ ਜਾਤਾਂ ਪਾਤਾ ਦੇ ਨਾਂ ਤੇ ਲੜਾਉਣਗੇ। ਉਨ੍ਹਾਂ ਕਿਹਾ ਕਿ ਇਹ ਭਾਰਤ ਪੱਧਰ ‘ਤੇ ਹਾਰੇ ਹੋਏ ਹਨ, ਪੰਜਾਬ ਵਿੱਚ ਇਨ੍ਹਾਂ ਨੂੰ ਇਕ ਵੀ ਸੀਟ ਨਸੀਬ ਨਹੀਂ ਹੋਈ।

ਉਨ੍ਹਾਂ ਕਿਹਾ ਕਿ ਕਿਸਾਨਾਂ ਦਾ ਅੰਦੋਲਨ ਲਗਾਤਾਰ ਵਧਦਾ ਜਾ ਰਿਹਾ ਹੈ। ਇਸ ਨਾਲ ਇਹ ਸਮਝ ਚੁੱਕੇ ਹਨ ਕਿ ਮੰਗਾਂ ਮੰਨਣ ਤੋਂ ਬਿਨ੍ਹਾਂ ਹੋਰ ਕੋਈ ਹੱਲ ਨਹੀਂ ਹੈ। ਉਨ੍ਹਾਂ ਕਿਹਾ ਕਿ ਪੁਆਧ ਦੇ ਲੋਕਾਂ ਵੱਲੋਂ 13 ਫਰਵਰੀ ਤੋਂ ਹੀ ਪੂਰਾ ਸਹਿਯੋਗ ਦਿੱਤਾ ਗਿਆ ਹੈ।

ਮੁੱਖ ਮੰਤਰੀ ‘ਤੇ ਵੀ ਕੱਸੇ ਤੰਜ

ਉਨ੍ਹਾਂ ਮੁੱਖ ਮੰਤਰੀ ਨੂੰ ਪੁੱਛਿਆ ਕਿ ਭਾਜਪਾ ਦੇ ਗੁੰਡੇ ਜੋ ਕੁਝ ਕਰ ਰਹੇ ਹਨ ਨਵੀਆਂ ਲਾਸ਼ਾ ਟਕਰਾ ਬਣਾ ਕੇ ਆਪ ਵਿਛਾਉਣ ਚਾਹੁੰਦੇ ਹਨ। ਕੀ ਹੁਣ ਭਾਜਪਾ ਦਾ ਕੰਮ ਆਪ ਸਰਕਾਰ ਖੁਦ ਕਰਨਾ ਚਾਹੁੰਦੀ ਹੈ। ਪੰਧੇਰ ਨੇ ਕਿਹਾ ਕਿ ਇਸ ਮੌਕੇ ਪੰਜਾਬ ਪੁਲਿਸ ਨੇ ਬਣਦੇ ਕਦਮ ਨਹੀਂ ਚੁੱਕੇ ।

ਕਿਸਾਨ ਮਜ਼ਦੂਰ ਆਉਣ ਅੱਗੇ

ਪੰਧੇਰ ਨੇ ਕਿਸਾਨਾਂ ਅਤੇ ਮਜ਼ਦੂਰਾ ਨੂੰ ਅੰਦੋਲਨ ਵਿੱਚ ਆਉਣ ਦੀ ਅਪੀਲ ਕਰਦਿਆਂ ਕਿਹਾ ਕਿ ਇਸ ਹਮਲੇ ਦਾ ਭਾਜਪਾ ਦੀ ਸਰਕਾਰ ਨੂੰ ਮੂੰਹ ਤੋੜਵਾਂ ਜਵਾਬ ਦੇਵਾਂਗੇ। ਉਨ੍ਹਾਂ ਕਿਹਾ ਕਿ ਅਸੀਂ ਪਹਿਲਾ ਵੀ ਭਾਜਪਾ ਦਾ ਮੂੰਹ ਭੰਨਿਆ ਹੈ ਅਤੇ ਹੁਣ ਵੀ ਬਣਦਾ ਜਵਾਬ ਦਿੱਤਾ ਜਾਵੇਗਾ।

ਮੋਦੀ ਪੱਖੀ ਮੀਡੀਆ ‘ਤੇ ਚੁੱਕੇ ਸਵਾਲ

ਪੰਧੇਰ ਨੇ ਮੀਡੀਆ ‘ਤੇ ਸਵਾਲ ਚੁੱਕਦਿਆਂ ਕਿਹਾ ਕਿ ਯੂਪੀ ਵਿੱਚ ਪ੍ਰਧਾਨ ਮੰਤਰੀ ਦੀ ਗੱਡੀ ‘ਤੇ ਜੁੱਤੀ ਵੱਜੀ ਸੀ ਪਰ ਉਸ ਨੂੰ ਕਿਸੇ ਨੇ ਨਹੀਂ ਦਿਖਾਇਆ ਪਰ ਹੁਣ ਭਾਜਪਾ ਦਾ ਮੀਡੀਆ ਇਸ ਨੂੰ ਵਧਾ ਚੜਾ ਕੇ ਪੇਸ਼ ਕਰੇਗਾ। ਉਨ੍ਹਾਂ ਕਿਹਾ ਕਿ ਮੀਡੀਆ ਭਾਵੇਂ ਜੋ ਮਰਜੀ ਦਿਖਾ ਲਵੇ ਪਰ ਹਰਿਆਣਾ ਅਤੇ ਮਹਾਰਾਸਟਰ ਦੇ ਲੋਕ ਭਾਜਪਾ ਨੂੰ ਕਰਾਰਾ ਜਵਾਬ ਦੇਣਗੇ।

ਇਹ ਵੀ ਪੜ੍ਹੋ –  ਵਿਦੇਸ਼ਾਂ ‘ਚ ਛਾਏ ਪੰਜਾਬੀ, ਇਟਲੀ ‘ਚ ਨੌਜਵਾਨ ਨੇ ਵਧਾਇਆ ਪੰਜਾਬੀਆਂ ਦਾ ਮਾਣ