Punjab

ਆਪਰੇਸ਼ਨ ਨਾਗਪੁਰ ‘ਤੇ ਸਰਬਜੀਤ ਸਿੰਘ ਨੇ ਸੁਖਬੀਰ ਤੋਂ ਮੰਗੇ ਸਬੂਤ! ‘ਸਾਂਭ ਲਿਓ ਪਾਰਟੀ ਨਹੀਂ ਤਾਂ ਭੋਗ ਨਾ ਪੈ ਜਾਵੇ’

ਬਿਉਰੋ ਰਿਪੋਰਟ – ਫਰੀਦਕੋਟ ਤੋਂ ਅਜ਼ਾਦ ਮੈਂਬਰ ਪਾਰਲੀਮੈਂਟ ਸਰਬਜੀਤ ਸਿੰਘ ਖਾਲਸਾ ਨੇ ਅਕਾਲੀ ਦਲ ਨੂੰ ਆਪਰੇਸ਼ਨ ਨਾਗਪੁਰ ਵਾਲੇ ਬਿਆਨ ਦਾ ਜਵਾਬ ਦਿੱਤਾ ਹੈ। ਉਨ੍ਹਾਂ ਕਿਹਾ ਕਿ ਜੇਕਰ ਉਨ੍ਹਾਂ ਕੋਲ ਸਬੂਤ ਹੈ ਤਾਂ ਸਾਹਮਣੇ ਲੈ ਕੇ ਆਉਣ। ਬੀਤੇ ਦਿਨੀ ਅਕਾਲੀ ਦਲ ਦੇ ਸੀਨੀਅਰ ਆਗੂ ਮਹੇਸ਼ਇੰਦਰ ਸਿੰਘ ਗਰੇਵਾਲ ਨੇ ਇਲਜ਼ਾਮ ਲਗਾਇਆ ਸੀ ਕਿ ਲੋਕ ਸਭਾ ਚੋਣਾਂ ਤੋਂ ਪਹਿਲਾਂ ਅਸੀਂ ਅੰਮ੍ਰਿਤਪਾਲ ਸਿੰਘ ਦੀ ਮਾਂ ਕੋਲੋ ਚੋਣ ਲੜਨ ਬਾਰੇ ਪੁੱਛਿਆ ਸੀ ਪਰ ਉਨ੍ਹਾਂ ਨੇ ਮਨਾਂ ਕਰ ਦਿੱਤਾ ਸੀ। ਜਦੋਂ ਸਾਡਾ ਬੀਜੇਪੀ ਨਾਲ ਗਠਜੋੜ ਟੁੱਟਿਆ ਤਾਂ ਅੰਮ੍ਰਿਤਪਾਲ ਸਿੰਘ ਨੇ ਚੋਣ ਲੜਨ ਦਾ ਐਲਾਨ ਕਰ ਦਿੱਤਾ। ਇਹ ਸਾਰਾ ਕੁਝ ਬੀਜੇਪੀ ਅਤੇ RSS ਦੇ ਇਸ਼ਾਰੇ ‘ਤੇ ਕੀਤਾ ਗਿਆ ਹੈ।

ਸਰਬਜੀਤ ਸਿੰਘ ਨੇ ਪਲਟਵਾਰ ਕਰਦੇ ਹੋਏ ਕਿਹਾ ਅਕਾਲੀ ਦਲ ਆਪ ਬੀਜੇਪੀ ਨਾਲ ਗਠਜੋੜ ਕਰਨਾ ਚਾਹੁੰਦਾ ਹੈ ਪਰ ਉਹ ਸੁਖਬੀਰ ਸਿੰਘ ਬਾਦਲ ਨੂੰ ਲੈਣ ਨੂੰ ਤਿਆਰ ਨਹੀਂ ਸਨ। ਇੰਨਾਂ ਨੇ ਸਾਰੀਆਂ ਜ਼ਿੰਦਗੀ ਬੀਜੇਪੀ ਨਾਲ ਕੱਟ ਦਿੱਤੀ ਹੈ। ਮੈਨੂੰ ਵੀ ਜਨਤਾ ਨੇ ਫਰੀਦਕੋਟ ਤੋਂ ਜਿਤਾਇਆ ਹੈ ਕੱਲ੍ਹ ਨੂੰ ਇਹ ਮੇਰੇ ਖਿਲਾਫ ਵੀ ਅਜਿਹੇ ਇਲਜ਼ਾਮ ਲਗਾ ਸਕਦੇ ਹਨ। ਲੋਕ ਸਭਾ ਚੋਣਾਂ ਦੌਰਾਨ ਵੀ ਸੁਖਬੀਰ ਸਿੰਘ ਬਾਦਲ ਨੇ ਮੰਚ ਤੋਂ ਵੀ ਕਈ ਵਾਰ ਅੰਮ੍ਰਿਤਪਾਲ ਸਿੰਘ ‘ਤੇ ਬੀਜੇਪੀ ਦੇ ਇਸ਼ਾਰੇ ‘ਤੇ ਚੋਣ ਲੜਨ ਦਾ ਇਲਜ਼ਾਮ ਲਗਾਇਆ ਸੀ।

ਉਧਰ ਬੀਜੇਪੀ ਦੇ ਆਗੂ ਹਰਜੀਤ ਸਿੰਘ ਗਰੇਵਾਲ ਨੇ ਇਕ ਨਿਊਜ਼ ਚੈਨਲ ਨੂੰ ਇੰਟਰਵਿਊ ਦੌਰਾਨ ਕਿਹਾ ਸੁਖਬੀਰ ਸਿੰਘ ਬਾਦਲ ਆਪਣੀ ਕਮੀਆਂ ਨੂੰ ਲੁਕਾਉਣ ਦੇ ਲਈ ਆਪਰੇਸ਼ਨਸ ਨਾਗਪੁਰ ਵਾਲੇ ਬਿਆਨ ਦੇ ਰਹੇ ਹਨ। ਇਸ ਤੋਂ ਪਹਿਲਾਂ ਪਾਰਟੀ ਦਾ ਭੋਗ ਪੈ ਜਾਵੇ ਉਨ੍ਹਾਂ ਨੂੰ ਆਪਣਾ ਕੰਮ ਕਰਨ ਦਾ ਤਰੀਕਾ ਠੀਕ ਕਰਨਾ ਚਾਹੀਦਾ ਹੈ।

ਇਹ ਵੀ ਪੜ੍ਹੋ –    ਮੁੱਖ ਮੰਤਰੀ ਨੇ ਵਿਦੇਸ਼ ਮੰਤਰਾਲੇ ਤੋਂ ਮੰਗੀ ਖ਼ਾਸ ਮਨਜ਼ੂਰੀ, ਭਾਰਤੀ ਹਾਕੀ ਟੀਮ ਨੂੰ ਕਰਨਾ ਚਾਹੁੰਦੇ ਉਤਸ਼ਾਹਿਤ