Punjab

“ਪਿਛਲੇ ਸਾਲ ਭਗਤ ਸਿੰਘ ਜੀ ਨੇ ਸਪੀਕਰ ਸਾਹਿਬ ਨੂੰ ਦਿੱਤਾ ਸੀ ਇੱਕ ਪੱਤਰ ਦਿੱਤਾ”, ਫਿਰ ਫਿਸਲੀ ਜ਼ੁਬਾਨ

‘ਦ ਖ਼ਾਲਸ ਬਿਊਰੋ :- ਆਮ ਆਦਮੀ ਪਾਰਟੀ ਦੇ ਆਗੂਆਂ ਦੀ ਇਸ ਵਾਰ ਸ਼ਹੀਦ ਭਗਤ ਸਿੰਘ ਨੂੰ ਲੈ ਕੇ ਜ਼ੁਬਾਨ ਫਿਸਲ ਗਈ ਹੈ। ਬੀਬੀ ਸਰਬਜੀਤ ਕੌਰ ਮਾਣੂੰਕੇ ਦੀ ਇੱਕ ਵੀਡੀਓ ਖੂਬ ਵਾਇਰਲ ਹੋ ਰਹੀ ਹੈ ਜਿਸ ਵਿੱਚ ਉਹ ਸ਼ਹੀਦ ਭਗਤ ਸਿੰਘ ਬਾਰੇ ਗੱਲ ਕਰ ਰਹੇ ਹਨ।

ਇੱਕ ਨਿੱਜੀ ਚੈਨਲ ਨਾਲ ਇੰਟਰਵਿਊ ਦੌਰਾਨ ਬੀਬੀ ਮਾਣੂੰਕੇ ਦੱਸ ਰਹੇ ਹਨ ਕਿ ਪਿਛਲੇ ਸਾਲ ਇਸੇ ਪਾਰਲੀਮੈਂਟ ਵਿੱਚ ਸਰਦਾਰ ਭਗਤ ਸਿੰਘ ਜੀ ਨੇ ਸਪੀਕਰ ਸਾਹਿਬ ਨੂੰ ਇੱਕ ਪੱਤਰ ਦਿੱਤਾ ਸੀ ਕਿ ਸ਼ਹੀਦ ਏ ਆਜ਼ਮ ਭਗਤ ਸਿੰਘ ਨੂੰ ਭਾਰਤ ਰਤਨ ਐਵਾਰਡ ਦਾ ਦਰਜਾ ਦਿੱਤਾ ਜਾਵੇ। ਉਨ੍ਹਾਂ ਕਿਹਾ ਕਿ ਭਗਤ ਸਿੰਘ ਵੈਸੇ ਤਾਂ ਸਾਡੇ ਲਈ ਭਾਰਤ ਰਤਨ ਹੀ ਹਨ ਅਤੇ ਇਸ ਐਵਾਰਡ ਨਾਲ ਉਨ੍ਹਾਂ ਦਾ ਕੱਦ ਕੋਈ ਜ਼ਿਆਦਾ ਉੱਚਾ ਹੋਣ ਵਾਲਾ ਨਹੀਂ ਹੈ।