ਬਿਊਰੋ ਰਿਪੋਰਟ : ਜਗਰਾਉਂ ਵਿੱਚ AAP ਦੀ MLA ਸਰਬਜੀਤ ਕੌਰ ਮਾਣੂਕੇ ਦਾ ਕੋਠੀ ਵਿਵਾਦ ਗਰਮਾ ਗਿਆ ਹੈ । ਸ਼ੁੱਕਰਵਾਰ ਨੂੰ ਆਗੂ ਵਿਰੋਧੀ ਧਿਰ ਪ੍ਰਤਾਪ ਸਿੰਘ ਬਾਜਵਾ ਅਤੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਸਰਕਾਰ ਨੂੰ ਘੇਰਿਆ । ਬਾਜਵਾ ਨੇ ਇਲਜ਼ਾਮ ਲਗਾਇਆ ਕਿ ਮਾਣੂਕੇ ਵੱਲੋਂ ਕੋਠੀ ‘ਤੇ ਕਬਜ਼ਾ ਲੁਧਿਆਣਾ ਦੀ 8 ਕਰੋੜ ਦੀ ਡਕੈਟੀ ਤੋਂ ਵੀ ਵੱਡਾ ਮਾਮਲਾ । ਉਨ੍ਹਾਂ ਨੇ ਮਾਨ ਸਰਕਾਰ ਤੋਂ ਸੀਬੀਆਈ ਜਾਂਚ ਦੀ ਮੰਗ ਕੀਤੀ।
ਬਾਜਵਾ ਅਤੇ ਖਹਿਰਾ ਨੇ ਕਾਂਗਰਸ ਭਵਨ ਵਿੱਚ ਵਿਵਾਦਿਤ ਕੋਠੀ ਦੀ ਮਾਲਕਿਨ 70 ਸਾਲ ਦੀ ਅਮਰਜੀਤ ਕੌਰ ਅਤੇ ਨੂੰਹ ਕੁਲਦੀਪ ਕੌਰ ਦੇ ਨਾਲ ਪ੍ਰੈਸ ਕਾਂਫਰੰਸ ਕੀਤੀ । ਬਾਜਵਾ ਨੇ ਕਿਹਾ AAP ਵਿਧਾਇਕ ਸਰਬਜੀਤ ਕੌਰ ਮਾਣੂਕੇ ਨੇ ਕੋਠੀ ਦੀ ਚਾਬੀਆਂ ਕਰਮ ਸਿੰਘ ਨਾਂ ਦੇ ਸ਼ਖਸ਼ ਨੂੰ ਦਿੱਤੀਆਂ ਹਨ ਪਰ ਇਹ ਵੱਡਾ ਧੋਖਾ ਹੈ,ਕਰਮ ਸਿੰਘ ਵਿਧਾਇਕ ਮਾਣੂਕੇ ਦਾ ਹਮਾਇਤੀ ਹੈ ।
NRI ਮਹਿਲਾ ਨੇ ਕੋਠੀ ਨਹੀਂ ਛੱਡੀ ਮਾਣੂਕੇ ਨੇ
NRI ਮਹਿਲਾ ਕੁਲਦੀਪ ਕੌਰ ਨੇ ਕਿਹਾ ਕੋਠੀ ‘ਤੇ ਪੂਰੀ ਪਾਲਨਿੰਗ ਦੇ ਨਾਲ ਕਬਜ਼ਾ ਕੀਤਾ ਗਿਆ ਸੀ । AAP ਵਿਧਾਇਕ ਮਾਣੂਕੇ ਉਨ੍ਹਾਂ ਦੀ ਕੋਠੀ ਨਹੀਂ ਛੱਡਣਾ ਚਾਹੁੰਦੀ ਹੈ । ਸੁਖਪਾਲ ਸਿੰਘ ਖਹਿਰਾ ਨੇ ਇਲਜ਼ਾਮ ਲਗਾਇਆ ਕਿ ਮਾਣੂਕੇ ਨੇ ਜਿਸ ਕਰਮ ਸਿੰਘ ਨੂੰ ਚਾਬੀਆਂ ਦਿੱਤੀਆਂ ਹਨ ਉਹ ਰਿਟਾਇਡ ਬੈਂਕ ਮੁਲਾਜ਼ਮ ਹੈ, ਉਨ੍ਹਾਂ ਨੇ ਇਲਜ਼ਾਮ ਲਗਾਇਆ ਕਿ ਕਰਮ ਸਿੰਘ 24 ਘੰਟੇ ਉਨ੍ਹਾਂ ਦੇ ਨਾਲ ਰਹਿੰਦਾ ਹੈ। ਆਪ ਨੇ ਮਾਣੂਕੇ ਨੂੰ ਲੈਡ ਮਾਫੀਆਂ ਦਾ ਹੈੱਡ ਬਣਾਇਆ ਹੈ । ਇਸੇ ਦੌਰਾਨ ਬਾਜਵਾ ਨੇ ਇੱਕ ਤਸਵੀਰ ਵੀ ਵਿਖਾਈ, ਜਿਸ ਵਿੱਚ ਕੋਠੀ ਦਾ ਕਥਿੱਤ ਮਾਲਕ ਕਰਮ ਸਿੰਘ ਆਪ ਵਿਧਾਇਕ ਮਾਣੂਕੇ ਨਾਲ ਖੜਾ ਵਿਖਾਈ ਦੇ ਰਿਹਾ ਹੈ ।
ਖਹਿਰਾ ਦਾ ਇਲਜ਼ਾਮ ਹੈ ਕਿ ਪਹਿਲਾਂ ਕਰਮ ਸਿੰਘ ਨੇ ਫਰਜ਼ੀ ਅਮਰਜੀਤ ਕੌਰ ਨੂੰ ਖੜਾ ਕਰਕੇ ਦਸਤਾਵੇਜ਼ ਦੀ ਅਸਲੀ ਮਾਲਕਿਨ ਅਮਰਜੀਤ ਕੌਰ ਦੇ ਝੂਠੇ ਹਸਤਾਖਰ ਕਰਵਾਏ । ਫਿਰ ਪਾਵਰ ਆਫ ਅਟਾਰਨੀ ਅਸ਼ੋਕ ਕੁਮਾਰ ਨੂੰ ਦੇ ਦਿੱਤੀ ਉਸ ਨੇ ਅੱਗੇ ਕਰਮ ਸਿੰਘ ਦੇ ਨਾਂ ‘ਤੇ ਰਜਿਸਟਰੀ ਕਰਵਾ ਦਿੱਤੀ । ਇਸ ਤੋਂ ਬਾਅਦ ਕੋਠੀ ਨੂੰ AAP ਵਿਧਾਇਕ ਸਰਬਜੀਤ ਕੌਰ ਮਾਣੂਕੇ ਨੂੰ ਕਿਰਾਏ ‘ਤੇ ਦੇਕੇ ਪੂਰੀ ਪਲਾਨਿੰਗ ਦੇ ਨਾਲ ਕਬਜ਼ਾ ਕੀਤਾ ।
NRI ਲੋਕਾਂ ਲਈ ਚੁਣੌਤੀ
ਸੁਖਪਾਲ ਸਿੰਘ ਖਹਿਰਾ ਨੇ ਕਿਹਾ ਬਜ਼ੁਰਗ NRI ਕਰਮਜੀਤ ਕੌਰ ਦੀ ਸਿਹਤ ਚੰਗੀ ਨਹੀਂ ਹੈ ਇਸ ਦੇ ਬਾਵਜੂਦ ਉਹ ਪੰਜਾਬ ਵਿੱਚ ਮੌਜੂਦ ਆਪਣੀ ਜਾਇਦਾਦ ਬਚਾਉਣ ਦੇ ਲਈ ਕੈਨੇਡਾ ਤੋਂ ਆਈ ਹਨ । ਉਨ੍ਹਾ ਨੇ ਕਿਹਾ ਪੰਜਾਬ NRI ਪੰਜਾਬੀਆਂ ਦੇ ਬਿਨਾਂ ਅੱਗੇ ਨਹੀਂ ਵੱਧ ਸਕਦਾ ਹੈ । ਸੂਬੇ ਦਾ ਹਰ ਚੌਥਾ ਇਨਸਾਨ ਵਿਦੇਸ਼ ਗਿਆ ਹੋਇਆ ਹੈ ।
NRI ਨੇ ਵਿਖਾਈ ਜਲਦਬਾਜ਼ੀ
ਵਿਧਾਇਕ ਸਰਬਜੀਤ ਕੌਰ ਮਾਣੂਕੇ ਨੇ ਬੀਤੇ ਦਿਨ ਕਿਹਾ ਸੀ ਕਿ NRI ਔਰਤ ਨੇ ਭਾਰਤ ਆਕੇ ਕੋਠੀ ‘ਤੇ ਆਪਣਾ ਹੱਕ ਜਤਾਇਆ,ਇਸ ਦੇ ਲਈ ਉਨ੍ਹਾਂ ਨੇ ਮਹਿਲਾ ਤੋਂ ਸ਼ਿਫਟ ਹੋਣ ਲਈ ਸਮਾਂ ਮੰਗਿਆ । ਪਰ ਔਰਤ ਨੇ ਜਲਦਬਾਜ਼ੀ ਵਿਖਾਈ ਇਸ ਦੇ ਬਾਵਜੂਦ ਉਨ੍ਹਾਂ ਘਰ ਖਾਲੀ ਕਰ ਦਿੱਤਾ । ਮਾਣੂਕੇ ਨੇ ਕਿਹਾ ਕਾਂਗਰਸ ਦੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਦੇ ਪੇਟ ਵਿੱਚ ਦਰਦ ਹੁੰਦਾ ਹੈ, ਉਹ ਕਿਸੇ ਦੀ ਪਰੇਸ਼ਾਨੀ ਦਾ ਹੱਲ ਨਹੀਂ ਕਰਨਾ ਚਾਉਂਦਾ ਹੈ, ਬਲਕਿ ਆਪਣੀ ਸਿਆਸਤ ਨੂੰ ਚਮਕਾ ਰਿਹਾ ਹੈ। ਉਨ੍ਹਾਂ ਨੇ ਕਿਹਾ ਕਾਂਗਰਸੀਆਂ ਨੇ ਉਨ੍ਹਾਂ ਦੇ ਬੱਚਿਆਂ ਨਾਲ ਵੀ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ । ਉਨ੍ਹਾਂ ਨੇ ਭਾਵੁਕ ਹੁੰਦੇ ਹੋਏ ਗੁੱਸੇ ਵਿੱਚ ਕਿਹਾ ਇੱਕ ਮਾਂ ਆਪਣੇ ਬੱਚੇ ਦੇ ਹਲਕ ਤੋਂ ਜਾਨ ਖਿੱਚ ਕੇ ਲੈ ਆਉਂਦੀ ਹੈ। ਮਾਣੂਕੇ ਨੇ ਖਹਿਰਾ ਨੂੰ ਕਿਹਾ ਕਿ ਜੇਕਰ ਉਨ੍ਹਾਂ ਨੇ ਬੇਵਜ੍ਹਾ ਤੰਗ ਕੀਤਾ ਤਾਂ ਮਾਣਹਾਨੀ ਦਾ ਕੇਸ ਕਰਨਗੇ ਉਨ੍ਹਾਂ ਖਹਿਰਾ ਤੇ ਕੋਠੀ ‘ਤੇ ਕਬਜ਼ੇ ਦਾ ਇਲਜ਼ਾਮ ਵੀ ਲਗਾਇਆ ।
ਖਹਿਰਾ ਤੇ ਗੰਭੀਰ ਇਲਜ਼ਾਮ
ਸਰਬਜੀਤ ਕੌਣ ਮਾਣੂਕੇ ਨੇ ਸੁਖਪਾਲ ਸਿੰਘ ਖਹਿਰਾ ਤੋਂ ਪੁੱਛਿਆ ਕਿ ਰਾਮਗੜ੍ਹ ਵਾਲੇ ਘਰ ਦੇ ਕੋਲ ਵਾਲੀ ਸੜਕ ਕਿੱਥੇ ਹੈ। ਕੀ ਉਹ ਪਿੰਡ ਵਾਲਿਆਂ ਦੇ ਲਈ ਸੜਕ ਬਣਵਾਉਣਗੇ। ਕਿਉਂਕਿ ਇਸ ਸੜਕ ਬਾਰੇ ਪਿੰਡ ਵਾਲਿਆਂ ਨੇ ਉਨ੍ਹਾਂ ਨੂੰ ਦੱਸਿਆ ਹੈ ਕਿ ਖਹਿਰਾ ਨੇ ਉਸ ਘਰ ਨੂੰ ਆਪਣੇ ਘਰ ਵਿੱਚ ਸ਼ਾਮਲ ਕਰ ਲਿਆ ਹੈ । ਲੈਡ ਰੈਵਿਨਿਊ ਐਕਟ 1972 ਦੀ ਉਲੰਘਣਾ ਉਨ੍ਹਾਂ ਨੇ ਉਸ ਥਾਂ ‘ਤੇ ਕੀਤੀ ਜਿੱਥੇ ਪਾਣੀ ਹੋਵੇ। ਉੱਥੇ 17 ਕਿਲੇ ਤੋਂ ਵੱਧ ਜ਼ਮੀਨ ਨਹੀਂ ਰੱਖੀ ਜਾ ਸਕਦੀ ਹੈ। ਉਨ੍ਹਾਂ ਨੇ ਪੁੱਛਿਆ ਕਿ ਖਹਿਰਾ ਕੋਲ 51 ਕਿਲੇ ਜ਼ਮੀਨ ਕਿੱਥੋਂ ਆਈ ? ਉਨ੍ਹਾਂ ਨੇ ਮੀਡੀਆ ਨੂੰ ਕਿਹਾ ਕਿ ਉਹ ਖਹਿਰਾ ਤੋਂ ਸਵਾਲ ਪੁੱਛਣ। ਮਾਣੂਕੇ ਨੇ ਕਿਹਾ ਭਗਵੰਤ ਮਾਨ ਨੇ ਕੇਂਦਰ ਤੋਂ ਹੱਕ ਲੈਣ ਲਈ ਸਪੈਸ਼ਲ ਸੈਸ਼ਨ ਬੁਲਾਇਆ ਹੈ ਪਰ ਵਿਰੋਧੀ ਧਿਰ ਗੈਰ ਜ਼ਰੂਰੀ ਮੁੱਦੇ ਚੁੱਕ ਕੇ ਧਿਆਨ ਭਟਕਾ ਰਿਹਾ ਹੈ।