Punjab

‘ਖਹਿਰਾ ਨੇ ਜਿਹੜੀ ਕੋਠੀ ਕਿਰਾਏ ‘ਤੇ ਲਈ ਉਸ ਦਾ ਮਾਲਕ ਕੌਣ’ ?

ਬਿਊਰੋ ਰਿਪੋਰਟ : ਆਮ ਆਦਮੀ ਪਾਰਟੀ ਦੀ ਵਿਧਾਇਕ ਸਰਬਜੀਤ ਕੌਰ ਮਾਣੂਕੇ ਕੋਠੀ ਕਬਜ਼ੇ ਵਿਵਾਦ ਦੇ ਚੱਲਦਿਆਂ ਮੀਡੀਆ ਦੇ ਸਾਹਮਣੇ ਆਈ । ਉਨ੍ਹਾਂ ਨੇ ਕਿਹਾ ਜਿਸ ਕੋਠੀ ਮਾਲਿਕ ਤੋਂ ਚਾਬੀਆਂ ਲਈਆਂ ਸਨ ਉਸ ਨੂੰ ਵਾਪਸ ਕਰ ਦਿੱਤੀ ਹੈ । ਮਾਣੂਕੇ ਨੇ ਕਿਹਾ ਕਾਂਗਰਸ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਝੂਠੇ ਇਲਜ਼ਾਮ ਲਗਾਏ ਸਨ। ਮਾਣੂਕੇ ਨੇ ਕਿਹਾ ਉਨ੍ਹਾਂ ਦੇ ਪਰਿਵਾਰ ਦੇ ਮੈਂਬਰ ਦੇ ਨਾਂ ‘ਤੇ ਕੋਈ ਜਾਇਦਾਦ ਨਹੀਂ ਹੈ। ਇਸ ਤੋਂ ਪਹਿਲਾਂ 2 ਕੋਠੀਆਂ ਕਿਰਾਏ ‘ਤੇ ਲਈਆਂ ਸਨ। ਜਦੋਂ ਕਿਸੇ ਮਾਲਿਕ ਨੇ ਕੋਠੀ ਖਾਲੀ ਕਰਨ ਨੂੰ ਕਿਹਾ ਸਮਝੌਤੇ ਮੁਤਾਬਿਕ ਖਾਲੀ ਕਰ ਦਿੱਤੀ । ਉਨ੍ਹਾਂ ਨੇ ਕਿਹਾ ਜੇਕਰ ਉਨ੍ਹਾਂ ਕੋਲ ਪੈਸਾ ਹੁੰਦਾ ਤਾਂ ਉਹ ਕਿਰਾਏ ਦੇ ਮਕਾਨ ਵਿੱਚ ਕਿਉ ਰਹਿੰਦੀ।

NRI ਨੇ ਵਿਖਾਈ ਜਲਦਬਾਜ਼ੀ

ਵਿਧਾਇਕ ਸਰਬਜੀਤ ਕੌਰ ਮਾਣੂਕੇ ਨੇ ਕਿਹਾ NRI ਔਰਤ ਨੇ ਭਾਰਤ ਆਕੇ ਕੋਠੀ ‘ਤੇ ਆਪਣਾ ਹੱਕ ਜਤਾਇਆ,ਇਸ ਦੇ ਲਈ ਉਨ੍ਹਾਂ ਨੇ ਮਹਿਲਾ ਤੋਂ ਸ਼ਿਫਟ ਹੋਣ ਲਈ ਸਮਾਂ ਮੰਗਿਆ । ਪਰ ਔਰਤ ਨੇ ਜਲਦਬਾਜ਼ੀ ਵਿਖਾਈ ਇਸ ਦੇ ਬਾਵਜੂਦ ਉਨ੍ਹਾਂ ਘਰ ਖਾਲੀ ਕਰ ਦਿੱਤਾ । ਮਾਣੂਕੇ ਨੇ ਕਿਹਾ ਕਾਂਗਰਸ ਦੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਦੇ ਪੇਟ ਵਿੱਚ ਦਰਦ ਹੁੰਦਾ ਹੈ, ਉਹ ਕਿਸੇ ਦੀ ਪਰੇਸ਼ਾਨੀ ਦਾ ਹੱਲ ਨਹੀਂ ਕਰਨਾ ਚਾਉਂਦਾ ਹੈ, ਬਲਕਿ ਆਪਣੀ ਸਿਆਸਤ ਨੂੰ ਚਮਕਾ ਰਿਹਾ ਹੈ। ਉਨ੍ਹਾਂ ਨੇ ਕਿਹਾ ਕਾਂਗਰਸੀਆਂ ਨੇ ਉਨ੍ਹਾਂ ਦੇ ਬੱਚਿਆਂ ਨਾਲ ਵੀ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ । ਉਨ੍ਹਾਂ ਨੇ ਭਾਵੁਕ ਹੁੰਦੇ ਹੋਏ ਗੁੱਸੇ ਵਿੱਚ ਕਿਹਾ ਇੱਕ ਮਾਂ ਆਪਣੇ ਬੱਚੇ ਦੇ ਹਲਕ ਤੋਂ ਜਾਨ ਖਿੱਚ ਕੇ ਲੈ ਆਉਂਦੀ ਹੈ। ਮਾਣੂਕੇ ਨੇ ਖਹਿਰਾ ਨੂੰ ਕਿਹਾ ਕਿ ਜੇਕਰ ਉਨ੍ਹਾਂ ਨੇ ਬੇਵਜ੍ਹਾ ਤੰਗ ਕੀਤਾ ਤਾਂ ਮਾਣਹਾਨੀ ਦਾ ਕੇਸ ਕਰਨਗੇ ਉਨ੍ਹਾਂ ਖਹਿਰਾ ਤੇ ਕੋਠੀ ‘ਤੇ ਕਬਜ਼ੇ ਦਾ ਇਲਜ਼ਾਮ ਵੀ ਲਗਾਇਆ ।

ਖਹਿਰਾ ਤੇ ਗੰਭੀਰ ਇਲਜ਼ਾਮ

ਸਰਬਜੀਤ ਕੌਣ ਮਾਣੂਕੇ ਨੇ ਸੁਖਪਾਲ ਸਿੰਘ ਖਹਿਰਾ ਤੋਂ ਪੁੱਛਿਆ ਕਿ ਰਾਮਗੜ੍ਹ ਵਾਲੇ ਘਰ ਦੇ ਕੋਲ ਵਾਲੀ ਸੜਕ ਕਿੱਥੇ ਹੈ। ਕੀ ਉਹ ਪਿੰਡ ਵਾਲਿਆਂ ਦੇ ਲਈ ਸੜਕ ਬਣਵਾਉਣਗੇ। ਕਿਉਂਕਿ ਇਸ ਸੜਕ ਬਾਰੇ ਪਿੰਡ ਵਾਲਿਆਂ ਨੇ ਉਨ੍ਹਾਂ ਨੂੰ ਦੱਸਿਆ ਹੈ ਕਿ ਖਹਿਰਾ ਨੇ ਉਸ ਘਰ ਨੂੰ ਆਪਣੇ ਘਰ ਵਿੱਚ ਸ਼ਾਮਲ ਕਰ ਲਿਆ ਹੈ । ਲੈਡ ਰੈਵਿਨਿਊ ਐਕਟ 1972 ਦੀ ਉਲੰਘਣਾ ਉਨ੍ਹਾਂ ਨੇ ਉਸ ਥਾਂ ‘ਤੇ ਕੀਤੀ ਜਿੱਥੇ ਪਾਣੀ ਹੋਵੇ। ਉੱਥੇ 17 ਕਿਲੇ ਤੋਂ ਵੱਧ ਜ਼ਮੀਨ ਨਹੀਂ ਰੱਖੀ ਜਾ ਸਕਦੀ ਹੈ। ਉਨ੍ਹਾਂ ਨੇ ਪੁੱਛਿਆ ਕਿ ਖਹਿਰਾ ਕੋਲ 51 ਕਿਲੇ ਜ਼ਮੀਨ ਕਿੱਥੋਂ ਆਈ ? ਉਨ੍ਹਾਂ ਨੇ ਮੀਡੀਆ ਨੂੰ ਕਿਹਾ ਕਿ ਉਹ ਖਹਿਰਾ ਤੋਂ ਸਵਾਲ ਪੁੱਛਣ। ਮਾਣੂਕੇ ਨੇ ਕਿਹਾ ਭਗਵੰਤ ਮਾਨ ਨੇ ਕੇਂਦਰ ਤੋਂ ਹੱਕ ਲੈਣ ਲਈ ਸਪੈਸ਼ਲ ਸੈਸ਼ਨ ਬੁਲਾਇਆ ਹੈ ਪਰ ਵਿਰੋਧੀ ਧਿਰ ਗੈਰ ਜ਼ਰੂਰੀ ਮੁੱਦੇ ਚੁੱਕ ਕੇ ਧਿਆਨ ਭਟਕਾ ਰਿਹਾ ਹੈ।

ਮਾਣੂਕੇ ਨੇ ਸੁਖਪਾਲ ਸਿੰਘ ਖਹਿਰਾ ‘ਤੇ ਨਸ਼ਾ ਤਸਕਰਾਂ ਨਾਲ ਦੋਸਤੀ ਤਾਂ ਇਲਜ਼ਾਮ ਲਗਾਇਆ, ਉਨ੍ਹਾਂ ਕਿਹਾ ਖਹਿਰਾ ਜਿਸ ਦੋਸਤ ਦੀ ਗੱਲ ਕਹਿੰਦੇ ਹਨ, ਉਹ ਕੁੱਤੇ ਦੀ ਟੰਗ ਵਿੱਚ ਨਸ਼ੇ ਦੇ ਸਮੱਗਲਿੰਗ ਕਰਦਾ ਹੈ ਜਿਸ ਨੂੰ ਪੁਲਿਸ ਨੇ ਫੜਿਆ ਸੀ । ਉਨ੍ਹਾਂ ਨੇ ਖਹਿਰਾ ‘ਤੇ ਇਲਜ਼ਾਮ ਲਗਾਉਂਦੇ ਹੋਏ ਕਿਹਾ ਕਿ ਉਨ੍ਹਾਂ ਦਾ ਇੱਕ ਜਿਗਰੀ ਦੋਸਤ ਅਤੇ ਬਿਜਨੈਸ ਪਾਟਨਰ ਵਿਧਾਨਸਭਾ ਵਿੱਚ ਸਾਲ ਸ਼ੋਰ ਮਚਾਉਂਦਾ ਰਿਹਾ। ਉਹ ਪੁੱਛ ਰਿਹਾ ਹੈ ਖਹਿਰਾ ਨੇ ਜੋ ਕੋਠੀ ਕਿਰਾਏ ‘ਤੇ ਲਈ,ਉਸ ਦਾ ਮਾਲਿਕ ਕੌਣ ਹੈ ? ਖਹਿਰਾ ਉਸ ਦਾ ਮਾਲਿਕ ਕਿਵੇ ਬਣ ਗਿਆ ? ਕੀ ਉਸ ਕੋਠੀ ਦੀ ਕੀਮਤ 16 ਲੱਖ ਹੋ ਸਕਦੀ ਹੈ ? ਮਾਣੂਕੇ ਨੇ ਕਿਹਾ ਜੇਕਰ ਇਹ ਸੱਚ ਹੈ ਤਾਂ ਕੋਠੀ ਦੇ ਅਸਲੀ ਮਾਲਿਕ ਤੋਂ ਰਜਿਸਟ੍ਰੀ ਕਿਉਂ ਨਹੀਂ ਕਰਵਾਈ ? ਕੋਰਟ ਕਿਉਂ ਭਜਨਾ ਪਿਆ । ਖਹਿਰਾ ਨੇ ਉਨ੍ਹਾਂ ਵਾਂਗ ਕੋਠੀ ਦੀ ਚਾਬੀਆਂ ਕਿਉਂ ਨਹੀਂ ਵਾਪਸ ਕੀਤੀਆਂ ।

ਖਹਿਰਾ ਦਾ ਜਵਾਬ

ਆਪ ਵਿਧਾਇਕ ਸਰਬਜੀਤ ਕੌਰ ਮਾਣੂਕੇ ਦੇ ਸਵਾਲਾਂ ਦਾ ਜਵਾਬ ਸੁਖਪਾਲ ਸਿੰਘ ਖਹਿਰਾ ਨੇ ਦਿੰਦੇ ਹੋਏ ਕਿਹਾ ‘ਮੈਂ ਸਰਬਜੀਤ ਕੌਰ ਮਾਣੂਕੇ ਐਮ.ਐਲ.ਏ ਦੀ ਪੀ.ਸੀ. ਵੇਖੀ ਜੋ ਜਗਰਾਓਂ ਵਿਖੇ ਐਨ.ਆਰ.ਆਈ. ਦੇ ਘਰ ‘ਤੇ ਨਾਜਾਇਜ਼ ਕਬਜ਼ੇ ਦੀ ਗਲਤ ਕਾਰਵਾਈ ਤੋਂ ਮਾਨਸਿਕ ਤੌਰ ‘ਤੇ ਪਰੇਸ਼ਾਨ ਜਾਪ ਦੀ ਹੈ। ਖਹਿਰਾ ਨੇ ਕਿਹਾ ਮਾਣੂਕੇ ਆਪ ਇਲਜ਼ਾਮਾਂ ਵਿੱਚ ਘਿਰੀ ਸੀ ਉਨ੍ਹਾਂ ਨੇ ਬਿਨਾਂ ਕਿਸੇ ਦਸਤਾਵੇਜ਼ੀ ਸਬੂਤ ਦੇ ਮੇਰੇ ‘ਤੇ ਬਿਲਕੁਲ ਝੂਠੇ ਅਤੇ ਬੇਬੁਨਿਆਦ ਇਲਜ਼ਾਮ ਲਗਾਏ। ਮਾਣੂਕੇ ਨੇ ਜਿਸ ਜ਼ਮੀਨ ਦਾ ਇਲਜ਼ਾਮ ਲਾਇਆ ਹੈ ਉਹ ਜੱਦੀ ਹੈ,ਮੈਂ ਕਦੇ ਵੀ ਆਪਣੇ ਚੰਡੀਗੜ੍ਹ ਵਾਲੇ ਮਕਾਨ ਵਿੱਚ ਕਿਰਾਏਦਾਰ ਨਹੀਂ ਸੀ,ਇਹ ਸਿਰਫ਼ ਮੇਰੀ ਜਾਇਜ਼ ਜਾਇਦਾਦ ਹੈ ਅਤੇ ਮੇਰਾ ਕਿਸੇ ਵੀ ਤਰ੍ਹਾਂ ਨਾਲ ਜਗਰਾਓਂ ਦੇ ਕਿਸੇ ਵੀ ਨਸ਼ੇ ਦੇ ਵਪਾਰੀ ਨਾਲ ਕੋਈ ਸਬੰਧ ਨਹੀਂ ਹੈ ਅਤੇ ਜੋ ਵੀ ਸਿਆਸੀ ਤੌਰ ‘ਤੇ ਪ੍ਰੇਰਿਤ Ndps ਦਾ ਕੇਸ ਦਰਜ ਕੀਤਾ ਗਿਆ ਸੀ,ਸੁਪਰੀਮ ਕੋਰਟ ਨੇ ਇਸ ਨੂੰ ਰੱਦ ਕਰ ਦਿੱਤਾ ਗਿਆ ਹੈ। ਇਸ ਦੇ ਬਾਵਜੂਦ ਮੈਂ ਆਪਣੇ ਆਪ ਨੂੰ ਸੀਬੀਆਈ ਜਾਂਚ ਦੀ ਪੇਸ਼ਕਸ਼ ਕਰਦਾ ਹਾਂ ਅਤੇ ਉਸ ਨੂੰ ਅਤੇ ਦਾਗੀ ਮੰਤਰੀ ਕਟਾਰੂਚਕ ਨੂੰ ਮੇਰੀ ਪੇਸ਼ਕਸ਼ ਨੂੰ ਤੁਰੰਤ ਸਵੀਕਾਰ ਕਰਨ ਲਈ ਚੁਣੌਤੀ ਦਿੰਦਾ ਹਾਂ,ਜੇਕਰ ਉਹ ਅਤੇ ਕਟਾਰੂਚਕ ਮੇਰੀ ਚੁਣੌਤੀ ਨੂੰ ਸਵੀਕਾਰ ਨਹੀਂ ਕਰਦੇ ਹਨ ਤਾਂ ਇਹ ਮੰਨਿਆ ਜਾਵੇਗਾ ਕਿ ਉਹ ਜ਼ਮੀਨ ਹੜੱਪਣ ਵਾਲੇ ਮਾਫੀਆ ਦਾ ਹਿੱਸਾ ਅਤੇ ਪਾਰਸਲ ਹੈ। ਕਰਮ ਸਿੰਘ ਵਰਗੇ ਨਾਪਾਕ ਲੋਕ ਜੋ ਅਸਲ ਵਿੱਚ ਐਨਆਰਆਈ ਜਾਇਦਾਦਾਂ ਹੜੱਪਣ ਲਈ ਉਸਦਾ ਫਰੰਟਮੈਨ ਹੈ ਅਤੇ ਕਟਾਰੂਚੱਕ ਨੇ ਲੜਕੇ ਨਾਲ ਜਿਨਸੀ ਬਦਸਲੂਕੀ ਨੂੰ ਸਵੀਕਾਰ ਕੀਤਾ’ ।