India Punjab

ਲਖੀਮਪੁਰ ਖੀਰੀ ਕਾਂਡ: ਕੀ ਨੇਪਾਲ ਭੱਜ ਗਿਆ ਹੈ ਦੋਸ਼ੀ ਆਸ਼ੀਸ਼ ਮਿਸ਼ਰਾ

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):- ਸੰਯੁਕਤ ਕਿਸਾਨ ਮੋਰਚਾ ਨੇ ਇਕ ਪ੍ਰੈਸ ਬਿਆਨ ਜਾਰੀ ਕਰਕੇ ਕਿਹਾ ਹੈ ਕਿ ਸੰਮਨ ਜਾਰੀ ਹੋਣ ਤੋਂ ਬਾਅਦ ਵੀ ਆਸ਼ੀਸ਼ ਮਿਸ਼ਰਾ ਦਾ ਕੋਈ ਥਹੁ ਪਤਾ ਨਹੀਂ ਲੱਗਿਆ ਹੈ, ਜਦੋਂ ਕਿ ਉਹ ਲਗਾਤਾਰ ਆਪਣੇ ਟਿਕਾਣੇ ਬਦਲ ਰਿਹਾ ਹੈ। ਕਿਸਾਨ ਮੋਰਚਾ ਨੇ ਕਿਹਾ ਕਿ ਲਖੀਮਪੁਰ ਖੀਰੀ ਕਤਲ ਕਾਂਡ ਵਿਚ ਫਰਾਰ ਆਸ਼ੀਸ਼ ਮਿਸ਼ਰਾ, ਸੁਮਿਤ ਜਾਇਸਵਾਲ, ਅੰਕਿਤ ਦਾਸ ਤੇ ਹੋਰਾਂ ਦੀ ਗ੍ਰਿਫਤਾਰੀ ਨਾ ਹੋਣੀ ਗੰਭੀਰ ਵਿਸ਼ਾ ਹੈ। ਯੂਪੀ ਸਰਕਾਰ ਤੇ ਅਜੈ ਮਿਸ਼ਰਾ ਟੋਨੀ ਇਹ ਯਕੀਨੀ ਕਰਨ ਲਈ ਸੁਰੱਖਿਆਤਮਕ ਰਣਨੀਤੀ ਕਰ ਰਹੇ ਹਨ ਕਿ ਆਸ਼ੀਸ਼ ਮਿਸ਼ਰਾ ਪਕੜ ਤੋਂ ਬਾਹਰ ਹੈ।

ਮੋਰਚਾ ਨੇ ਕਿਹਾ ਹੈ ਕਿ ਬੇਸ਼ੱਕ ਸੁਮਿਤ ਜਾਇਸਵਾਲ ਥਾਰ ਗੱਡੀ ਚੋਂ ਸਪਸ਼ਟ ਰੂਪ ਵਿਚ ਭੱਜਦੇ ਵੀ ਦੇਖੇ ਗਏ ਹਨ। ਕਿਸਾਨ ਮੋਰਚਾ ਨੇ ਮੰਗ ਕੀਤੀ ਹੈ ਕਿ ਇਸ ਕਤਲੇਆਮ ਦੇ ਸਾਰੇ ਦੋਸ਼ੀ ਬਿਨਾਂ ਦੇਰੀ ਫੜੇ ਜਾਣੇ ਚਾਹੀਦੇ ਹਨ। ਹਾਲਾਂਕਿ ਇਹ ਵੀ ਖਬਰ ਆ ਰਹੀ ਹੈ ਕਿ ਆਸ਼ੀਸ਼ ਆਪਣੀਆਂ ਲੋਕੇਸ਼ਨਾਂ ਲਗਾਤਾਰ ਬਦਲ ਰਿਹਾ ਹੈ ਤੇ ਹੁਣ ਤਾਜਾ ਲੋਕੇਸ਼ਨ ਨੇਪਾਲ ਦੀ ਆ ਰਹੀ ਹੈ।