Punjab

ਰੇਲ ਰੋਕੋ ਸਫਲ ਹੋਣ ਤੋਂ ਬਾਅਦ SKM ਨੇ MSP ਕਮੇਟੀ ਤੋਂ ਇਸ ਅਧਿਕਾਰੀ ਨੂੰ ਹਟਾਉਣ ਦੀ ਕੀਤੀ ਮੰਗ

ਬਠਿੰਡਾ-ਦਿੱਲੀ-ਫਿਰੋਜ਼ਪੁਰ-ਲੁਧਿਆਣਾ ਰੇਲ ਰੂਟ ਕਿਸਾਨਾਂ ਦੇ ਪ੍ਰਦਰਸ਼ਨ ਦੀ ਵਜ੍ਹਾ ਕਰਕੇ ਪ੍ਰਭਾਵਿਤ ਰਿਹਾ

ਦ ਖ਼ਾਲਸ ਬਿਊਰੋ : ਸੰਯੁਕਤ ਕਿਸਾਨ ਮੋਰਚੇ ਵੱਲੋਂ MSP ਦੇ ਕਾਨੂੰਨਨ ਹੱਕ ਅਤੇ ਲਖੀਮਪੁਰ ਖੀਰੀ ਕਾਂ ਡ ਦੇ ਨਿਰਦੋਸ਼ ਕਿਸਾਨਾਂ ਨੂੰ ਇਨਸਾਫ਼ ਦੇਣ ਪੰਜਾਬ ਭਰ’ਚ ਰੇਲਾਂ ਦਾ ਚੱਕਾ ਜਾਮ ਕੀਤਾ ਗਿਆ ਸੀ। ਸਵੇਰੇ 11 ਵਜੇ ਤੋਂ ਤਿੰਨ ਵਜੇ ਤੱਕ ਰੇਲਵੇ ਦਾ ਚੱਕਾ ਜਾਮ ਕੀਤਾ ਗਿਆ ਜਿਸ ਕਾਰਨ ਸੂਬੇ ਅੰਦਰਲੇ ਸਾਰੇ ਰੇਲ ਮਾਰਗਾਂ ‘ਤੇ ਰੇਲ ਆਵਾਜਾਈ ਠੱਪ ਹੋ ਕੇ ਰਹਿ ਗਈ।

ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਨੇ ਦਿੱਲੀ -ਅੰਮ੍ਰਿਤਸਰ ,ਜਲੰਧਰ -ਜੰਮੂ ਤਵੀ,ਲੁਧਿਆਣਾ-ਹਿਸਾਰ ਰੇਲ ਰੂਟ ਪੂਰੀ ਤਰ੍ਹਾਂ ਨਾਲ ਠੱਪ ਕਰ ਦਿੱਤਾ ਸੀ।

SKM ਵੱਲੋਂ ਬਿਆਨ ਜਾਰੀ ਕਰਦਿਆਂ ਰਮਿੰਦਰ ਸਿੰਘ ਪਟਿਆਲਾ ਨੇ ਕਿਹਾ ਕਿ ਕੇਂਦਰ ਦੀ ਮੋਦੀ ਹਕੂਮਤ ਘੱਟੋ ਘੱਟ ਸਮਰਥਨ ਮੁੱਲ ਦੀ ਕਾਨੂੰਨੀ ਗਰੰਟੀ ਦੇਣ ਦੀ ਬਜਾਏ ਖੇਤੀ ਕਾਨੂੰਨਾਂ ਨੂੰ ਮੁੜ ਲਿਆਉਣ ਦੀ ਟੇਢੇ ਢੰਗ ਨਾਲ ਤਿਆਰੀ ਕਰ ਰਹੀ ਹੈ।

SKM ਨੇ ਅਗਰਵਾਲ ਨੂੰ ਹਟਾਉਣ ਦੀ ਮੰਗ ਕੀਤੀ

SKM ਨੇ ਮੰਗ ਕੀਤੀ ਕਿ ਸਰਕਾਰ MSP ਦੀ ਕਮੇਟੀ ਦੇ ਮੁਖੀ ਖੇਤੀਬਾੜੀ ਸਕੱਤਰ ਸੰਜੇ ਅਗਰਵਾਲ ਨੂੰ ਹਟਾਏ ਕਿਉਂਕਿ ਉਨ੍ਹਾਂ ਦੇ ਦਸਤਖਤਾਂ ਹੇਠ ਖੇਤੀ ਆਰਡੀਨੈਂਸ ਆਏ ਸਨ ਅਤੇ ਸੰਜੇ ਅਗਰਵਾਲ ਹੀ ਸੰਯੁਕਤ ਕਿਸਾਨ ਮੋਰਚੇ ਨਾਲ 11 ਦੌਰ ਦੀਆਂ ਮੀਟਿੰਗਾਂ ਦੇ ਵਿੱਚ ਗੱਲਬਾਤ ਮੁੱਖ ਤੌਰ ‘ਤੇ ਕਰਦੇ ਸਨ।

SKM ਨੇ ਕਿਹਾ ਘੱਟੋ ਘੱਟ ਸਮਰਥਨ ਮੁੱਲ ਦੀ ਕਾਨੂੰਨੀ ਗਾਰੰਟੀ ਤੇ ਸਵਾਮੀਨਾਥਨ ਕਮਿਸ਼ਨ ਦੇ ਫਾਰਮੂਲੇ ਤਹਿਤ ਫ਼ਸਲਾਂ ਦੇ ਭਾਅ ਤੱਕ ਲੜਾਈ ਜਾਰੀ ਰਹੇਗੀ। ਕਿਸਾਨ ਜਥੇਬੰਦੀਆਂ ਨੇ ਕਿਹਾ ਲਖੀਮਪੁਰੀ ਕਾਂ ਡ ਦੇ ਸ਼ ਹੀਦਾਂ ਦੀ ਸ਼ਹਾਦਤ ਕਰਕੇ ਹੀ ਦਿੱਲੀ ਮੋਰਚਾ ਫਤਿਹ ਹੋਇਆ ਸੀ। ਉਸ ਕਾਂ ਡ ਦੇ ਨਿਰਦੋਸ਼ ਕਿਸਾਨਾਂ ਨੂੰ ਇਨਸਾਫ ਦਿਵਾਉਣਾ ਮੋਰਚੇ ਦਾ ਪ੍ਰਮੁੱਖ ਅਜੰਡਾ ਹੈ ਪਰ ਕੇਂਦਰ ਦੀ ਮੋਦੀ ਹਕੂਮਤ ਲਖੀਮਪੁਰ ਖੀਰੀ ਕਾਂਡ ਦੇ ਦੋ ਸ਼ੀਆਂ ਦੀ ਪਿੱਠ ‘ਤੇ ਖੜੀ ਹੈ ਅਤੇ ਗ੍ਰਹਿ ਰਾਜ ਮੰਤਰੀ ਅਜੇ ਮਿਸ਼ਰਾ ਟੈਨੀ ਨੂੰ ਅਜੇ ਤੱਕ ਕੈਬਨਿਟ ਵਿੱਚੋਂ ਬਰਖਾਸਤ ਨਹੀਂ ਕੀਤਾ ਗਿਆ।

ਲਖੀਮਪੁਰ ਖੀਰੀ ਕਾਂ ਡ ਦੇ ਗਵਾਹਾਂ ਉਪਰ ਵੀ ਲਗਾਤਾਰ ਹਮ ਲੇ ਹੋ ਰਹੇ ਹਨ, ਉਨ੍ਹਾਂ ਕਿਸਾਨ ਸੰਘਰਸ਼ ਦੌਰਾਨ ਕਿਸਾਨਾਂ ਉੱਤੇ ਦਰਜ ਕੀਤੇ ਝੂਠੇ ਪੁਲਿਸ ਕੇਸ ਤੁਰੰਤ ਰੱਦ ਕਰਨ ਸਮੇਤ ਸ਼ਹੀ ਦ ਹੋਏ ਕਿਸਾਨਾਂ ਦੇ ਵਾਰਸਾਂ ਨੂੰ ਮੁਆਵਜ਼ਾ ਅਤੇ ਨੌਕਰੀ ਦੇਣ ਦੀ ਮੰਗ ਵੀ ਕੀਤੀ ਹੈ।