ਸੰਤ ਜਰਨੈਲ ਸਿੰਘ ਭਿੰਡਰਾਵਾਲੇ ਦੀਆਂ ਤਸਵੀਰਾਂ ਬੱਸਾਂ ਤੋਂ ਹਟਾਈਆ ਗਈਆਂ
‘ਦ ਖ਼ਾਲਸ ਬਿਊਰੋ : ਪੀਆਰਟੀਸੀ ਦੀਆਂ ਬੱਸਾਂ ਤੋਂ ਸੰਤ ਜਰਨੈਲ ਸਿੰਘ ਭਿੰਡਰਾਵਾਲਿਆਂ ਦੀਆਂ ਤਸਵੀਰਾਂ ਹਟਾਉਣ ਦੇ ਨਿਰਦੇਸ਼ ਤੋਂ ਬਾਅਦ ਹੁਣ ਇਸ ‘ਤੇ ਕਾਰਵਾਈ ਸ਼ੁਰੂ ਹੋ ਗਈ ਹੈ। ਪੁਲਿਸ ਵੱਲੋਂ ਅਣਪਛਾਤਿਆਂ ‘ਤੇ ਕੇਸ ਦਰਜ ਕੀਤਾ ਗਿਆ ਹੈ ਅਤੇ ਸੀਨੀਅਰ ਪੁ ਲਿਸ ਅਧਿਕਾਰੀਆਂ ਨੇ ਸੰਤ ਜਰਨੈਲ ਸਿੰਘ ਦੀਆਂ ਤਸਵੀਰਾਂ ਹਟਾਉਣ ਦੇ ਹੁਕਮ ਦਿੱਤੇ ਸਨ। ਇਸ ਤੋਂ ਇਲਾਵਾ ਕਈ ਬੱਸਾਂ ‘ਤੇ ਲੱਗੀਆਂ ਸਿੱਧੂ ਮੂਸੇਵਾਲਾ ਦੀਆਂ ਤਸਵੀਰਾਂ ਵੀ ਹਟਾ ਲਈਆਂ ਗਈਆਂ ਹਨ। ਉਧਰ ਸਿੱਖ ਜਥੇਬੰਦੀਆਂ ਨੇ ਇਸ ਦਾ ਸਖ਼ਤ ਵਿਰੋਧ ਸ਼ੁਰੂ ਕਰ ਦਿੱਤਾ ਹੈ।
PRTC ਦੀਆਂ ਕੁੱਝ ਬੱਸਾਂ ਦੇ ਸ਼ੀਸ਼ਿਆਂ ‘ਤੇ ਸੰਤ ਜਰਨੈਲ ਸਿੰਘ ਭਿੰਡਰਾਵਾਲਿਆਂ ਦੀ ਤਸਵੀਰ ਲੱਗੀ ਸੀ। ਮਾਮਲਾ ਸਾਹਮਣੇ ਆਉਣ ਤੋਂ ਬਾਅਦ ਪੁ ਲਿਸ ਹਰਕਤ ਵਿੱਚ ਆਈ ਅਤੇ PRTC ਨੂੰ ਪੱਤਰ ਲਿਖ ਕੇ ਬਰਨਾਲਾ ਅਤੇ ਬਠਿੰਡਾ ਡਿਪੂਆਂ ਦੀਆਂ ਬੱਸਾਂ ਦੇ ਨੰਬਰ ਦੇ ਕੇ ਤਸਵੀਰਾਂ ਹਟਾਉਣ ਦੇ ਨਿਰਦੇਸ਼ ਦਿੱਤੇ। ਕੁੱਝ ਬੱਸ ਡਰਾਇਵਰਾਂ ਨੇ ਧੁੱਪ ਤੋਂ ਬਚਣ ਦੇ ਲਈ ਫਰੰਟ ਸ਼ੀਸ਼ੇ ‘ਤੇ ਤਸਵੀਰਾਂ ਲਗਾਇਆਂ ਸਨ । ਪੁਲਿਸ ਨੂੰ ਇਹ ਵੀ ਜਾਣਕਾਰੀ ਮਿਲੀ ਹੈ ਕਿ ਪਟਿਆਲਾ,ਚੰਡੀਗੜ੍ਹ, ਸੰਗਰੂਰ ਅਤੇ ਫਰੀਦਕੋਟ ਦੇ ਡਿਪੂਆਂ ਤੋਂ ਚੱਲਣ ਵਾਲੀ ਬੱਸਾਂ ‘ਤੇ ਵੀ ਸੰਤ ਜਰਨੈਲ ਸਿੰਘ ਦੀਆਂ ਤਸਵੀਰਾਂ ਲੱਗੀਆਂ ਸਨ ਜਿਸ ਨੂੰ ਹਟਾਉਣ ਦੇ ਹੁਣ ਹੁਕਮ ਦਿੱਤੇ ਗਏ ਹਨ।
PRTC ਦੀ ਸਫਾਈ
ਪੀਆਰਟੀਸੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕੀ ਜ਼ਿਆਦਾਤਰ ਬੱਸਾਂ ਤੋਂ ਸੰਤ ਜਰਨੈਲ ਸਿੰਘ ਭਿੰਡਰਾਵਾਲਿਆਂ ਦੀਆਂ ਤਸਵੀਰਾਂ ਨੂੰ ਹਟਾ ਲਿਆ ਗਿਆ ਹੈ ਅਤੇ ਬਾਕੀਆਂ ਦੀ ਪਛਾਣ ਕੀਤੀ ਜਾ ਰਹੀ ਹੈ। PRTC ਦੇ ਅਧਿਕਾਰੀਆਂ ਨੇ ਕਿਹਾ ਹੁਣ ਇਸ ਦੀ ਜਾਂਚ ਕੀਤੀ ਜਾਵੇਗੀ । PRTC ਨੇ ਸੰਤ ਜਰਨੈਲ ਸਿੰਘ ਭਿੰਡਰਾਵਾਲਿਆਂ ਦੇ ਨਾਲ ਸਿੱਧੂ ਮੂਸੇਵਾਲਾ ਦੀਆਂ ਤਸਵੀਰਾਂ ਵੀ ਹਟਾ ਦਿੱਤੀਆਂ ਗਈਆਂ ਹਨ।
ਤਸਵੀਰਾਂ ਹਟਾਉਣ ਦਾ ਵਿਰੋਧ
ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਰ ਦੇ ਜਰਨਲ ਸਕੱਤਰ ਜਸਕਰਨ ਸਿੰਘ ਨੇ ਪੁਲਿਸ ਵਿਭਾਗ ਦੇ ਹੁਕਮਾਂ ਦਾ ਵਿਰੋਧ ਕੀਤਾ ਹੈ,ਉਨ੍ਹਾਂ ਨੇ ਕਿਹਾ ਸੰਤ ਜਰਨੈਲ ਸਿੰਘ ਭਿੰਡਰਾਵਾਲਿਆਂ ਦੀ ਤਸਵੀਰ ਹਟਾਉਣਾ ਗਲਤ ਹੈ ਅਤੇ ਉਹ ਇਸ ਦਾ ਸਖ਼ਤ ਸ਼ਬਦਾਂ ਵਿੱਚ ਵਿਰੋਧ ਕਰਦੇ ਹਨ।