India Punjab

ਕੇਂਦਰੀ ਮੰਤਰੀ ਨੇ ਕਿਸਾਨ ਅੰਦੋਲਨ ਉੱਤੇ ਕਹਿ ਦਿੱਤੀਆਂ ਚੁੱਭਵੀਆਂ ਗੱਲਾਂ

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):-ਖੇਤੀ ਕਾਨੂੰਨਾਂ ਦੇ ਖਿਲਾਫ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਖਿਲਾਫ ਕੇਂਦਰੀ ਮੰਤਰੀ ਸੰਜੀਵ ਬਾਲਿਆਨ ਨੇ ਬਿਆਨ ਦਿੱਤਾ ਹੈ। ਬਾਲਿਆਨ ਨੇ ਕਿਹਾ ਕਿ ਕਿਸਾਨ ਉਨ੍ਹਾਂ ਸੂਬਿਆਂ ਵਿੱਚ ਹੀ ਰੈਲੀਆਂ ਕਰ ਰਹੇ ਹਨ, ਜਿੱਥੇ ਵੋਟਾਂ ਪੈਣੀਆਂ ਹਨ। ਹੁਣ ਇਹ ਮਾਮਲਾ ਰਾਜਨੀਤਕ ਹੋ ਚੁੱਕਾ ਹੈ।ਹਰਿਆਣਾ ਵਿੱਚ ਵੋਟਾਂ ਨਹੀਂ ਹਨ, ਤਾਂ ਇੱਥੇ ਰੈਲੀਆਂ ਨਹੀਂ ਹੋ ਰਹੀਆਂ। ਉਨ੍ਹਾਂ ਦੋਸ਼ ਲਾਇਆ ਕਿ ਕਿਸਾਨਾਂ ਨੂੰ ਵਿਰੋਧੀ ਦਲ ਵਰਤ ਰਹੇ ਹਨ।

ਬਾਲਿਆਨ ਨੇ ਕਿਹਾ ਕਿ ਮੁਜ਼ੱਫਰਨਗਰ ਦੀ ਰੈਲੀ ਹੋਵੇ ਜਾਂ ਫਿਰ ਦੇਸ਼ ਵਿੱਚ ਕਿਤੇ ਰੈਲੀ ਹੋਣੀ ਹੋਵੇ, ਸਮਾਜਵਾਦੀ ਪਾਰਟੀ ਤੇ ਰਾਸ਼ਟਰੀ ਲੋਕ ਦਲ ਵਰਗੇ ਵਿਰੋਧੀ ਦਲ ਕਿਸਾਨਾਂ ਨੂੰ ਸਾਧਨ ਮੁਹੱਈਆ ਕਰਵਾ ਰਹੇ ਹਨ।ਬੀਜੇਪੀ ਦਾ ਭਵਿੱਖ ਜਨਤਾ ਦੇ ਹੱਥ ਵਿੱਚ ਹੈ ਪਰ ਜਦੋਂ ਰੈਲੀਆਂ ਵਿੱਚ ਹੋਰ ਕਿਸੇ ਪਾਰਟੀ ਦੇ ਝੰਡੇ ਦੇਖਣਗੇ ਤਾਂ ਮਸਲਾ ਸਮਝ ਜਾਣਗੇ।ਬਾਲਿਆਨ ਨੇ ਕਿਹਾ ਕਿ ਸਰਕਾਰ ਚਾਹੁੰਦੀ ਹੈ ਕਿ ਖੇਤੀ ਕਾਨੂੰਨਾਂ ‘ਤੇ ਗੱਲਬਾਤ ਹੋਵੇ ਤੇ ਕਾਨੂੰਨ ਵਾਪਸੀ ਦੀ ਥਾਂ, ਕਾਨੂੰਨਾਂ ਵਿੱਚ ਸੋਧ ਉੱਤੇ ਚਰਚਾ ਹੋਵੇ।ਸਰਕਾਰ ਇਹ ਵੀ ਚਾਹੁੰਦੀ ਹੈ ਕਿ ਕਿਸਾਨ 9 ਮਹੀਨੇ ਤੋਂ ਦਿੱਲੀ ਦੀਆਂ ਬਰੂਹਾਂ ਉੱਤੇ ਹਨ, ਇੱਥੋ ਜਰੂਰ ਕੁੱਝ ਨਾ ਕੁੱਝ ਲੈ ਕੇ ਜਾਣ।