ਬਿਉਰੋ ਰਿਪੋਰਟ – 100 ਗਰਾਮ ਭਾਰ ਜ਼ਿਆਦਾ ਹੋਣ ਦੀ ਵਜ੍ਹਾ ਕਰਕੇ ਮੈਡਲ ਤੋਂ ਖੁੰਝ ਜਾਣ ‘ਤੇ ਵਿਨੇਸ਼ ਫੋਗਾਟ (VINESH PHOGAT) ਨਾਲ ਪੂਰਾ ਦੇਸ਼ ਖੜਾ ਹੋ ਰਿਹਾ ਹੈ, ਅਜਿਹੇ ਵਿੱਚ ਸਾਬਕਾ ਬੈਟਮਿੰਟਨ ਖਿਡਾਰਣ ਅਤੇ ਬੀਜੇਪੀ ਆਗੂ ਸਾਨੀਆ ਨੇਹਵਾਲ (SANIA NEHWAL) ਦਾ ਹੈਰਾਨ ਕਰਨ ਵਾਲਾ ਬਿਆਨ ਸਾਹਮਣੇ ਆਇਆ ਹੈ। ਉਨ੍ਹਾਂ ਕਿਹਾ ਗਲਤੀ ਵਿਨੇਸ਼ ਫੋਗਾਟ ਤੋਂ ਹੋਈ ਹੈ, ਉਨ੍ਹਾਂ ਨੂੰ ਕਬੂਲ ਕਰ ਲੈਣਾ ਚਾਹੀਦਾ ਹੈ। ਉਹ ਕੋਈ ਪਹਿਲਾਂ ਓਲੰਪਿਕ ਨਹੀਂ ਖੇਡ ਰਹੇ ਸਨ, ਇਹ ਵਿਨੇਸ਼ ਫੋਗਾਟ ਦਾ ਤੀਜਾ ਓਲੰਪਿਕ ਸੀ।
ਸਾਨਿਆ ਨੇਹਵਾਲ ਨੇ ਕਿਹਾ ਐਥਲੀਟ ਹੋਣ ਦੇ ਨਾਤੇ ਉਨ੍ਹਾਂ ਨੂੰ ਨਿਯਮਾਂ ਬਾਰੇ ਜਾਣਕਾਰੀ ਹੋਣੀ ਚਾਹੀਦੀ ਸੀ। ਜੇਕਰ ਗਲਤੀ ਹੋਈ ਤਾਂ ਮੰਨ ਲੈਣਾ ਚਾਹੀਦਾ ਸੀ ਮੈਨੂੰ ਨਹੀਂ ਪਤਾ ਆਖਿਰ ਕੀ ਹੋਇਆ ਹੈ, ਮੈਂ ਹੁਣ ਤੱਕ ਇਸ ਸਟੇਜ ‘ਤੇ ਕਿਸੇ ਨੂੰ ਭਲਵਾਨ ਨੂੰ ਡਿਸਕੁਆਲੀਫਾਈਨ ਹੁੰਦੇ ਨਹੀਂ ਵੇਖਿਆ ਹੈ। ਵਿਨੇਸ਼ ਫੋਗਾਟ ਤਜ਼ੁਰਬੇਕਾਰ ਖਿਡਾਰੀ ਹਨ, ਉਨ੍ਹਾਂ ਨੂੰ ਜ਼ਿੰਮੇਵਾਰੀ ਲੈਣੀ ਚਾਹੀਦੀ ਹੈ।
ਇਸ ਤੋਂ ਪਹਿਲਾਂ ਬੀਜੇਪੀ ਦੇ ਐੱਮਪੀ ਅਤੇ ਅਦਾਕਾਰਾ ਹੇਮਾ ਮਾਲਿਨੀ ਦਾ ਵੀ ਹੈਰਾਨ ਕਰਨ ਵਾਲਾ ਬਿਆਨ ਸਾਹਮਣੇ ਆਇਆ ਸੀ। ਉਨ੍ਹਾਂ ਨੇ ਕਿਹਾ ਸੀ ਇਹ ਬਹੁਤ ਹੀ ਹੈਰਾਨ ਕਰਨ ਵਾਲੀ ਅਜੀਬ ਗੱਲ ਹੈ ਕਿ 100 ਗਰਾਮ ਦੀ ਵਜ੍ਹਾ ਕਰਕੇ ਡਿਸਕੁਆਲੀਫਾਈ ਕਰ ਦਿੱਤਾ ਗਿਆ। ਆਪਣੇ ਭਾਰ ਨੂੰ ਠੀਕ ਰੱਖਣਾ ਕਿੰਨਾ ਜ਼ਰੂਰੀ ਹੈ, ਔਰਤਾਂ ਨੂੰ ਇਸ ਤੋਂ ਸਬਕ ਲੈਣਾ ਚਾਹੀਦਾ ਹੈ। ਸਿਰਫ਼ 100 ਗਰਾਮ ਬਹੁਤ ਅਹਿਮ ਹੈ। ਇਸ ਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਨੇ ਲਿਖਿਆ ‘ਤੁਸੀਂ ਕੀ ਬੋਲ ਰਹੇ ਹੋ’
ਉਧਰ ਅਦਾਕਾਰਾ ਸਵਰਾ ਭਾਸਕਰ ਨੇ ਸੋਸ਼ਲ ਮੀਡੀਆ ‘ਤੇ ਲਿਖਿਆ ‘100 ਗਰਾਮ ਓਵਰ ਵੇਟ ਵਾਲੀ ਸਟੋਰੀ ਤੇ ਕਿਸ ਨੂੰ ਯਕੀਨ ਹੈ? ਅਦਾਕਾਰ ਹੂਮਾ ਕੁਰੈਸ਼ੀ ਨੇ ਕਿਹਾ ‘ਪਲੀਜ਼ ਕਹਿ ਦਿਉ ਕੁਝ ਕੀਤਾ ਜਾ ਸਕਦਾ ਹੈ, ਉਨ੍ਹਾਂ ਨੂੰ ਲੜਨ ਦੇਣਾ ਹੀ ਹੋਵੇਗਾ’।