India Punjab

ਮੂਸੇਵਾਲਾ ਦੇ ਪਿਤਾ ਨੇ IVF ਦੀ ਜਾਣਕਾਰੀ ਹਸਪਤਾਲ ਨੂੰ ਸੌਂਪੀ ! CM ਮਾਨ ਮਾਨ ਦੀ ਮਨਸ਼ਾ ‘ਤੇ ਚੁੱਕੇ ਗੰਭੀਰ ਸਵਾਲ

ਬਿਉਰੋ ਰਿਪੋਰਟ : IVF ਨਾਲ ਜੁੜੇ ਸਾਰੇ ਦਸਤਾਵੇਜ਼ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਅੱਜ ਹਸਪਤਾਲ ਵਿੱਚ ਜਮਾ ਕਰਵਾ ਦਿੱਤੇ ਹਨ । ਪਰ ਨਾਲ ਹੀ ਬਲਕੌਰ ਸਿੰਘ ਨੇ ਮਾਨ ਸਰਕਾਰ ਦੀ ਮਨਸ਼ਾ ‘ਤੇ ਸਵਾਲ ਖੜੇ ਕੀਤੇ ਹਨ । ਉਨ੍ਹਾਂ ਕਿਹਾ ਮੈਂ ਮੰਨ ਦਾ ਹਾਂ ਕਿ ਕੇਂਦਰ ਸਰਕਾਰ ਵੱਲੋਂ ਪੱਤਰ ਜਾਰੀ ਕੀਤਾ ਗਿਆ ਸੀ । ਪਰ ਸਿਹਤ ਮੰਤਰੀ ਨੂੰ ਪੱਤਰ ਬਾਰੇ ਬਾਰੇ ਪਤਾ ਸੀ ਉਨ੍ਹਾਂ ਨੇ ਹੀ ਮਾਨਸਾ ਦੇ ਸਿਵਲ ਸਰਜਨ ਨੂੰ ਭੇਜਿਆ ਹੈ । ਅਸੀਂ IVF ਵਿਦੇਸ਼ ਤੋ ਕਰਵਾਇਆ ਸੀ ਕਿਉਂਕਿ ਸਾਨੂੰ ਪਤਾ ਸੀ ਭਾਰਤ ਦੇ ਕਾਨੂੰਨ ਮੁਤਾਬਿਕ ਇਹ ਨਹੀਂ ਹੋ ਸਕਦਾ ਹੈ। ਮੈਂ ਆਉਂਦੇ ਹੀ ਮਾਨਸਾ ਦੇ ਪ੍ਰਾਇਮਰੀ ਕੇਂਦਰ ਨੂੰ ਪੂਰੀ ਜਾਣਕਾਰੀ ਦਿੱਤੀ ਸੀ । ਪਰ ਫਿਰ ਵੀ ਸਿਹਤ ਮਹਿਕਮੇ ਦੀ ਟੀਮ ਮੇਰੇ ਕੋਲ ਭੇਜੀ ਗਈ,ਬਿਨਾਂ ਮਾਨਸਾ ਦੇ ਸਿਵਲ ਹਸਪਤਾਲ ਤੋਂ ਪੁੱਛੇ । ਟੀਮ ਪੁੱਛ-ਗਿੱਛ ਕਰਨ ਲੱਗੀ ਕਿ ਅਲਟਰਾ ਸਾਊਂਡ ਕਿੱਥੇ ਹੋਇਆ ਹੈ,ਕਿਹੜੀ ਥਾਂ ਤੋਂ ਰੈਫਰ ਕੀਤਾ ਗਿਆ ਹੈ । ਹੁਣ ਤਾਂ 3 ਲੈਵਰ ਤੇ ਜਾਂਚ ਹੋਵੇਗੀ,ਇੱਕ ਟੀਮ ਚੰਡੀਗੜ੍ਹ ਤੋਂ ਆਵੇਗੀ । ਮੈਂ ਮੁੱਖ ਮੰਤਰੀ ਨੂੰ ਦੱਸਣਾ ਚਾਹੁੰਦਾ ਹਾਂ ਸਾਨੂੰ ਵੀ ਕਾਨੂੰਨ ਦਾ ਗਿਆਨ ਹੈ ਮੈਂ 10 ਦੇਸ਼ਾਂ ਦੇ ਕਾਨੂੰਨ ਬਾਰੇ ਦੱਸ ਸਕਦਾ ਹਾਂ ।

ਸਿੱਧੂ ਮੂਸੇਵਾਲਾ ਦੇ ਪਿਤਾ ਨੇ ਕਿਹਾ ਮੈਂ ਤਾਂ ਹੀ ਮੁੱਖ ਮੰਤਰੀ ਨੂੰ ਕਿਹਾ ਸੀ ਤੁਹਾਡੇ ਸਲਾਹਕਾਰ ਮਾੜੇ ਹਨ ਜੇਕਰ ਤੁਹਾਨੂੰ ਜਾਣਕਾਰੀ ਚਾਹੀਦੀ ਸੀ ਤਾਂ ਜ਼ਿਲ੍ਹਾਂ ਅਫਸਰਾਂ ਕੋਲੋ ਲੈ ਸਕਦੇ ਸੀ । ਸਾਦੇ ਕੱਪੜਿਆਂ ਵਿੱਚ ਸਰਕਾਰੀ ਅਧਿਕਾਰੀ ਸਾਡੇ ਪਿੱਛੇ ਬਠਿੰਡੇ ਹਸਪਤਾਲ ਵਿੱਚ ਨਾ ਪਹੁੰਚਦੇ, ਮਾਨਸਾ ਵਿਖੇ ਹੀ ਸਭ ਕੁੱਝ ਮਿਲ ਜਾਣਾ ਸੀ। ਪਿਤਾ ਬਲਕੌਰ ਸਿੰਘ ਨੇ ਕਿਹਾ ਜਦੋਂ ਮੇਰੇ ਪੁੱਤ ਦੀ ਜਾਨ ਨੂੰ ਖ਼ਤਰੇ ਦੀ ਚਿੱਠੀ ਸੈਂਟਰ ਤੋਂ ਆਈ ਸੀ ਉਦੋਂ ਭਗਵੰਤ ਮਾਨ ਸਰਕਾਰ ਕੋਲੋ ਕੁਝ ਨਹੀਂ ਕਰ ਹੋਇਆ, ਉਸਦੇ ਕਤਲ ਤੋਂ ਬਾਅਦ ਵਾਅਦਾ ਕਰ ਕੇ ਵੀ CM ਸਾਬ੍ਹ ਨਾ ਸਾਨੂੰ ਮਿਲੇ ਨਾ ਹੀ ਕੇਸ ਦੇ ਅਹਿਮ ਪਹਿਲੂਆਂ ‘ਤੇ ਅਦਾਲਤ ਦੇ ਹੁਕਮ ਮੰਨੇ ਜਾ ਰਹੇ। ਪਰ ਪਰਿਵਾਰ ਨੂੰ ਇੱਕ ਨਾਜ਼ੁਕ ਸਮੇਂ ‘ਤੇ ਤੰਗ ਪਰੇਸ਼ਾਨ ਕਰਨ ਲਈ 3 ਦਿਨ ਵੀ ਨਾ ਪਾ ਹੋਏ, ਸਾਨੂੰ ਹਸਪਤਾਲ ਤੋਂ ਛੁੱਟੀ ਵੀ ਨਾ ਲੈਣ ਦਿੱਤੀ ਗਈ।