ਬਿਉਰੋ ਰਿਪੋਰਟ : ਸੰਗਰੂਰ ਦੇ ਪਿੰਡ ਬੇਨੜਾ ਵਿੱਚ ਗਤਕੇ ਦੇ ਜੋਹਰ ਵਿਖਾਉਣ ਦੌਰਾਨ ਇੱਕ ਬਹੁਤ ਹੀ ਵੱਡਾ ਹਾਦਸਾ ਵਾਪਰ ਗਿਆ । ਹਾਲਾਂਕਿ ਗਨੀਮਤ ਇਹ ਰਹੀ ਹੀ ਸਮਾਂ ਰਹਿੰਦੇ ਲੋਕਾਂ ਨੇ ਗਤਕਾ ਖੇਡਣ ਵਾਲੇ ਨੂੰ ਬਚਾ ਲਿਆ । ਦਰਅਸਲ ਸ੍ਰੀ ਗੁਰੂ ਰਵੀਦਾਸ ਜੀ ਦੇ ਪ੍ਰਕਾਸ਼ ਦਿਹਾੜੇ ਮੌਕੇ ਪਿੰਡ ਵਿੱਚ ਨਗਰ ਕੀਰਤਨ ਕੱਢਿਆ ਜਾ ਰਿਹਾ ਸੀ । ਇਸੇ ਦੌਰਾਨ ਇੱਕ ਸਿੰਘ ਵੱਲੋਂ ਵੱਖ-ਵੱਖ ਸ਼ਸਤਰਾਂ ਦੇ ਨਾਲ ਜੋਹਰ ਵਿਖਾਈ ਜਾ ਰਹੇ ਸਨ । ਇਸੇ ਦੌਰਾਨ ਸਾਥੀ ਨੇ ਉਸ ਦੇ ਆਲੇ ਦੁਆਲੇ ਪੈਟਰੋਲ ਦਾ ਘੇਰਾ ਬਣਾਇਆ ਅਤੇ ਉਸ ਵਿੱਚ ਅੱਗ ਲੱਗਾ ਦਿੱਤੀ । ਜਿਵੇਂ ਹੀ ਉਸ ਸ਼ਖਸ ਨੇ ਅੱਗ ਲਗਾਈ,ਪੈਟਰੋਲ ਦੀ ਵਜ੍ਹਾ ਕਰਕੇ ਅੱਗ ਇੱਕ ਦਮ ਫੈਲੀ ਅਤੇ ਅੱਗ ਲਗਾਉਣ ਵਾਲੇ ਸ਼ਖਸ ਦਾ ਕੁਰਤਾ ਵੀ ਅੱਗ ਦੀ ਚੇਪਟ ਵਿੱਚ ਆ ਗਿਆ ।
ਜਿਸ ਤੋਂ ਬਾਅਦ ਅੱਗ ਦੀ ਚਪੇਟ ਵਿੱਚ ਆਉਣ ਨਾਲ ਸਖਸ ਇੱਥੇ ਉੱਥੇ ਭੱਜ ਦਾ ਹੋਇਆ ਵੀਡੀਓ ਵਿੱਚ ਵਿਖਾਈ ਦੇ ਰਿਹਾ ਹੈ । ਲੋਕਾਂ ਨੇ ਭੱਜ ‘ਤੇ ਉਸ ਦੇ ਸਰੀਰ ‘ਤੇ ਗਰਮ ਕੱਪੜਾ ਪਾਇਆ ਅਤੇ ਅੱਗ ਨੂੰ ਕਾਬੂ ਕੀਤਾ । ਰਾਹਤ ਦੀ ਗੱਲ ਇਹ ਹੈ ਕਿ ਉਸ ਨੂੰ ਕੁਝ ਹੀ ਸੱਟਾਂ ਲੱਗੀਆਂ ਹਨ ਮੌਕੇ ‘ਤੇ ਲੋਕਾਂ ਨੇ ਉਸ ਨੂੰ ਬਚਾ ਲਿਆ, ਨਹੀਂ ਤਾਂ ਜਾਨੀ ਨੁਕਸਾਨ ਵੀ ਹੋ ਸਕਦਾ ਸੀ ।
ਹਾਲਾਂਕਿ ਭੀੜ ਵਾਲੀ ਥਾਂ ‘ਤੇ ਅਜਿਹੇ ਕਰਤਬ ਵਿਖਾਉਣ ਤੋਂ ਬਚਣਾ ਚਾਹੀਦਾ ਹੈ । ਕਿਉਂਕਿ ਜਿਸ ਤਰ੍ਹਾਂ ਨਾਲ ਪੈਟਰੋਲ ਦੀ ਵਜ੍ਹਾ ਕਰਕੇ ਅੱਗ ਫੈਲੀ ਇਸ ਦੀ ਚਪੇਟ ਵਿੱਚ ਨਗਰ ਕੀਰਤਨ ਵਿੱਚ ਸ਼ਾਮਲ ਸੰਗਤ ਵੀ ਆ ਸਕਦੀ ਸੀ । ਜਿਹੜਾ ਨਿਹੰਗ ਸਿੰਘ ਕਰਤਬ ਵਿਖਾ ਰਿਹਾ ਸੀ ਉਸ ਨੇ ਵੀ ਖੁੱਲਾ ਕੁਰਤਾ ਪਾਇਆ ਸੀ । ਜਿਸ ਤਰ੍ਹਾਂ ਉਹ ਅੱਗ ਵਾਲੇ ਸਰਕਲ ਵਿੱਚ ਘੁੰਮ ਰਿਹਾ ਸੀ ਉਸ ਦੀ ਜਾਨ ਵੀ ਖਤਰਾਂ ਹੋ ਸਕਦਾ ਸੀ । ਜੇਕਰ ਅਜਿਹੇ ਕਰਤਬ ਨੂੰ ਸ਼ਾਮਲ ਵੀ ਕਰਨਾ ਹੈ ਤਾਂ ਮਾਹਿਰਾ ਦੀ ਦੇਖ-ਰੇਖ ਅਤੇ ਪੂਰੀ ਤਰ੍ਹਾਂ ਸੁਰੱਖਿਆ ਨੂੰ ਯਕੀਨੀ ਬਣਾਉਣ ਦੀ ਜ਼ਰੂਰਤ ਹੈ।