ਬਿਉਰੋ ਰਿਪੋਰਟ – ਸੰਗਰੂਰ (sangrur) ਦੀ ਜੇਲ੍ਹ ਤੋਂ ਵੱਡੀ ਵਾਰਦਾਤ ਸਾਹਮਣੇ ਆਈ ਹੈ । ਗੈਂਗਸਟਰਾਂ (Gangster) ਦੇ ਵਿਚਾਲੇ ਖੂਨੀ ਝੜਪ ਹੋਈ ਜਿਸ ਵਿੱਕ 2 ਗੈਂਗਸਟਰਾਂ ਦੀ ਮੌਤ ਹੋ ਗਈ ਹੈ । ਇੱਕ ਧਿਰ ਨੇ ਦੂਜੀ ਧਿਰ ‘ਤੇ ਕਟਰ ਦੇ ਨਾਲ ਤਿੱਖੇ ਹਮਲੇ ਕੀਤੇ । ਜਿੰਨਾਂ 2 ਕੈਦੀਆਂ ਦੀ ਮੌਤ ਹੋਈ ਹੈ ਉਨ੍ਹਾਂ ਦਾ ਨਾਂ ਹੈ ਮੁਹੰਮਦ ਹਾਰਿਸ਼ ਅਤੇ ਧਰਮਿੰਦਰ ਸਿੰਘ । ਝੜਪ ਤੋਂ ਬਾਅਦ ਕੁੱਲ 4 ਕੈਦੀ ਨੂੰ ਬੁਰੀ ਤਰ੍ਹਾਂ ਜਖ਼ਮੀ ਹਾਲਤ ਵਿੱਚ ਰਜਿੰਦਰਾ ਹਸਪਤਾਲ ਪਹੁੰਚਾਇਆ ਗਿਆ ਜਿੰਨਾਂ ਵਿੱਚ 2 ਦੀ ਮੌਤ ਹੋ ਗਈ ਹੈ । ਗਗਨਦੀਪ ਅਤੇ ਮੁਹੰਮਦ ਸਹਿਵਾਗ ਦਾ ਇਲਾਜ ਹਸਪਤਾਲ ਵਿੱਚ ਚੱਲ ਰਿਹਾ ਹੈ ।
ਬੰਬੀਹਾ ਗੈਂਗ ਨੇ ਕੀਤਾ ਹਮਲਾ
ਜੇਲ੍ਹ ਵਿੱਚ ਬੰਦ ਅੰਮ੍ਰਿਤਸਰ ਦੇ ਸਿਮਰਨਜੀਤ ਸਿੰਘ ਉਰਫ ਜੁਝਾਰ ਨੇ ਆਪਣੇ 8 ਸਾਥੀਆਂ ਨਾਲ ਮਿਲਕੇ ਮੁਹੰਮਦ ਹਾਰਿਸ਼ ਅਤੇ ਧਰਮਿੰਦਰ ‘ਤੇ ਹਮਲਾ ਕੀਤਾ । ਝੜਪ ਤੋਂ ਬਾਅਦ ਜੇਲ੍ਹ ਪ੍ਰਸ਼ਾਸਨ ਨੇ ਦੋਵੇ ਗੁੱਟਾਂ ਨੂੰ ਵੱਖ-ਵੱਖ ਕੀਤਾ ਅਤੇ ਜਖਮੀਆਂ ਨੂੰ ਹਸਪਤਾਲ ਪਹੁੰਚਾਇਆ ਗਿਆ । ਦੱਸਿਆ ਜਾ ਰਿਹਾ ਹੈ ਕਿ ਗੈਂਗਸਟਰ ਸਿਮਰਨਜੀਤ ਬੰਬੀਹਾ ਗੈਂਗ (Bambiha Gang) ਨਾਲ ਜੁੜਿਆ ਹੋਇਆ ਹੈ । ਸੰਗਰੂਰ ਜੇਲ੍ਹ ਹਮੇਸ਼ਾ ਸੁਰੱਖਿਆ ਵਿੱਚ ਰਹਿੰਦੀ ਹੈ, ਇਸ ਵੱਡੀ ਵਾਰਦਾਤ ਤੋਂ ਬਾਅਦ ਆਲਾ ਅਫਸਰ ਜੇਲ੍ਹ ਪਹੁੰਚ ਗਏ ਅਤੇ ਪੂਰੇ ਮਾਮਲੇ ਦੀ ਜਾਂਚ ਕਰ ਰਹੇ ਹਨ। ਹੁਣ ਤੱਕ ਇਹ ਪਤਾ ਨਹੀਂ ਚੱਲਿਆ ਹੈ ਕਿ ਬੰਬੀਹਾ ਗੈਂਗ ਨੇ ਜਿਸ ਗੈਂਗਸਟਰਾਂ ‘ਤੇ ਹਮਲਾ ਕੀਤਾ ਹੈ ਉਨ੍ਹਾਂ ਦਾ ਸਬੰਧ ਕਿਸ ਗੈਂਗ ਨਾਲ ਸੀ ।
ਪੰਜਾਬ ਦੀਆਂ ਜੇਲ੍ਹਾਂ ਵਿੱਚ ਹਿੰਸਕ ਚੜਪ ਦੀ ਖ਼ਬਰ ਕੋਈ ਨਵੀਂ ਨਹੀਂ ਹੈ । ਪਿਛਲੇ ਸਾਲ ਗੋਇੰਦਵਾਲ ਜੇਲ੍ਹ ਵਿੱਚ ਲਾਂਰੈਂਸ ਬਿਸ਼ਨੋਈ ਗੈਂਗ ਨੇ ਜੱਗੂ ਭਗਵਾਨਪੁਰੀਆਂ ਗੈਂਗ ‘ਤੇ ਹਮਲਾ ਕੀਤਾ ਸੀ ਜਿਸ ਵਿੱਚ ਭਗਵਾਨਪੁਰੀਆ ਗੈਂਗ ਦੇ 2 ਮੈਂਬਰਾਂ ਦੀ ਮੌਤ ਹੋ ਗਈ ਸੀ । ਜੱਗੂ ਭਗਵਾਨਪੁਰੀਆ ਪਹਿਲਾਂ ਲਾਰੈਂਸ ਗਰੁੱਪ ਵਿੱਚ ਸੀ ਅਤੇ ਉਸ ਨੇ ਹੀ ਸਿੱਧੂ ਮੂਸੇਵਾਲਾ ਦੇ ਕਤਲ ਵਿੱਚ ਅਹਿਮ ਰੋਲ ਅਦਾ ਕੀਤਾ ਸੀ । ਪਰ ਬਾਅਦ ਵਿੱਚੋਂ ਦੋਵਾਂ ਦੀ ਦੁਸ਼ਮਣੀ ਹੋ ਗਈ । ਜੱਗੂ ਭਗਵਾਨਪੁਰੀਆ ਨੇ ਜੇਲ੍ਹ ਵਿੱਚ ਆਪਣੇ ਕਤਲ ਦੀ ਸਾਜਿਸ਼ ਦਾ ਖਦਸ਼ਾ ਵੀ ਜਤਾਇਆ ਸੀ ।