ਬਿਉਰੋ ਰਿਪੋਰਟ : ਲੌਂਗੋਵਾਲ ਵਿੱਚ ਪੁਲਿਸ ਨਾਲ ਝੜਪ ਦੌਰਾਨ ਜਿਸ ਬਜ਼ੁਰਗ ਕਿਸਾਨ ਪ੍ਰੀਤਮ ਸਿੰਘ ਦੀ ਮੌਤ ਹੋਈ ਸੀ ਉਸ ਤੋਂ ਬਾਅਦ ਕਿਸਾਨਾਂ ਦਾ ਗੁੱਸਾ ਲਗਾਤਾਰ ਵੱਧ ਰਿਹਾ ਹੈ । ਸੰਯੁਕਤ ਕਿਸਾਨ ਮੋਰਚੇ ਨੇ 2 ਸਤੰਬਰ ਨੂੰ ਚੰਡੀਗੜ੍ਹ ਵਿੱਚ ਬੈਠਕ ਕਰਕੇ ਕਿਸਾਨ ਸੰਘਰਸ਼ ਦੀ ਅਗਲੀ ਰਣਨੀਤੀ ਦਾ ਐਲਾਨਣ ਦਾ ਫੈਸਲਾ ਲਿਆ ਹੈ । ਉਧਰ ਮ੍ਰਿਤਕ ਕਿਸਾਨ ਪ੍ਰੀਤਮ ਸਿੰਘ ਦੀ ਪਤਨੀ ਦਾ ਵੱਡਾ ਦਲੇਰੀ ਵਾਲਾ ਬਿਆਨ ਸਾਹਮਣੇ ਆਇਆ ਹੈ । ਜਿਸ ਨੂੰ ਸੁਣ ਕੇ ਕਿਸਾਨਾਂ ਦੇ ਹੌਸਲੇ 4 ਗੁਣਾ ਵਧ ਜਾਣਗੇ ।
ਪ੍ਰੀਤਮ ਸਿੰਘ ਦੀ ਪਨਤੀ ਦਾ ਬਹਾਦੁਰੀ ਵਾਲਾ ਬਿਆਨ
ਪ੍ਰੀਤਮ ਸਿੰਘ ਦੀ ਪਤਨੀ ਮਨਜੀਤ ਕੌਰ ਨੇ ਕਿਹਾ ਉਸ ਦੇ ਪਤੀ 28 ਸਾਲ ਤੋਂ ਕਿਸਾਨ ਜਥੇਬੰਦੀ ਨਾਲ ਜੁੜੇ ਹੋਏ ਸੀ । ਪਤਨੀ ਮਨਜੀਤ ਕੌਰ ਨੇ ਕਿਹਾ ਉਨ੍ਹਾਂ ਨੂੰ ਪਤੀ ਦੀ ਮੌਤ ਬਾਰੇ ਉਸ ਵੇਲੇ ਸ਼ੱਕ ਹੋਇਆ ਜਦੋਂ ਉਨ੍ਹਾਂ ਕੋਲੋ ਪ੍ਰੀਤਮ ਸਿੰਘ ਦੀ ਫੋਟੋ ਮੰਗੀ ਗਈ । ਮੇਰੇ ਭਤੀਜੇ ਨੇ ਜਦੋਂ ਰੋ-ਰੋ ਕੇ ਦੱਸਿਆ ਕਿ ਚਾਚਾ ਜੀ ਸ਼ਹੀਦ ਹੋ ਗਏ ਹਨ ਤਾਂ ਮਨਜੀਤ ਕੌਰ ਨੇ ਕਿਹਾ ਸ਼ਹੀਦ ਦੀ ਮੌਤ ‘ਤੇ ਰੋਂਦੇ ਨਹੀਂ ਹਨ । ਪ੍ਰੀਤਮ ਸਿੰਘ ਦੀ ਪਤਨੀ ਦਾ ਇਹ ਦਲੇਰੀ ਵਾਲਾ ਬਿਆਨ ਕਿਸਾਨਾਂ ਦੇ ਸੰਘਰਸ਼ ਨੂੰ ਹੋਰ ਮਜ਼ਬੂਤ ਕਰਨ ਵਾਲਾ ਹੈ ਅਤੇ ਪਤੀ ਪ੍ਰੀਤਮ ਸਿੰਘ ਦੇ ਸੰਘਰਸ਼ੀ ਜੀਵਨ ਨੂੰ ਇਸ ਤੋਂ ਵਧੀਆਂ ਸ਼ਰਧਾਂਜਲੀ ਨਹੀਂ ਹੋ ਸਕਦੀ ਹੈ । ਪੀਤਮ ਸਿੰਘ ਕੋਲ ਡੇਢ ਏਕੜ ਜ਼ਮੀਨ ਸੀ ਅਤੇ ਕੁਝ ਜ਼ਮੀਨ ਉਨ੍ਹਾਂ ਨੇ ਠੇਕੇ ‘ਤੇ ਲਈ ਹੋਈ ਸੀ । ਪੀਤਮ ਸਿੰਘ ਦਾ ਇੱਕ ਪੁੱਤਰ ਹੈ,ਪਤਨੀ ਨੇ ਦੱਸਿਆ ਕਿ ਜਦੋਂ ਦਿੱਲੀ ਵਿੱਚ ਕਿਸਾਨ ਅੰਦੋਲਨ ਚੱਲ ਰਿਹਾ ਸੀ ਤਾਂ ਉਹ ਸਿਰਫ ਇੱਕ ਮਹੀਨੇ ਦੇ ਲਈ ਵਿਆਹ ਸਮਾਗਮ ਲਈ ਘਰ ਆਏ ਸਨ । ਉਹ ਕਿਸਾਨੀ ਧਰਨੇ ਮੁਜ਼ਾਹਰਿਆਂ ਵਿੱਚ ਹਮੇਸ਼ਾ ਵੱਧ ਚੜ ਕੇ ਹਿੱਸਾ ਲੈਂਦੇ ਸਨ ।
ਸੋਮਵਾਰ ਨੂੰ ਕਿਸਾਨ ਪ੍ਰੀਤਮ ਸਿੰਘ ਦੀ ਪੁਲਿਸ ਲਾਠੀਚਾਰਜ ਦੌਰਾਨ ਮੱਚੀ ਭਗਦੜ ਦੌਰਾਨ ਮੌਤ ਹੋ ਗਈ ਸੀ। ਸੰਯੁਕਤ ਕਿਸਾਨ ਮੋਰਚੇ ਨਾਲ ਸਬੰਧਤ 32 ਕਿਸਾਨ ਜਥੇਬੰਦੀਆਂ ਦੇ ਆਗੂਆਂ ਨੇ ਮ੍ਰਿਤਕ ਕਿਸਾਨ ਦੇ ਪਰਿਵਾਰ ਨਾਲ ਮੁਲਾਕਾਤ ਕੀਤ ਸੀ । ਸੰਗਰੂਰ ਦੇ ਪਿੰਡ ਮੰਡੇਲ ਕਲਾਂ ਦੇ ਰਹਿਣ ਵਾਲੇ ਕਿਸਾਨ ਪ੍ਰੀਤਮ ਸਿੰਘ ਚੰਡੀਗੜ੍ਹ ਮੋਰਚੇ ਵਿੱਚ ਸ਼ਾਮਲ ਹੋਣ ਲਈ ਜਾਣ ਵੇਲੇ ਟਰੈਕਟਰ ਥੱਲੇ ਆ ਗਏ ਸਨ ਜਿਸ ਵਿੱਚ ਉਨ੍ਹਾਂ ਨੂੰ ਗੰਭੀਰ ਸੱਟਾ ਲਗੀਆਂ ਸਨ । ਜਖਮੀ ਹਾਲਤ ਵਿੱਚ ਉਨ੍ਹਾਂ ਨੂੰ ਪਟਿਆਲਾ ਦੇ ਸਰਕਾਰੀ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਸੀ ਜਿੱਸ ਵਿੱਚ ਉਨ੍ਹਾਂ ਦੀ ਮੌਤ ਹੋ ਗਈ ਸੀ ।
ਪ੍ਰੀਤ ਸਿੰਘ ਦੀ ਮੌਤ ਤੋਂ ਬਾਅਦ ਹੁਣ ਕਿਸਾਨ ਜਥੇਬੰਦੀਆਂ ਨੇ ਸੰਗਰੂਰ ਵਿੱਚ ਪੱਕਾ ਧਰਨਾ ਲਾ ਲਿਆ ਹੈ ਅਤੇ ਸਰਕਾਰ ਦੇ ਸਾਹਮਣੇ 4 ਮੰਗਾਂ ਰੱਖਿਆ ਹਨ । ਪਹਿਲੀ ਮੰਗ ਵਿੱਚ ਕਿਹਾ ਗਿਆ ਹੈ ਜਿਸ ਕਿਸਾਨ ਪ੍ਰੀਤਮ ਸਿੰਘ ਦੀ ਮੌਤ ਹੋਈ ਹੈ ਉਸ ਦੇ ਪਰਿਵਾਰ ਨੂੰ ਮੁਆਵਜ਼ਾ ਮਿਲੇ ਅਤੇ ਪਰਿਵਾਰ ਦੇ ਇੱਕ ਮੈਂਬਰ ਨੂੰ ਨੌਕਰੀ ਦਿੱਤੀ ਜਾਵੇ । ਕਿਸਾਨਾਂ ਦੀ ਦੂਜੀ ਮੰਗ ਹੈ ਕਿ ਕਿਸਾਨਾਂ ਨਾਲ ਝੜਪ ਦੌਰਾਨ ਜਿੰਨਾਂ ਪੁਲਿਸੇ ਅਧਿਕਾਰੀਆਂ ਨੇ ਲਾਠੀ ਚਾਰਜ ਕੀਤਾ ਹੈ ਉਨ੍ਹਾਂ ਖਿਲਾਫ ਸਖਤ ਕਾਰਵਾਈ ਦੀ ਕੀਤੀ ਜਾਵੇ। ਇਸ ਤੋਂ ਇਲਾਵਾ ਸੰਗਰੂਰ ਪੁਲਿਸ ਵੱਲੋਂ ਜਿਹੜੇ 53 ਲੋਕ ਜਿੰਨਾਂ ਵਿੱਚ 18 ਕਿਸਾਨ ਅਤੇ 35 ਅਣਪਛਾਤੇ ਲੋਕਾਂ ਖਿਲਾਫ FIR ਕੀਤੀ ਗਈ ਹੈ ਉਸ ਨੂੰ ਵਾਪਸ ਲੈਣ ਦੀ ਮੰਗ ਕੀਤੀ ਗਈ ਹੈ। ਕਿਸਾਨਾਂ ਦੀ ਚੌਥੀ ਮੰਗ ਹੈ ਕਿ ਜਿਹੜੇ ਕਿਸਾਨਾਂ ਨੂੰ ਪ੍ਰਦਰਸ਼ਨ ਵਿੱਚ ਸ਼ਾਮਲ ਹੋਣ ਤੋਂ ਪਹਿਲਾਂ ਗ੍ਰਿਫਤਾਰ ਕੀਤਾ ਗਿਆ ਸੀ ਉਨ੍ਹਾਂ ਦੀ ਰਿਹਾਈ ਕੀਤੀ ਜਾਵੇ। 4 ਹਜ਼ਾਰ ਕਿਸਾਨਾਂ ਨੇ ਇਕੱਠ ਦੌਰਾਨ ਇਹ ਵੀ ਫੈਸਲਾ ਲਿਆ ਗਿਆ ਹੈ ਕਿ 2 ਸਤੰਬਰ ਨੂੰ ਚੰਡੀਗੜ੍ਹ ਵਿੱਚ ਹੋਣ ਵਾਲੀ SKM ਦੀ ਮੀਟਿੰਗ ਵਿੱਚ ਇਸ ਗੱਲ ‘ਤੇ ਵਿਚਾਰ ਕੀਤਾ ਜਾਵੇਗਾ ਕਿ ਅਜਿਹੇ ਹਾਲਾਤ ਕਿਉਂ ਬਣੇ । ਉਧਰ ਝੜਪ ਤੋਂ ਬਾਅਦ ਆਮ ਆਦਮੀ ਪਾਰਟੀ ਅਤੇ ਕਾਂਗਰਸ ਦੋਵਾਂ ਦਾ ਬਿਆਨ ਸਾਹਮਣੇ ਆਇਆ ਹੈ ।