‘ਦ ਖ਼ਾਲਸ ਟੀਵੀ ਬਿਊਰੋ:- ਕੈਬਨਿਟ ਮੰਤਰੀ ਸੰਗਤ ਸਿੰਘ ਗਿਲਜੀਆਂ ਨੇ ਏਜੀ ਮਾਮਲੇ ਉੱਤੇ ਉੱਪ ਮੁੱਖ ਮੰਤਰੀ ਸੁੱਖਜਿੰਦਰ ਸਿੰਘ ਰੰਧਾਵਾ ਦਾ ਬਚਾਅ ਕੀਤਾ ਹੈ। ਉਨ੍ਹਾਂ ਕਿਹਾ ਕਿ ਕਿਸੇ ਮੰਤਰੀ ਦਾ ਰਿਸ਼ਤੇਦਾਰ ਹੋਣਾ ਕੋਈ ਗੁਨਾਹ ਨਹੀਂ ਹੈ। ਰੰਧਾਵਾ ਦੇ ਜਵਾਈ ਦੀ ਨਿਯੁਕਤੀ ਵੀ ਨਿਯਮਾਂ ਤੇ ਕਾਬਲੀਅਤ ਦੇ ਅਧਾਰ ‘ਤੇ ਹੋਈ ਹੈ। ਉਨ੍ਹਾਂ ਕਿਹਾ ਕਿ ਸਾਰੇ ਕਾਬਲ ਨੌਜਵਾਨਾਂ ਨੂੰ ਨੌਕਰੀ ਮਿਲਣੀ ਚਾਹੀਦੀ ਹੈ, ਕੋਈ ਭੇਦ ਭਾਵ ਨਹੀਂ ਹੋਣਾ ਚਾਹੀਦਾ। ਸਰਕਾਰ ਨੇ ਵੀ ਇਹੀ ਵਾਅਦਾ ਕੀਤਾ ਸੀ। ਅਸਲ ਵਿੱਚ ਕਾਦੀਆਂ ਤੋਂ ਕਾਂਗਰਸੀ ਵਿਧਾਇਕ ਫਤਿਹ ਜੰਗ ਬਾਜਵਾ ਨੇ ਰੰਧਾਵਾ ‘ਤੇ ਹਮਲਾ ਕੀਤਾ ਸੀ ਕਿ ਹੁਣ ਰੰਧਾਵਾ ਨੈਤਿਕਤਾ ਦੇ ਆਧਾਰ ‘ਤੇ ਅਸਤੀਫਾ ਦੇਣ।
