ਖਾਲਸ ਬਿਊਰੋ:ਸਾਬਕਾ ਕਾਂਗਰਸੀ ਮੰਤਰੀ ਸੰਗਤ ਸਿੰਘ ਗਿਲਜੀਆਂ ਦੇ ਭਤੀਜੇ ਦਲਜੀਤ ਸਿੰਘ ਨੂੰ 17 ਜੁਲਾਈ ਤੱਕ ਰਿਮਾਂਡ ‘ਤੇ ਭੇਜ ਦਿੱਤਾ ਗਿਆ ਹੈ।ਕੱਲ ਗ੍ਰਿਫਤਾਰ ਕੀਤੇ ਗਏ ਦਲਜੀਤ ਸਿੰਘ ਨੂੰ ਵਿਜੀਲੈਂਸ ਨੇ ਅੱਜ ਮੁਹਾਲੀ ਅਦਾਲਤ ਵਿੱਚ ਪੇਸ਼ ਕੀਤਾ ਸੀ।ਵਿਜੀਲੈਂਸ ਵਿਭਾਗ ਨੇ ਸਾਬਕਾ ਮੰਤਰੀ ਸੰਗਤ ਸਿੰਘ ਗਿਲਜੀਆਂ ਦੇ ਭਤੀਜੇ ਦਲਜੀਤ ਗਿਲਜੀਆਂ ਦੇ ਮੁਹਾਲੀ ਵਾਲੇ ਘਰ ‘ਤੇ ਰੇਡ ਕੀਤੀ ਹੈ। ਇਸ ਰੇਡ ਦੌਰਾਨ ਹੋਈ ਤਲਾਸ਼ੀ ਵਿੱਚ ਵਿਜੀਲੈਂਸ ਨੂੰ ਕਈ ਅਹਿਮ ਸਬੂਤ ਮਿਲੇ ਹਨ।ਘਰ ਵਿੱਚੋਂ ਮਿਲੇ ਲੈਪਟਾਪ, ਪੈੱਨ ਡਰਾਈਵ ਤੇ ਹਾਰਡ ਡਿਸਕ ਵਿਭਾਗ ਨੇ ਆਪਣੇ ਕਬਜ਼ੇ ‘ਚ ਲੈ ਲਏ ਹਨ।
ਇਸ ਸਭ ਤੋਂ ਇਲਾਵਾ ਦਲਜੀਤ ਦੀ ਮਰਸੀਡੀਜ਼ ਕਾਰ ਵੀ ਵਿਜੀਲੈਂਸ ਵਿਭਾਗ ਦੇ ਸ਼ੱਕ ਹੇਠ ਆਈ ਹੈ ਕਿਉਂਕਿ ਇਸ ਨਿੱਜੀ ਗੱਡੀ ‘ਤੇ ਐਮਐਲਏ ਦਾ ਸਟਿਕਰ ਲੱਗਿਆ ਹੋਇਆ ਮਿਲਿਆ ਹੈ ਜੋ ਕਿ ਸਿਰਫ ਸਰਕਾਰ ਵਲੋਂ ਵਿਧਾਇਕ ਨੂੰ ਮਿਲੀ ਗੱਡੀ ‘ਤੇ ਹੀ ਲਗਾਇਆ ਜਾ ਸਕਦਾ ਹੈ।ਇਸ ਲਈ ਇਸ ਨਿੱਜੀ ਕਾਰ ਦੀ ਪਹਿਲਾਂ ਤਾਂ ਤਲਾਸ਼ੀ ਲਈ ਗਈ ਹੈ ‘ਤੇ ਇਸ ਸਬੰਧ ਵਿੱਚ ਜਾਂਚ ਵੀ ਸ਼ੁਰੂ ਕਰ ਦਿੱਤੀ ਗਈ ਹੈ।
Punjab
ਸੰਗਤ ਸਿੰਘ ਗਿਲਜੀਆਂ ਦੇ ਭਤੀਜੇ ਦਲਜੀਤ ਸਿੰਘ ਨੂੰ ਮੁਹਾਲੀ ਅਦਾਲਤ ਨੇ 17 ਜੁਲਾਈ ਤੱਕ ਰਿਮਾਂਡ ‘ਤੇ ਭੇਜਿਆ
- July 14, 2022