The Khalas Tv Blog International ਜੰ ਗ ਖਤਮ ਹੋਣ ਤੱਕ ਨਹੀਂ ਹਟਣਗੀਆਂ ਰੂਸ ‘ਤੇ ਪਾਬੰ ਦੀਆਂ : ਜ਼ੇਲੇਂਸਕੀ
International

ਜੰ ਗ ਖਤਮ ਹੋਣ ਤੱਕ ਨਹੀਂ ਹਟਣਗੀਆਂ ਰੂਸ ‘ਤੇ ਪਾਬੰ ਦੀਆਂ : ਜ਼ੇਲੇਂਸਕੀ

ਦ ਖ਼ਾਲਸ ਬਿਊਰੋ : ਰੂਸ ਵੱਲੋਂ ਕੀਵ ਦੇ ਆਸ ਪਾਸ ਮੌਜੂਦ ਰੂਸੀ ਫ਼ੌ ਜਾਂ ਦੁਆਰਾ ਕੀਤੇ ਜਾ ਰਹੇ ਹਮ ਲਿਆਂ ਨੂੰ ਘੱਟ ਕਰਨ ਦੇ ਐਲਾਨ ‘ਤੇ ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ ਨੇ ਕਿਹਾ ਕਿ  ਸਾਨੂੰ ਗੱਲਬਾਤ ਤੋਂ ਮਿਲੇ ਸ਼ੁਰੂਆਤੀ ਸੰਕੇਤ ‘ਸਕਾਰਾਤਮਕ’ ਸਨ, ਪਰ ਰੂਸ ਦੁਆਰਾ ਦਾਗੇ ਜਾ ਰਹੇ ਗੋ ਲੇ ਵਾਅਦੇ ਅਨੁਸਾਰ ਨਹੀਂ ਹਨ। ਜ਼ੇਲੇਂਸਕੀ ਨੇ ਕਿਹਾ ਹੈ ਕਿ ਜਦੋਂ ਤੱਕ ਜੰ ਗ ਖ਼ਤਮ ਨਹੀਂ ਹੁੰਦੀ ਉਦੋਂ ਤੱਕ ਰੂਸ ਉਪਰ ਲੱਗੀਆਂ ਪਾਬੰ ਦੀਆਂ ਨਹੀਂ ਹਟਣਗੀਆਂ।

ਇਸ ਤੋਂ ਪਹਿਲਾਂ  ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਇਡੇਨ ਨੇ ਆਖਿਆ ਹੈ ਕਿ ਜ਼ਮੀਨ’ਤੇ ਕੀ ਹੁੰਦਾ ਹੈ, ਇਹ ਵੇਖਣਾ ਹੋਵੇਗਾ। ਅਮਰੀਕਾ ਦੇ ਵਿਦੇਸ਼ ਮੰਤਰੀ ਐਂਟਨੀ ਬਲਿੰਕਨ ਨੇ ਕਿਹਾ ਹੈ ਕਿ ਰੂਸ ਜੋ ਕਹਿੰਦਾ ਹੈ ਅਤੇ ਕੀ ਕਰਦਾ ਹੈ, ਇਸ ਵਿੱਚ ਫਰਕ ਹੈ। ਦੂਜੇ ਪਾਸੇ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜੌਨਸਨ ਨੇ ਯੂਕਰੇਨ ਨੂੰ ਸਤਰਕ ਰਹਿਣ ਵਾਸਤੇ ਆਖਿਆ ਹੈ। ਉਨ੍ਹਾਂ ਨੇ ਆਖਿਆ ਕਿ ਉਹ ਰੂਸ ਦੀ ਕਾਰਵਾਈ ਉੱਪਰ ਨਜ਼ਰ ਰੱਖਣਗੇ ਨਾ ਕਿ ਸਿਰਫ਼ ਅਜਿਹੇ ਬਿਆਨਾਂ ਉੱਪਰ।

Exit mobile version