India Punjab

ਸੰਯੁਕਤ ਕਿਸਾਨ ਮੋਰਚਾ ਨੇ ਅੰਦੋਲਨ ਹੋਰ ਤੇਜ਼ ਕਰਨ ਲਈ ਘੜੀ ਅਗਲੀ ਰਣਨੀਤੀ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਸੰਯੁਕਤ ਕਿਸਾਨ ਮੋਰਚਾ ਵੱਲੋਂ ਅੰਦੋਲਨ ਨੂੰ ਹੋਰ ਤੇਜ਼ ਕਰਨ ਲਈ ਕਈ ਅਹਿਮ ਫੈਸਲੇ ਲਏ ਜਾ ਰਹੇ ਹਨ। ਸੰਯੁਕਤ ਕਿਸਾਨ ਮੋਰਚੇ ਦਾ ਕਹਿਣਾ ਹੈ ਕਿ ਜਦੋਂ ਤੱਕ ਸਰਕਾਰ ਖੇਤੀ ਕਾਨੂੰਨ ਰੱਦ ਨਹੀਂ ਕਰਦੀ, ਉਦੋਂ ਤੱਕ ਉਨ੍ਹਾਂ ਦਾ ਅੰਦੋਲਨ ਤੇਜ਼ ਹੁੰਦਾ ਰਹੇਗਾ। ਆਉਣ ਵਾਲੇ ਦਿਨਾਂ ਵਿੱਚ ਸੰਯੁਕਤ ਕਿਸਾਨ ਮੋਰਚਾ ਵੱਲੋਂ ਕਈ ਅਹਿਮ ਐਲਾਨ ਕੀਤੇ ਗਏ ਹਨ।

  • 12 ਮਾਰਚ ਨੂੰ ਸੰਯੁਕਤ ਕਿਸਾਨ ਮੋਰਚਾ ਵੱਲੋਂ ਕੋਲਕਾਤਾ ਪ੍ਰੈੱਸ ਕਲੱਬ ਵਿੱਚ ਦੁਪਹਿਰ 12:30 ਵਜੇ ਪ੍ਰੈੱਸ ਕਾਨਫਰੰਸ ਕੀਤੀ ਜਾਵੇਗੀ।
  • 12 ਮਾਰਚ ਨੂੰ ਦੁਪਹਿਰ 2:30 ਵਜੇ ਤੋਂ ਗਾਂਧੀ ਤੋਂ ਲੈ ਕੇ ਰਾਮ ਲੀਲਾ ਪਾਰਕ ਤੱਕ ਵਾਹਨ ਰੈਲੀ ਕੱਢੀ ਜਾਵੇਗੀ।
  • 12 ਮਾਰਚ ਨੂੰ ਦੁਪਹਿਰ 2 ਵਜੇ ਕਿਸਾਨ ਲੀਡਰ ਗਾਂਧੀ ਦੇ ਬੁੱਤ ‘ਤੇ ਕਿਸਾਨ ਦੂਤ ਬਣ ਕੇ ਜਾਣਗੇ।
  • 12 ਮਾਰਚ ਨੂੰ ਰਾਮ ਲੀਲਾ ਪਾਰਕ ਵਿੱਚ ਪੱਛਮੀ ਬੰਗਾਲ ਕਿਸਾਨ ਮਜ਼ਦੂਰ ਮਹਾਂ ਪੰਚਾਇਤ ਕੀਤੀ ਜਾਵੇਗੀ।
  • 12 ਮਾਰਚ ਨੂੰ ਭਵਾਨੀਪੋਰ ਦੇ ਸਕੂਲ ਖ਼ਾਲਸਾ ਸਕੂਲ ਵਿੱਚ ਬੁੱਧੀਜੀਵੀਆਂ ਦੇ ਨਾਲ ਮੀਟਿੰਗ ਕੀਤੀ ਜਾਵੇਗੀ।
  • 13 ਮਾਰਚ ਨੂੰ ਮਾਇਉ ਰੋਡ ‘ਤੇ ਦੁਪਹਿਰ 11 ਵਜੇ ਪੱਛਮੀ ਬੰਗਾਲ ਮਹਾਂ ਪੰਚਾਇਤ ਕੀਤੀ ਜਾਵੇਗੀ।
  • 13 ਮਾਰਚ ਨੂੰ ਨੰਦੀਗ੍ਰਾਮ ਵਿੱਚ ਨੰਦੀਗ੍ਰਾਮ ਕਿਸਾਨ ਮਹਾਂ ਪੰਚਾਇਤ ਕੀਤੀ ਜਾਵੇਗੀ।
  • 13 ਮਾਰਚ ਨੂੰ ਸ਼ਾਮ 4 ਵਜੇ ਕੋਲਕਾਤਾ ਦੇ 20A ਸਾਰਤ ਬੋਸ ਰੋਡ ‘ਤੇ ਬੰਗਾਲ ਕਿਸਾਨ ਮਜ਼ਦੂਰ ਜਨ ਸਭਾ ਕਰਵਾਈ ਜਾਵੇਗੀ।
  • 14 ਮਾਰਚ ਨੂੰ ਦੁਪਹਿਰ 11 ਵਜੇ ਸਿੰਗੁਰ ਦੇ ਰਤਨਪੁਰ ਕਲਪਨਾ ਟਾਲਕੀਜ਼ ‘ਚ ਸਿੰਗੁਰ ਕਿਸਾਨ ਮਹਾਂ ਪੰਚਾਇਤ ਕੀਤੀ ਜਾਵੇਗੀ।
  • 14 ਮਾਰਚ ਨੂੰ ਸ਼ਾਮ 4 ਵਜੇ ਆਸਨਸੋਲ ਦੇ ਉਤਸਵ ਗਰਾਊਂਡ ਵਿੱਚ ਆਸਨਸੋਲ ਕਿਸਾਨ ਮਹਾਂ ਪੰਚਾਇਤ ਕਰਵਾਈ ਜਾਵੇਗੀ।
  • ਸੰਯੁਕਤ ਕਿਸਾਨ ਮੋਰਚਾ ਨੇ 15 ਮਾਰਚ ਨੂੰ ਡੀਜ਼ਲ, ਗੈਸ ਅਤੇ ਪੈਟਰੋਲ ਦੀ ਮਹਿੰਗਾਈ ਵਿਰੁੱਧ ਰੇਲਵੇ ਸਟੇਸ਼ਨਾਂ ‘ਤੇ ਧਰਨੇ ਦੇਣ ਦਾ ਐਲਾਨ ਕੀਤਾ ਹੈ। SDM ਅਤੇ DC ਨੂੰ ਮੰਗ ਪੱਤਰ ਸੌਂਪੇ ਜਾਣਗੇ। ਇਸ ਦਿਨ ਨਿੱਜੀਕਰਨ ਦੇ ਖਿਲਾਫ ਮਜ਼ਦੂਰ ਜਥੇਬੰਦੀਆਂ ਦੇ ਸੱਦੇ ‘ਤੇ ਦੇਸ਼ਭਰ ਦੇ ਰੇਲਵੇ ਸਟੇਸ਼ਨਾਂ ‘ਤੇ ਪ੍ਰਦਰਸ਼ਨ ਕੀਤਾ ਜਾਵੇਗਾ।
  • 19 ਮਾਰਚ ਨੂੰ ਮੁਜ਼ਾਹਰਾ ਲਹਿਰ ਦਿਵਸ ਮਨਾਇਆ ਜਾਵੇਗਾ। SDM ਨੂੰ FCI ਦੇ ਨਵੇਂ ਫੈਸਲੇ ਦੇ ਵਿਰੁੱਧ ਮੰਗ ਪੱਤਰ ਦਿੱਤੇ ਜਾਣਗੇ।
  • 23 ਮਾਰਚ ਨੂੰ ਦਿੱਲੀ ਦੇ ਬਾਰਡਰਾਂ ‘ਤੇ ਸ਼ਹੀਦ ਭਗਤ ਸਿੰਘ ਦਾ ਸ਼ਹੀਦੀ ਦਿਹਾੜਾ ਮਨਾਇਆ ਜਾਵੇਗਾ। ਸੰਯੁਕਤ ਕਿਸਾਨ ਮੋਰਚਾ ਨੇ ਨੌਜਵਾਨਾਂ ਨੂੰ ਬਸੰਤੀ ਪੱਗਾਂ ਬੰਨ੍ਹ ਕੇ ਆਉਣ ਦੀ ਅਪੀਲ ਕੀਤੀ ਹੈ।
  • 29 ਮਾਰਚ ਨੂੰ ਹੋਲੀ ਵਾਲੇ ਦਿਨ ਦਿੱਲੀ ਦੇ ਬਾਰਡਰਾਂ ‘ਤੇ ਖੇਤੀ ਕਾਨੂੰਨ ਦੀਆਂ ਕਾਪੀਆਂ ਸਾੜੀਆਂ ਜਾਣਗੀਆਂ।
  • 11 ਤੋਂ 15 ਮਾਰਚ ਤੱਕ ਬਿਹਾਰ ਵਿੱਚ ਕਿਸਾਨ ਯਾਤਰਾ ਕੱਢੀ ਜਾਵੇਗੀ, ਜੋ ਕਿ 18 ਮਾਰਚ ਨੂੰ ਸੰਪੂਰਨ-ਕ੍ਰਾਂਤੀ ਦਿਵਸ ਮੌਕੇ ਪਟਨਾ ਵਿੱਚ ਵਿਧਾਨ ਸਭਾ ਮਾਰਚ ਵਿੱਚ ਸਮਾਪਤ ਹੋਵੇਗੀ, ਜਿਸ ਵਿੱਚ ਹਜ਼ਾਰਾਂ ਕਿਸਾਨ ਹਿੱਸਾ ਲੈਣਗੇ।