Punjab

ਆਪ ਵਿਧਾਇਕ ਦੀ ਲਾਈਵ ਰੇਡ ! ਰੰਗੇ ਹੱਥੀ ਰਿਸ਼ਵਤ ਲੈਂਦੇ ਫੜਿਆ !

ਬਿਉਰੋ ਰਿਪੋਰਟ : ਖੰਨਾ ਤੋਂ ਆਪ ਵਿਧਾਇਕ ਜਗਤਾਰ ਸਿੰਘ ਦਿਆਲਪੁਰਾ ਨੇ ਸਮਰਾਲਾ  ਲਾਈਵ ਰੇਡ ਕੀਤੀ । ਇੱਕ ਪਟਵਾਰੀ ਦੇ ਲਈ ਰਿਸ਼ਵਤ ਲੈਂਦੇ ਹੋਏ ਨੰਬਰਦਾਰ ਨੂੰ ਰੰਗੇ ਹੱਥੀ ਫੜਿਆ ਗਿਆ । ਜਾਣਕਾਰੀ ਦੇ ਮੁਤਾਬਿਕ ਤੇਜਵਿੰਦਰ ਸਿੰਘ ਨੇ ਜਮੀਨ ਦੀ ਫਰਦ ‘ਤੇ ਸਟੇਅ ਆਰਡਰ ਲਈ ਸੰਪਰਕ ਕੀਤਾ ਸੀ । ਜਿਸ ਦੇ ਬਦਲੇ ਪਰਮਿੰਦਰ ਸਿੰਘ ਪਟਵਾਰੀ ਨੇ ਰਿਸ਼ਵਤ ਮੰਗੀ । ਕੰਮ ਕਰਵਾਉਣ ਦੇ ਬਦਲੇ 3 ਹਜ਼ਾਰ ਰੁਪਏ ਮੰਗੇ ਗਏ । ਇਸ ਦੇ ਬਾਅਦ 2500 ਰੁਪਏ ਤੈਅ ਕਰ ਲਏ ਗਏ ।

ਇਸੇ ਵਿਚਾਲੇ ਤੇਜਵਿੰਦਰ ਸਿੰਘ ਨੇ ਵਿਧਾਇਕ ਦਿਆਲਪੁਰ ਨੂੰ ਇਸ ਦੀ ਜਾਣਕਾਰੀ ਦਿੱਤੀ । ਵਿਧਾਇਕ ਨੇ ਟਰੈਪ ਲਗਾਇਆ । ਸੋਮਵਾਰ ਨੂੰ ਤੇਜਵਿੰਦਰ ਸਿੰਘ ਤਹਿਸੀਲ ਕੰਪਲੈਕਸ ਆਇਆ ਜਿੱਥੇ ਪਟਵਾਰੀ ਦੇ ਕਮਰੇ ਵਿੱਚ ਇੱਕ ਨੰਬਰਦਾਰ ਸੀ ।

ਤੇਜਵਿੰਦਰ ਸਿੰਘ ਨੇ ਫੋਨ ‘ਤੇ ਪਟਵਾਰੀ ਨਾਲ ਗੱਲ ਕੀਤੀ । ਪਟਵਾਰੀ ਨੇ ਕਿਹਾ 2500 ਰੁਪਏ ਨੰਬਰਦਾਰ ਨੂੰ ਫੜਾ ਦਿਉ । ਸ਼ਾਮ ਤੱਕ ਕੰਮ ਹੋ ਜਾਵੇਗਾ । ਨੰਬਰਦਾਰ ਨੇ ਪੈਸੇ ਲੈਕੇ ਆਪਣੀ ਜੇਬ੍ਹ ਵਿੱਚ ਪਾ ਲਏ । ਇਸੇ ਵਿਚਾਲੇ ਵਿਧਾਇਕ ਨੇ ਰੇਡ ਕਰ ਦਿੱਤੀ । ਜੋ ਨੋਟ ਰਿਸ਼ਵਤ ਦੇ ਲਈ ਲਏ ਗਏ ਉਸ ਦੀ ਪਹਿਲਾਂ ਹੀ ਵਿਧਾਇਕ ਨੇ ਕਾਪੀ ਕਰਵਾ ਲਈ ਸੀ । ਨੰਬਰਦਾਰ ਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ ਹੈ ।

ਰਿਸ਼ਵਤਖੋਰੀ ਬਰਦਾਸ਼ਤ ਨਹੀਂ ਕਰਾਂਗੇ

ਵਿਧਾਇਕ ਦਿਆਲਪੁਰ ਨੇ ਕਿਹਾ ਕਿ ਰਿਸ਼ਵਤਖੋਰੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ । ਇਸ ਦੇ ਲਈ ਸਰਕਾਰ ਗੰਭੀਰ ਹੈ । ਲੋਕਾਂ ਨੂੰ ਜਾਗਰੂਕ ਹੋਣ ਦੀ ਜ਼ਰੂਰਤ ਹੈ । ਜੇਕਰ ਕਿਸੇ ਵੀ ਵਿਭਾਗ ਵਿੱਚ ਕੋਈ ਰਿਸ਼ਵਤ ਮੰਗਦਾ ਹੈ ਤਾਂ ਫੌਰਨ ਉਨ੍ਹਾਂ ਨੂੰ ਦੱਸਿਆ ਜਾਵੇ।

ਕੇਸ ਰਜਿਸਟਰਡ ਕਰਨ ਵਿੱਚ ਲੱਗੀ ਪੁਲਿਸ

ਵਿਧਾਇਕ ਦੀ ਰੇਡ ਦੀ ਇਤਲਾਹ ਮਿਲਣ ਦੇ ਬਾਅਦ ਡੀਐੱਸਪੀ ਜਸਪਿੰਦਰ ਸਿੰਘ ਮੌਕੇ ‘ਤੇ ਪਹੁੰਚੇ । ਨੰਬਰਦਾਰ ਨੂੰ ਹਿਰਾਸਤ ਵਿੱਚ ਲਿਆ ਗਿਆ। ਸ਼ਿਕਾਇਤਕਰਤਾ ਤੇਜਵਿੰਦਰ ਸਿੰਘ ਦਾ ਬਿਆਨ ਦਰਜ ਕੀਤਾ ਜਾ ਰਿਹਾ ਹੈ । ਉਸ ਦੇ ਬਾਅਦ ਕੇਸ ਰਜਿਸਟਰਡ ਕੀਤਾ ਜਾਵੇਗਾ ।