India

ਸਮਾਜਵਾਦੀ ਪਾਰਟੀ ਦਾ ਆਮ ਆਦਮੀ ਪਾਰਟੀ ਨੂੰ ਮਿਲਿਆ ਸਾਥ

ਬਿਉਰੋ ਰਿਪੋਰਟ – ਦਿੱਲੀ ਵਿਧਾਨ ਸਭਾ ਚੋਣਾਂ ‘ਚ ਆਮ ਆਦਮੀ ਪਾਰਟੀ ਨੂੰ ਸਮਾਜਵਾਦੀ ਪਾਰਟੀ ਦਾ ਸਾਥ ਮਿਲਿਆ ਹੈ.ਸਮਾਜਵਾਦੀ ਪਾਰਟੀ ਦੇ ਮੁਖੀ ਅਖਿਲੇਸ਼ ਯਾਦਵ ਤੇ ਉਸ ਦੀ ਪਾਰਟੀ ਦੇ ਪਾਰਲੀਮੈਂਟ ਮੈਂਬਰ ਦਿੱਲੀ ਵਿਧਾਨ ਸਭਾ ਚੋਣਾਂ ‘ਚ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਦੇ ਹੱਕ ‘ਚ ਚੋਣ ਪ੍ਰਚਾਰ ਕਰਨਗੇ। ਇਹ ਜਾਣਕਾਰੀ ਆਮ ਆਦਮੀ ਪਾਰਟੀ ਨੇ ਦਿੱਤੀ ਹੈ। ਅਖਿਲੇਸ਼ ਯਾਦਵ 30 ਜਨਵਰੀ ਨੂੰ ਰਿਠਲਾ ‘ਚ ਅਰਵਿੰਦ ਕੇਜਰੀਵਾਲ ਨਾਲ ਇੱਕ ਰੋਡ ਸ਼ੋਅ ਕਰਨਗੇ, ਜਿਸ ‘ਚ ਸਮਾਜਵਾਦੀ ਪਾਰਟੀ ਦੇ ਕਈ ਪਾਰਲੀਮੈਂਟ ਮੈਂਬਰ ਵੀ ਹਿੱਸਾ ਲੈਣਗੇ। ਸਮਾਜਵਾਦੀ ਪਾਰਟੀ ਉਤਰ ਪ੍ਰਦੇਸ਼ ਦੀ ਪਾਰਟੀ ਹੈ, ਜੋ ਇੰਡੀਆ ਗਠਜੋੜ ਦਾ ਹਿੱਸਾ ਹੈ ਤੇ ਇਸ ਪਾਰਟੀ ਨੇ ਲੋਕ ਸਭਾ ਚੋਣਾਂ ਉੱਤਰ ਪ੍ਰਦੇਸ਼ ‘ਚ ਕਾਂਗਰਸ ਨਾਲ ਮਿਲ ਕੇ ਲੜੀਆਂ ਸਨ ਪੁਰ ਉਹ ਦਿੱਲੀ ਚੋਣਾਂ ‘ਚ ਕਾਂਗਰਸ ਦਾ ਸਾਥ ਦੇਣ ਦੀ ਬਜਾਏ ਆਮ ਆਦਮੀ ਪਾਰਟੀ ਦਾ ਸਾਥ ਦੇ ਰਹੀ ਹੈ। ਦਿੱਲੀ ‘ਚ 5 ਫਰਵਰੀ ਨੂੰ ਵੋਟਾਂ ਪੈਣਗੀਆਂ ਤੇ 8 ਨੂੰ ਨਤੀਜਾ ਆਵੇਗਾ।

ਇਹ ਵੀ ਪੜ੍ਹੋ – ਸੈਣੀ ਦੀ ਕੇਜਰੀਵਾਲ ਨੂੰ ਚੇਤਾਵਨੀ, ਮੰਗੋ ਮੁਆਫੀ ਨਹੀਂ ਤਾਂ ਰਹੋ ਤਿਆਰ