Punjab

ASI ਦੀ ਬਹਾਦਰੀ ਨੂੰ ਸਲਾਮ! ਜਾਨ ਦੀ ਪਰਵਾਹ ਕੀਤੇ ਬਿਨਾਂ 90 ਫੁੱਟ ਉਪਰੋਂ ਲਾਹਿਆ ਤਿਰੰਗ…

Salute to the bravery of ASI! Tricolor removed from 90 feet without caring for life...

ਅੰਮ੍ਰਿਤਸਰ ਵਿੱਚ ਤਿਰੰਗੇ ਦੀ ਸ਼ਾਨ ਨੂੰ ਬਰਕਰਾਰ ਰੱਖਣ ਲਈ ਇੱਕ ASI ਨੇ ਆਪਣੀ ਜਾਨ ਖ਼ਤਰੇ ਵਿੱਚ ਪਾ ਦਿੱਤੀ। ਦਰਅਸਲ ਸੋਮਵਾਰ ਦੁਪਹਿਰ ਮਹਿਤਾ ਰੋਡ ‘ਤੇ ਨਿਊ ਫੋਕਲ ਪੁਆਇੰਟ ‘ਤੇ ਰਾਘਵ ਸਟੀਲ ‘ਚ ਅੱਗ ਲੱਗ ਗਈ। ਅੱਗ ਲੱਗਣ ਦੀ ਸੂਚਨਾ ਪੁਲਿਸ ਚੌਕੀ ਦੇ ਇੰਚਾਰਜ ਐੱਸ.ਆਈ ਜਸਬੀਰ ਸਿੰਘ ਨੂੰ ਮਿਲੀ।

ਸੂਚਨਾ ਮਿਲਦੇ ਹੀ ਐੱਸ.ਆਈ ਜਸਬੀਰ ਸਿੰਘ ਨੇ ਫਾਇਰ ਬ੍ਰਿਗੇਡ ਨੂੰ ਸੂਚਿਤ ਕੀਤਾ ਅਤੇ ਖ਼ੁਦ ਪੁਲਿਸ ਪਾਰਟੀ ਸਮੇਤ ਮੌਕੇ ‘ਤੇ ਪਹੁੰਚ ਗਏ। ਉਦੋਂ ਤੱਕ ਸਟੀਲ ਫ਼ੈਕਟਰੀ ਵਿੱਚ ਲੱਗੀ ਅੱਗ ਨੇ ਭਿਆਨਕ ਰੂਪ ਧਾਰਨ ਕਰ ਲਿਆ ਸੀ। ਇਸ ਨੂੰ ਦੇਖਦੇ ਹੋਏ ਐੱਸ.ਆਈ ਨੇ ਆਸਪਾਸ ਦੇ ਲੋਕਾਂ ਨੂੰ ਉੱਥੋਂ ਸੁਰੱਖਿਅਤ ਸਥਾਨ ‘ਤੇ ਪਹੁੰਚਾਇਆ। ਇਸ ਦੌਰਾਨ ਟੀਮ ‘ਚ ਸ਼ਾਮਲ ਏ.ਐੱਸ.ਆਈ ਕਸ਼ਮੀਰ ਸਿੰਘ ਦਾ ਧਿਆਨ ਫ਼ੈਕਟਰੀ ਦੀ ਉੱਪਰਲੀ ਮੰਜ਼ਿਲ ‘ਤੇ ਗਿਆ, ਜਿੱਥੇ ਉਨ੍ਹਾਂ ਦੇਖਿਆ ਕਿ ਕਰੀਬ 80-90 ਫੁੱਟ ਉੱਚਾ ਰਾਸ਼ਟਰੀ ਝੰਡਾ ਅੱਗ ਦੀਆਂ ਲਪਟਾਂ ਵਿਚਕਾਰ ਲਹਿਰਾ ਰਿਹਾ ਸੀ।

ਇਹ ਦੇਖ ਕੇ ਏਐਸਆਈ ਕਸ਼ਮੀਰ ਸਿੰਘ ਨੇ ਆਪਣੀ ਜਾਨ ਦੀ ਪ੍ਰਵਾਹ ਕੀਤੇ ਬਿਨਾਂ ਲੋਹੇ ਦੇ ਐਂਗਲ (ਖੰਭੇ) ਰਾਹੀਂ ਉੱਪਰ ਚੜ੍ਹ ਕੇ ਰਾਸ਼ਟਰੀ ਝੰਡੇ ਨੂੰ ਸਤਿਕਾਰ ਸਹਿਤ ਹੇਠਾਂ ਉਤਾਰਿਆ। ਇਸ ਦੌਰਾਨ ਸਟੀਲ ਫ਼ੈਕਟਰੀ ਨੂੰ ਲੱਗੀ ਅੱਗ ‘ਤੇ ਵੀ ਕਾਬੂ ਪਾ ਲਿਆ ਗਿਆ। ਲੋਕਾਂ ਨੇ ਏਐਸਆਈ ਦੇ ਇਸ ਦਲੇਰੀ ਭਰੇ ਕਾਰੇ ਨੂੰ ਸਲਾਮ ਕੀਤਾ।