ਬਿਊਰੋ ਰਿਪੋਰਟ : ਭਾਰਤੀ ਕੁਸ਼ਤੀ ਸੰਘ ਦੇ ਪ੍ਰਧਾਨ ਬ੍ਰਿਜ ਭੂਸ਼ਣ ਖਿਲਾਫ ਚੱਲ ਰਹੇ ਅੰਦੋਲਨ ਨੂੰ ਲੈਕੇ ਖਿਡਾਰੀ ਸਾਕਸ਼ੀ ਮਲਿਕ ਵੱਲੋਂ ਪਿੱਛੇ ਹਟਣ ਦੀ ਖ਼ਬਰਾਂ ਨੂੰ ਮਲਿਕ ਨੇ ਆਪ ਖਾਰਜ ਕਰ ਦਿੱਤਾ ਹੈ। ਉਨ੍ਹਾਂ ਵੱਲੋਂ ਮੁੜ ਤੋਂ ਆਪਣੀ ਉੱਤਰ ਰੇਲਵੇ ਦੀ ਡਿਊਟੀ ਜੁਆਇਨ ਕਰਨ ਤੋਂ ਬਾਅਦ ਇਹ ਖ਼ਬਰਾ ਆ ਰਹੀਆਂ ਸਨ ਕਿ ਸਾਕਸ਼ੀ ਮਲਿਕ ਅੰਦੋਲਨ ਤੋਂ ਬਾਹਰ ਹੋ ਗਈ ਹੈ । ਪਰ ਉਨ੍ਹਾਂ ਨੇ ਖ਼ਬਰਾਂ ਦਾ ਖੰਡਨ ਕਰਦੇ ਹੋਏ ਟਵੀਟ ਕਰਕੇ ਲਿਖਿਆ ‘ ਇਹ ਖ਼ਬਰ ਬਿਲਕੁਲ ਗਲਤ ਹੈ ਸਾਡੇ ਵਿੱਚੋ ਕੋਈ ਵੀ ਪਿੱਛੇ ਨਹੀਂ ਹਟਿਆ ਹੈ,ਨਾ ਹੀ ਹਟੇਗਾ, ਸਤਿਆ ਗ੍ਰਹਿ ਦੇ ਨਾਲ ਰੇਲਵੇ ਦੀ ਆਪਣੀ ਜ਼ਿੰਮੇਵਾਰੀ ਨਿਭਾ ਰਹੀ ਹਾਂ,ਇਨਸਾਫ ਮਿਲਣ ਤੱਕ ਸਾਡੀ ਲੜਾਈ ਜਾਰੀ ਰਹੇਗੀ,ਕੋਈ ਗਲਤ ਜਾਣਕਾਰੀ ਸਾਂਝੀ ਨਾ ਕਰੋ’ ।
ये खबर बिलकुल ग़लत है। इंसाफ़ की लड़ाई में ना हम में से कोई पीछे हटा है, ना हटेगा। सत्याग्रह के साथ साथ रेलवे में अपनी ज़िम्मेदारी को साथ निभा रही हूँ। इंसाफ़ मिलने तक हमारी लड़ाई जारी है। कृपया कोई ग़लत खबर ना चलाई जाए। pic.twitter.com/FWYhnqlinC
— Sakshee Malikkh (@SakshiMalik) June 5, 2023
ਗ੍ਰਹਿ ਮੰਤਰੀ ਨਾਲ ਖਿਡਾਰੀਆਂ ਦੀ ਮੀਟਿੰਗ
ਇਸ ਤੋਂ ਪਹਿਲਾਂ ਸ਼ਨਿੱਚਰਵਾਰ ਰਾਤ ਨੂੰ ਸਾਕਸ਼ੀ ਮਲਿਕ, ਬਜਰੰਗ ਪੁਨਿਆ ਅਤੇ ਵਿਨੇਸ਼ ਫੋਗਾਟ ਨੇ ਕੇਂਦਰੀ ਗ੍ਰਹਿ ਮੰਤਰੀ ਸ਼ਾਹ ਨਾਲ ਮੁਲਾਕਾਤ ਕੀਤੀ ਸੀ । ਇਸ ਦੌਰਾਨ ਭਲਵਾਨਾਂ ਨੇ ਗ੍ਰਹਿ ਮੰਤਰੀ ਤੋਂ ਬ੍ਰਿਜ ਭੂਸ਼ਣ ਸਿੰਘ ਦੀ ਗ੍ਰਿਫਤਾਰੀ ਦੀ ਮੰਗ ਕੀਤੀ ਸੀ। ਗ੍ਰਹਿ ਮੰਤਰੀ ਨੇ ਭਰੋਸਾ ਦਿੱਤਾ ਸੀ ਬਿਨਾਂ ਕਿਸੇ ਭੇਦਭਾਵ ਦੇ ਜਾਂਚ ਹੋਵੇਗੀ, ਉਨ੍ਹਾਂ ਨੇ ਕਿਹਾ ਸੀ ਇਸ ਮਾਮਲੇ ਵਿੱਚ ਕਾਨੂੰਨ ਆਪਣਾ ਕੰਮ ਕਰ ਰਿਹਾ ਹੈ, ਪੁਲਿਸ ਜਾਂਚ ਕਰ ਰਹੀ ਹੈ,ਗ੍ਰਹਿ ਮੰਤਰੀ ਨੇ ਭਲਵਾਨਾਂ ਨੂੰ ਇਹ ਵੀ ਪੁੱਛਿਆ ਸੀ ਕਿ ਪੁਲਿਸ ਨੂੰ ਆਪਣਾ ਕੰਮ ਕਰਨ ਦੇ ਲਈ ਸਮੇਂ ਨਹੀਂ ਦੇਣਾ ਚਾਹੀਦਾ ਹੈ ?
ਖਾਪ ਦਾ 9 ਜੂਨ ਤੱਕ ਦਾ ਅਲਟੀਮੇਟਮ
ਇਸ ਤੋਂ ਪਹਿਲਾਂ ਜਦੋਂ ਨਵੀਂ ਪਾਰਲੀਮੈਂਟ ਦੇ ਉਦਘਾਟਨ ਵਾਲੇ ਦਿਨ ਜਦੋਂ ਖਿਡਾਰੀ ਪ੍ਰਦਰਸ਼ਨ ਕਰਨ ਜਾ ਰਹੇ ਸਨ ਤਾਂ ਦਿੱਲੀ ਪੁਲਿਸ ਨੇ ਉਨ੍ਹਾਂ ਰੋਕਿਆ ਸੀ ਅਤੇ FIR ਵੀ ਦਰਜ ਕੀਤੀ ਸੀ,ਜਿਸ ਤੋਂ ਬਾਅਦ ਖਿਡਾਰੀਆਂ ਨੇ ਆਪਣੇ ਸਾਰੇ ਮੈਡਲ ਗੰਗਾ ਵਿੱਚ ਸੁੱਟਣ ਦਾ ਫੈਸਲਾ ਕੀਤਾ ਸੀ । ਪਰ ਕਿਸਾਨ ਆਗੂ ਰਾਕੇਸ਼ ਟਿਕੈਤ ਵੱਲੋਂ ਸਮਝਾਉਣ ਤੋਂ ਬਾਅਦ ਖਿਡਾਰੀਆਂ ਨੇ ਫੈਸਲਾ ਟਾਲ ਦਿੱਤੀ ਸੀ । 2 ਦਿਨ ਪਹਿਲਾਂ ਖਾਪ ਪੰਚਾਇਤ ਨੇ ਖਿਡਾਰੀਆਂ ਹੱਕ ਵਿੱਚ ਸਰਕਾਰ ਨੂੰ ਅਲਟੀਮੇਟਮ ਦਿੱਤਾ ਸੀ । ਕੁਰੂਕਸ਼ੇਤਰ ਦੀ ਜਾਟ ਧਰਮਸ਼ਾਲਾ ਵਿੱਚ ਹੋਈ ਮਹਾਪੰਚਾਇਤ ਨੇ 6 ਘੰਟੇ ਤੱਕ ਮੀਟਿੰਗ ਤੋਂ ਬਾਅਦ 9 ਜੂਨ ਤੱਕ ਅਲਟੀਮੇਟ ਦਿੱਤਾ ਸੀ ਕਿ ਜੇਕਰ ਬ੍ਰਿਜ ਭੂਸ਼ਣ ਸਿੰਘ ਦੀ ਗ੍ਰਿਫਤਾਰੀ ਨਹੀਂ ਹੋਈ ਤਾਂ ਉਹ ਖਿਡਾਰੀਆਂ ਹਮਾਇਤ ਵਿੱਚ ਜੰਤਰ-ਮੰਤਰ ਜਾਣਗੇ ।