India Punjab

ਸੱਜਣ ਕੁਮਾਰ ਦੋਸ਼ੀ ਕਰਾਰ

ਬਿਉਰੋ ਰਿਪੋਰਟ – ਦਿੱਲੀ ਦੀ ਰਾਊਜ਼ ਐਵੇਨਿਊ ਅਦਾਲਤ ਨੇ 1984 ਸਿੱਖ ਕਤਲੇਆਮ ਦੇ ਮਾਮਲੇ ‘ਚ ਸੀਨੀਅਰ ਕਾਂਗਰਸੀ ਆਗੂ ਸੱਜਣ ਕੁਮਾਰ ਨੂੰ ਦੋਸ਼ੀ ਠਹਿਰਾਇਆ ਹੈ। ਰਾਊਜ਼ ਐਵੇਨਿਊ ਅਦਾਲਤ ਹੁਣ 18 ਫਰਵਰੀ ਨੂੰ ਸਜ਼ਾ ਸੁਣਾਏਗੀ। ਇਸ ਮਾਮਲੇ ਦਾ ਫੈਸਲਾ 41 ਸਾਲਾਂ ਬਾਅਦ ਆਇਆ ਹੈ। ਇੰਦਰਾ ਗਾਂਧੀ ਦੇ ਕਤਲ ਤੋਂ ਬਾਅਦ ਸਰਸਵਤੀ ਵਿਹਾਰ ਵਿਚ ਦੋ ਸਿੱਖ ਪਿਤਾ ਪੁੱਤਰ ਦੀ ਬੇਰਹਿਮੀ ਨਾਲ ਹੱਤਿਆ ਕਰ ਦਿੱਤੀ ਗਈ ਸੀ, ਜਿਸ ਦਾ ਇਨਸਾਫ ਅੱਜ ਮਿਲਿਆ ਹੈ। ਸੱਜਣ ਕੁਮਾਰ ਤੇ ਦੋਸ਼ ਹੈ ਕਿ ਉਸ ਨੇ ਭੀੜ ਦੀ ਅਗਵਾਈ ਕਰਦਿਆਂ ਦੋਵੇਂ ਸਿੱਖਾਂ ਦੀ ਜਾਨ ਲਈ ਸੀ, ਜਿਸ ਤੋਂ ਬਾਅਦ ਦਿੱਲੀ ਦੇ ਸਰਸਵਤੀ ਵਿਹਾਰ ਪੁਲਿਸ ਸਟੇਸ਼ਨ ਵਿੱਚ ਮਾਮਲਾ ਦਰਜ ਕੀਤਾ ਗਿਆ ਸੀ। ਅਦਾਲਤ ਦੇ ਫੈਸਲੇ ਤੋਂ ਬਾਅਦ ਦਿੱਲੀ ਦੇ ਰਾਜ਼ੌਰੀ ਗਾਰਡਨ ਤੋਂ ਵਿਧਾਇਕ ਮਨਜਿੰਦਰ ਸਿਰਸਾ ਨੇ ਕਿਹਾ ਕਿ ਸੱਜਣ ਕੁਮਾਰ ਨੂੰ ਦੋਸ਼ੀ ਕਰਾਰ ਦੇਣ ਉਤੇ ਸਕੂਨ ਮਿਲਿਆ ਹੈ ਤੇ ਅਜਿਹੇ ਲੋਕਾਂ ਨੂੰ ਕਾਂਗਰਸ ਅਤੇ ਗਾਂਧੀ ਪਰਿਵਾਰ ਹਮੇਸ਼ਾ ਛੱਤਰੀ ਮੁਹੱਈਆ ਕਰਵਾਉਂਦਾ ਰਿਹਾ ਹੈ ਪਰ ਅੱਜ ਅਦਾਲਤ ਨੇ ਉਸ ਨੂੰ ਪਾਪਾਂ ਦੀ ਸਜ਼ਾ ਸੁਣਾ ਦਿੱਤੀ ਹੈ। ਆਸ ਕਰਦੇ ਹਾਂ ਕਿ ਅਦਾਲਤ ਉਸ ਨੂੰ ਸਜ਼ਾ-ਏ-ਮੌਤ ਜਾਂ ਉਮਰ ਕੈਦ ਦੀ ਸਜ਼ਾ ਸੁਣਾਏਗੀ।

ਇਹ ਵੀ ਪੜ੍ਹੋ – ਨਿੱਝਰ ਕਤਲ ਕੇਸ ‘ਚ ਕੈਨੇਡੀਅਨ ਅਦਾਲਤ ਵਿੱਚ ਸੁਣਵਾਈ: ਭਾਰਤੀ ਦੋਸ਼ੀ ਨੂੰ ਰਾਹਤ ਨਹੀਂ ਮਿਲੀ, ਅਪ੍ਰੈਲ ‘ਚ ਹੋਵੇਗੀ ਅਗਲੀ ਸੁਣਵਾਈ