The Khalas Tv Blog Punjab ਸੈਣੀ ਨੇ ਚੁੱਕਿਆ ‘ਪੰਜਾਬ ਬੰਦ’ ਦਾ ਫਾਇਦਾ, ਗੁਪਤ ਤਰੀਕੇ ਨਾਲ ਹੋਇਆ SIT ਅੱਗੇ ਪੇਸ਼
Punjab

ਸੈਣੀ ਨੇ ਚੁੱਕਿਆ ‘ਪੰਜਾਬ ਬੰਦ’ ਦਾ ਫਾਇਦਾ, ਗੁਪਤ ਤਰੀਕੇ ਨਾਲ ਹੋਇਆ SIT ਅੱਗੇ ਪੇਸ਼

‘ਦ ਖ਼ਾਲਸ ਬਿਊਰੋ:- ਸਿਟਕੋ ਦੇ JE ਬਲਵੰਤ ਸਿੰਘ ਮੁਲਤਾਨੀ ਨੂੰ ਤਿੰਨ ਦਹਾਕੇ ਪਹਿਲਾਂ ਅਗਵਾ ਕਰਨ ਤੇ ਭੇਤਭਰੀ ਹਾਲਤ ‘ਚ ਲਾਪਤਾ ਕਰਨ ਦੇ ਮਾਮਲੇ ਵਿੱਚ ਦੋਸ਼ੀ ਪੰਜਾਬ ਪੁਲਿਸ ਦੇ ਸਾਬਕਾ ਡੀਜੀਪੀ ਸੁਮੇਧ ਸਿੰਘ ਸੈਣੀ ਅੱਜ ਸਵੇਰੇ ਕਰੀਬ 8:30 ਵਜੇ ਪੰਜਾਬ ਬੰਦ ਦੌਰਾਨ ਚੁਪ-ਚੁਪੀਤੇ ਹੀ ਆਪਣੇ ਵਕੀਲ ਰਮਨਪ੍ਰੀਤ ਸੰਧੂ ਨਾਲ SIT ਸਾਹਮਣੇ ਪੇਸ਼ ਹੋਏ।  ਜਾਣਕਾਰੀ ਮੁਤਾਬਕ ਉਹ ਹਾਜ਼ਰੀ ਲਗਵਾਉਣ ਉਪਰੰਤ ਵਾਪਸ ਚਲੇ ਗਏ।

ਬੀਤੇ ਦਿਨੀਂ ਸਾਬਕਾ ਡੀ. ਜੀ. ਪੀ. ਸੁਮੇਧ ਸੈਣੀ ਨੂੰ ਸੁਪਰੀਮ ਕੋਰਟ ਦੇ ਹੁਕਮਾਂ ਮੁਤਾਬਕ SIT ਵੱਲੋਂ ਨੋਟਿਸ ਦੇ ਕੇ ਜਾਂਚ ਵਿੱਚ ਸ਼ਾਮਲ ਹੋਣ ਲਈ ਥਾਣਾ ਮਟੌਰ ਵਿੱਚ ਬੁਲਾਇਆ ਗਿਆ ਸੀ, ਪਰ ਉਹ ਪੇਸ਼ ਨਹੀਂ ਹੋਏ ਸਨ, ਜਿਸ ਕਾਰਨ SIT ਦੀ ਟੀਮ ਵਾਪਸ ਚਲੀ ਗਈ ਸੀ। ਸੈਣੀ ਖਿਲਾਫ ਮਟੌਰ ਥਾਣਾ, ਮੁਹਾਲੀ ਵਿੱਚ ਧਾਰਾ 302, 364, 201, 344, 330, 219 ਅਤੇ 120ਬੀ  ਆਈਪੀਸੀ ਤਹਿਤ ਅਗਵਾ ਕਰਨ ਅਤੇ ਕਤਲ ਦਾ ਮੁਕੱਦਮਾ ਦਰਜ ਹੈ।

Exit mobile version